ਹਿੰਦੁਸਤਾਨ ਸ਼ਕਤੀ ਸੈਨਾ ਦੇ ਆਗੂਆਂ ਵੱਲੋਂ ਚੋਣ ਪ੍ਰਚਾਰ ਜਾਰੀ
ਸ਼ਹਿਰ ਦੇ ਵਿਕਾਸ ਅਤੇ ਖ਼ੁਸ਼ਹਾਲੀ ਲਈ ਨਾਰੀਅਲ ਦਾ ਬਟਨ ਦੱਬ ਕੇ ਕਾਮਯਾਬ ਕਰੋਂ- ਗੁਪਤਾ
ਪਟਿਆਲਾ 31 ਜਨਵਰੀ/ਕੰਵਰ ਬੇਦੀ/ਮਧੂਸਾਰ ਬਿਊਰੋ
ਸ਼ਿਵ ਸੈਨਾ ਹਿੰਦੁਸਤਾਨ ਦੀ ਰਾਜਨੀਤਿਕ ਸ਼ਾਖਾ ਹਿੰਦੁਸਤਾਨ ਸ਼ਕਤੀ ਸੈਨਾ ਵੱਲੋਂ ਪਟਿਆਲਾ ਦਿਹਾਤੀ ਤੋਂ ਚੋਣ ਮੈਦਾਨ ਚ ਉਤਾਰੇ ਗਏ ਉਮੀਦਵਾਰ ਭਰਤ ਦੀਪ ਠਾਕੁਰ ਦੇ ਹੱਕ ਚ ਪਾਰਟੀ ਆਗੂਆਂ ਵੱਲੋਂ ਜ਼ੋਰਦਾਰ ਢੰਗ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਅੱਜ ਪਾਰਟੀ ਮੁਖੀ ਸ਼੍ਰੀ ਪਵਨ ਕੁਮਾਰ ਗੁਪਤਾ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ ਡੋਰ ਟੂ ਡੋਰ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਉਨ•ਾਂ ਦੇ ਉਮੀਦਵਾਰ ਠਾਕੁਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ। ਗੁਪਤਾ ਵੱਲੋਂ ਅੱਜ ਤ੍ਰਿਪੜੀ, ਅਨੰਦ ਨਗਰ ਇਲਾਕੇ ਚ ਚੋਣ ਪ੍ਰਚਾਰ ਕੀਤਾ ਗਿਆ।
ਇਸ ਮੌਕੇ ਸ਼੍ਰੀ ਪਵਨ ਗੁਪਤਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਵੱਲੋਂ ਸੱਦਾਂ ਹੀ ਸੂਬੇ ਚ ਮਾਹੌਲ ਖ਼ਰਾਬ ਕਰਨ ਦੇ ਯਤਨ ਕੀਤੇ ਜਾਂਦੇ ਹਨ। ਜਿਸ ਕਰ ਕੇ ਉਨ•ਾਂ ਵੱਲੋਂ ਸਦਾ ਹੀ ਹਿੰਦੂਆਂ ਨਾਲ ਮਤਰੇਆ ਵਿਵਹਾਰ ਕੀਤਾ ਗਿਆ। ਉਨ•ਾਂ ਕਿਹਾ ਕਿ ਜਿਸ ਕਰ ਕੇ ਅਕਾਲੀਆਂ ਵੱਲੋਂ ਗਰਮਦਲੀਆਂ ਦੀਆਂ ਯਾਦਗਾਰਾਂ ਹੀ ਤੈ ਆਰ ਕੀਤੀਆਂ ਜਾ ਰਹੀ ਹਨ। ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲੰਘੇ ਦੀਨੀ ਰਾਤ ਨੂੰ ਗਰਮਦਲੀਆਂ ਦੇ ਘਰ ਰਹਿਣ ਨਾਲ ਉਨ•ਾਂ ਨੇ ਵੀ ਸਾਫ਼ ਕਰ ਦਿੱਤਾ ਕਿ ਆਪ ਵੀ ਗਰਮਦਲੀਆਂ ਦੇ ਹੱਕ ਚ ਝਕਦੇ ਹੋਏ ਹਿੰਦੂਆਂ ਨਾਲ ਮਤਰੇਆ ਵਿਵਹਾਰ ਕਰੇਗੀ। ਉਨ•ਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਧਾਰਮਿਕ ਏਕਤਾ ਨੂੰ ਬਣਾਏ ਰੱਖਣ ਲਈ 4 ਫਰਵਰੀ ਨੂੰ ਚੋਣ ਨਿਸ਼ਾਨ ਨਾਰੀਅਲ ਦਾ ਬਟਨ ਦੱਬ ਕੇ ਉਨ•ਾਂ ਨੂੰ ਕਾਮਯਾਬ ਕਰਨ। ਇਸ ਮੌਕੇ ਰਾਕੇਸ਼ ਅਟਵਾਲ, ਰਾਜੇਸ਼ ਕੌਸ਼ਿਕ, ਰਵਿੰਦਰ ਸਿੰਗਲਾ, ਪਰਵੀਤ ਕਥੂਰੀਆ, ਵਿਕਾਸ ਸ਼ਰਮਾ, ਪਵਨ ਸਡਾਨਾ, ਅਮਰਜੀਤ ਬੰਟੀ ਸਮੇਤ ਪਾਰਟੀ ਆਗੂ ਵੀ ਹਾਜ਼ਰ ਰਹੇ।

