ਹਰਿਆਣਾਪੰਜਾਬ

ਹਰਿਆਣਾ ਦੇ 13 ਅਧਿਕਾਰੀਆਂ/ਕਰਮਚਾਰੀਆਂ ਨੂੰ ਵਧੀਆ ਸੇਵਾਵਾਂ ਲਈ ਰਾਸ਼ਟਰਪਤੀ ਅਤੇ ਪੁਲਿਸ ਤਮਗੇ ਨਾਲ ਸਨਮਾਨਿਤ ਕੀਤਾ ਜਾਵੇਗਾ

ਚੰਡੀਗੜ੍ਹ, 24 ਜਨਵਰੀ (ਮਧੂਸਾਰ ਬਿਊਰੋ)
ਗਣਤੰਤਰ ਦਿਵਸ, 2017 ਦੇ ਮੌਕੇ ਵਧੀਆ ਸੇਵਾ ਲਈ ਇਕ ਪੁਲਿਸ ਇੰਸਪੈਕਟਰ ਜਰਨਲ ਨੂੰ ਰਾਸ਼ਟਰਪਤੀ ਦੇ ਪੁਲਿਸ ਤਮਗੇ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਸ਼ਲਾਘਾਯੋਗ ਸੇਵਾਵਾਂ ਲਈ ਪੁਲਿਸ ਦੇ 12 ਅਧਿਕਾਰੀਆਂ/ਕਰਮਚਾਰੀਆਂ ਨੂੰ ਪੁਲਿਸ ਤਮਗੇ ਨਾਲ ਸਨਮਾਨਿਤ ਕੀਤਾ ਜਾਵੇਗਾ।

ਹਰਿਆਣਾ ਪੁਲਿਸ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਓਮ ਪ੍ਰਕਾਸ਼ ਸਿੰਘ, ਪੁਲਿਸ ਇੰਸਪੈਕਟਰ ਜਰਨਲ, ਹਿਸਾਰ ਨੂੰ ਉਨ੍ਹਾਂ ਦੀਆਂ ਵਧੀਆ ਸੇਵਾ ਲਈ ਰਾਸ਼ਟਰਪਤੀ ਦੇ ਪੁਲਿਸ ਤਮਗੇ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਦਸਿਆ ਕਿ ਰਾਜੇਂਦਰ ਕੁਮਾਰ, ਪੁਲਿਸ ਇੰਸਪੈਕਟਰ ਜਰਨਲ, ਪੰਚਕੂਲਾ, ਸਿਬਾਸ ਕਵੀਰਾਜ, ਡੀ.ਆਈ.ਜੀ. ਮਧੂਬਨ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਲਈ ਪੁਲਿਸ ਤਮਗੇ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਅਸ਼ੋਕ ਕੁਮਾਰ, ਪੁਲਿਸ ਸੁਪਰਡੰਟ ਭਿਵਾਨੀ, ਓਮ ਪ੍ਰਕਾਸ਼ ਪੁਲਿਸ ਸੁਪਰਡੰਟ ਫਤਿਹਾਬਾਦ, ਸੁਰੇਸ਼ ਚੰਦ, ਪੁਲਿਸ ਡਿਪਟੀ ਸੁਪਰਡੰਟ, ਅੰਬਾਲਾ ਕੈਂਟ, ਅਮਰ ਸਿੰਘ ਇੰਸਪੈਕਟਰ ਮਧੂਬਨ, ਵਤਨ ਸਿੰਘ ਇੰਸਪਕੈਟਰ, ਮਧੂਬਨ, ਰਮੇਸ਼ ਚੰਦ, ਡਿਪਟੀ ਇੰਸਪਕੈਟਰ ਮਧੂਬਨ, ਸਤਪਾਲ ਸਿੰਘ ਡਿਪਟੀ ਇੰਸਪੈਕਟਰ ਪੰਚਕੂਲਾ, ਸ਼ਮਸ਼ੇਰ ਸਿੰਘ, ਏ.ਐਸ.ਆਈ. ਪੰਚਕੂਲਾ, ਨਰੇਸ਼ ਕੁਮਾਰ ਏ.ਐਸ.ਆਈ. ਪੰਚਕੂਲਾ ਅਤੇ ਸ੍ਰੀਮਤੀ ਸੁਖਜਿੰਦਰ ਪਾਲ ਕੌਰ ਲੇਡੀ ਅਕਸੇਂਪਟੀ ਏ.ਐਸ.ਆਈ., ਪੰਚਕੂਲਾ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਲਈ ਪੁਲਿਸ ਤਮਗੇ ਨਾਲ ਸਨਮਾਨਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *