ਪੰਜਾਬਪਟਿਆਲਾ

ਕਾਂਗਰਸ ਪੰਜਾਬ ਵਿਚ ਇੱਕ ਵੱਡੇ ਬਹੁਮਤ ਨਾਲ ਸਰਕਾਰ ਬਣਾਏਗੀ-ਪ੍ਰਨੀਤ ਕੌਰ

ਪਟਿਆਲਾ 29 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਲਈ ਪੂਰੇ ਜੋਸ਼ ਨਾਲ ਚੋਣ ਪ੍ਰਚਾਰ ਕਰ ਰਹੀ ਵਿਧਾਇਕਾ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਦੇ ਵੱਖ-ਵੱਖ ਇਲਾਕਿਆ ਵਿਚ ਕੀਤੀਆਂ ਚੋਣ ਮੀਟਿੰਗਾਂ ਦੌਰਾਨ, ਲੋਕਾਂ ਦੇ ਭਾਰੀ ਸਮੂਹ ਅਤੇ ਉਹਨਾਂ ਵਿਚ ਕਾਂਗਰਸ ਪਾਰਟੀ ਪ੍ਰਤੀ ਪਾਏ ਜਾ ਰਹੇ ਉਤਸ਼ਾਹ ਨੂੰ ਦੇਖਣ ਤੋਂ ਬਾਅਦ ਕਿਹਾ ਕਿ ਮੌਜੂਦਾ ਸਮੇਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਪੰਜਾਬ ਵਿਚ ਨਸ਼ਿਆਂ ਦੇ ਜਾਲ, ਸੂਬੇ ਵਿਚ ਵਧਦੀ ਬੇਰੁਜਗਾਰੀ ਅਤੇ ਕਿਸੇ ਵੀ ਹਲਕੇ ਵਿਚ ਵਿਕਾਸ ਨਾਲ ਹੋਣ ਤੋਂ ਆਮ ਲੋਕਾਂ ਵਿਚ ਅਕਾਲੀ-ਭਾਜਪਾ ਸਰਕਾਰ ਦੇ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਮੌਜੂਦਾ ਸਮੇਂ ਵਿਚ ਆਮ ਵਰਗ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਜਮ ਕੇ ਕੋਸ ਰਿਹਾ ਹੈ। ਜਿਸ ਦਾ ਫਾਇਦਾ ਸਿੱਧੇ ਤੌਰ ਤੇ ਕਾਂਗਰਸ ਪਾਰਟੀ ਨੂੰ ਮਿਲੇਗਾ ਅਤੇ ਚੋਣਾਂ ਤੋਂ ਬਾਅਦ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਕਾਂਗਰਸ ਇੱਕ ਵੱਡੇ ਬਹੁਮਤ ਨਾਲ ਸਰਕਾਰ ਬਣਾਏਗੀ। ਇਸ ਮੌਕੇ ਪੰਜਾਬ ਕਾਂਗਰਸ ਸੋਸਲ ਮੀਡੀਆ ਸੈੱਲ ਜਿਲਾ ਪਟਿਆਲਾ ਦੇ ਚੇਅਰਮੈਨ ਜਸਵਿੰਦਰ ਜੁਲਕਾ ਨੇ ਪ੍ਰਨੀਤ ਕੌਰ ਦੀ ਹਾਜਰੀ ਵਿਚ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਘੋਸ਼ਿਤ ਕਰਨ ਤੋਂ ਬਾਅਦ ਪੰਜਾਬ ਦੇ ਲੋਕਾਂ ਅਤੇ ਪਟਿਆਲਵੀਆਂ ਵਿੱਚ ਉਤਸ਼ਾਹ ਹੋਰ ਵੱਧ ਗਿਆ ਹੈ ਅਤੇ ਲੋਕ ਭਾਰੀ ਬਹੁਮਤ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਮਤਦਾਨ ਕਰਨਗੇ, ਜਿਸ ਦੇ ਸਿੱਟੇ ਵਜੋਂ ਕੈਪਟਨ ਦੀ ਲੋਕਪ੍ਰਿਯਤਾ ਦੇ ਸਾਹਮਣੇ ਚੋਣਾਂ ਵਿਚ ਉਹਨਾਂ ਦੇ ਵਿਰੋਧੀ ਉਮੀਦਵਾਰਾਂ ਅਕਾਲੀ ਦਲ ਦੇ ਜਨਰਲ ਜੇ.ਜੇ. ਸਿੰਘ ਅਤੇ ਆਪ ਪਾਰਟੀ ਦੇ ਡਾ. ਬਲਬੀਰ ਸਿੰਘ ਆਦਿ ਦੀਆਂ ਪਟਿਆਲਾ ਸ਼ਹਿਰ ਵਿਚ ਜਮਾਨਤਾਂ ਜਬਤ ਹੋ ਜਾਣਗੀਆਂ ਅਤੇ ਪਟਿਆਲਾ ਵਿਧਾਨ ਸਭਾ ਸੀਟ ਤੋਂ ਕੈਪਟਨ ਰਿਕਾਰਡ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ, ਕਿਰਨ ਢਿਲੋਂ ਭਲਿੰਦਰ ਸਿੰਘ ਮਾਨ, ਸਿੰਕਦਰ ਸਿੰਘ, ਹਰਮੀਤ ਸਿੰਘ, ਸ਼ਵਿੰਦਰ ਕੌਰ, ਮਨਸਾਂਤਪ੍ਰੀਤ ਸਿੰਘ, ਗੁਫ਼ਰਾਨ, ਕੁਲਦੀਪ ਸ਼ਰਮਾਂ, ਰਾਜੇਸ਼ ਅਗਰਵਾਲ, ਮੈਡਮ ਸੁਰਿੰਦਰ ਸ਼ਰਮਾਂ, ਮਨੀਸ਼ਾ ਉਪਲ, ਨਿਧੀ ਧਾਰੀਵਾਲ, ਬੰਤ ਕੌਰ, ਜੋਗਿੰਦਰ ਕੌਰ, ਬਿਮਲਾ ਸ਼ਰਮਾਂ, ਬਿਮਲਾ ਸਕਸੈਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਅਤੇ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜਰ ਸਨ।

Leave a Reply

Your email address will not be published. Required fields are marked *