ਪੰਜਾਬਪਟਿਆਲਾ

ਅਖੌਤੀ ਅਕਾਲੀ ਆਗੂਆਂ ਦੇ ਬੂਥਾਂ ਦੀ ਪੋਲ ਨਤੀਜੇ ਆਉਣ ‘ਤੇ ਖੁੱਲ੍ਹੇਗੀ : : ਮੂਸਾ ਖਾਨ

ਰੋਡ ਸ਼ੋਅ ਦੌਰਾਨ ਅਖੌਤੀ ਆਗੂਆਂ ਨੇ ਖ਼ੁਦ ਦੇ ਹੱਕ ‘ਚ ਕਰਵਾਈ ਨਾਅਰੇਬਾਜ਼ੀ
ਮੇਰੇ ਅਕਸ ਨੂੰ ਖਰਾਬ ਕਰਨ ਅਕਾਲੀ ਆਗੂਆਂ ਦੀ ਕੋਝੀ ਸਾਜਿਸ਼
ਪਟਿਆਲਾ : ਕੰਵਰ ਬੇਦੀ
ਕਾਂਗਰਸ ਦੇ ਹੱਕ ‘ਚ ਵੋਟਾਂ ਭੁਗਤਾਉਣ ਨੂੰ ਲੈ ਕੇ ਲੱਗੇ ਦੋਸ਼ਾਂ ਦਾ ਖੰਡਨ ਕਰਦਿਆਂ ਮਾਲਵਾ ਜ਼ੋਨ-2 ਮੁਸਲਿਮ ਵਿੰਗ ਦੇ ਪ੍ਰਧਾਨ ਮੂਸਾ ਖਾਨ ਨੇ ਕਿਹਾ ਕਿ ਅਕਾਲੀ ਦਲ ‘ਚ ਮੇਰੇ ਅਕਸ ਨੂੰ ਖਰਾਬ ਕਰਨ ਲਈ ਅਖੌਤੀ ਅਕਾਲੀ ਆਗੂ ਕੋਝੀਆਂ ਚਾਲਾਂ ਚਾਲ ਰਹੇ ਹਨ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਵਿਚ ਮੇਰੇ ਅਕਸ ਨੂੰਖਰਾਬ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਹੋਣ ਦੇ ਨਾਤੇ ਹਮੇਸ਼ਾ ਪਾਰਟੀ ਪ੍ਰਧਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਮਿਲੇ ਆਦੇਸ਼ਾਂ ‘ਤੇ ਜ਼ਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਇਆ ਗਿਆ, ਪ੍ਰੰਤੂ ਕੁਝ ਸ਼ਹਿਰੀ ਅਕਾਲੀ ਆਗੂ ਮੇਰੇ ਕਿਰਦਾਰ ਨੂੰ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੂੰ ਜਾਣ ਬੁੱਝ ਕੇ ਅਖੌਤੀ ਅਕਾਲੀ ਆਗੂਆਂ ਨੇ ਮੇਰੇ ਖਿਲਾਫ਼ ਕੂੜ ਪ੍ਰਚਾਰ ਕਰਵਾਇਆ ਤਾਂ ਜੋ ਅਕਾਲੀ ਦਲ ‘ਚ ਮੇਰੇ ਅਕਸ ਨੂੰ ਖਰਾਬ ਕੀਤਾ ਜਾ ਸਕੇ।
ਜਾਣਕਾਰੀ ਮੂਸਾ ਖਾਨ ਨੇ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਦੇ ਹੱਕ ‘ਚ ਰੋਡ ਸ਼ੋਅ ਕੱਢਿਆ ਗਿਆ ਅਤੇ ਜਦੋਂ ਇਹ ਰੋਡ ਸ਼ੋਅ ਦਾਲ ਦਲੀਆ ਚੌਂਕ ‘ਚ ਪੁੱਜਾ ਤਾਂ ਅਖੌਤੀ ਅਕਾਲੀ ਆਗੂ ਜਨਰਲ ਜੇ.ਜੇ. ਸਿੰਘ ਦੇ ਰੋਡ ਸ਼ੋਅ ਦੇ ਅੱਗੇ ਚੱਲਦੇ ਹੋਏ ਆਪਣੇ ਗਲ ‘ਚ ਹਾਰ ਪੁਆ ਰਹੇ ਸਨ ਤੇ ਆਪਣੀ ਹੱਕ ‘ਚ ਸਮਰਥਕਾਂ ਤੋਂ ਨਾਅਰੇਬਾਜ਼ੀ ਕਰਵਾਕੇ ਫੌਕੀ ਸੌਹਰਤ ਹਾਸਲ ਕਰਨ ਵਿਚ ਲੱਗੇ ਹੋਏ ਸਨ, ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਅਤੇ ਕਿਹਾ ਗਿਆ ਕਿ ਅਕਾਲੀ ਦਲ ਦੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਦੇ ਹੱਕ ‘ਚ ਨਾਅਰੇਬਾਜ਼ੀ ਕੀਤੀ ਜਾਵੇ, ਇਸ ਉਪਰੰਤ ਅਕਾਲੀ ਆਗੂ ਮੇਰੇ ਨਾਲ ਹੱਥੋਂ ਪਾਈ ਕਰਨ ‘ਤੇ ਉਤਾਰੂ ਹੋ ਗਏ।
ਉਨ੍ਹਾਂ ਦੱਸਿਆ ਕਿ ਚੋਣ ਵਾਲੇ ਦਿਨ ਵਾਰਡ ਨੰ: 27 ‘ਚ ਆਉਂਦੇ ਬੂਥ 57, 58, 59 ‘ਤੇ ਡਿਊਟੀ ਸੰਭਾਲੀ ਕਿਉਂਕਿ ਵਾਰਡ ‘ਚ ਕਾਫੀ ਵੋਟ ਮੁਸਲਿਮ ਭਾਈਚਾਰੇ ਨਾਲ ਸਬੰਧਤ ਸੀ, ਜਿਨ੍ਹਾਂ ‘ਚ ਕੁਝ ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਸਨ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਸਾਨੂੰ ਨੀਲੇ ਕਾਰਡਾਂ ਦੀ ਸਹੂਲਤ ਤੱਕ ਨਹੀਂ ਅਸੀਂ ਅਕਾਲੀ ਦਲ ਨੂੰ ਵੋਟ ਕਿਉਂ ਪਾਈਏ, ਪ੍ਰੰਤੂ ਮੇਰੇ ਵੱਲੋਂ ਲੋਕਾਂ ਨੂੰ ਅਜਿਹਾ ਰੋਸ ਛੱਡ ਕੇ ਅਕਾਲੀ ਦਲ ਦੇ ਹੱਕ ‘ਚ ਵੋਟ ਪਾਉਣ ਲਈ ਪ੍ਰੇਰਿਆ ਗਿਆ ਅਤੇ ਅਕਾਲੀ ਦਲ ਦੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਦੇ ਹੱਕ ‘ਚ ਇਕ ਇਕ ਵੋਟ ਭੁਗਤਾਈ ਗਈ, ਪ੍ਰੰਤੂ ਬਾਅਦ ‘ਚ ਮੇਰੇ ਅਕਸ ਨੂੰ ਖਰਾਬ ਕਰਨ ਲਈ ਅਖੌਤੀ ਅਕਾਲੀ ਆਗੂਆਂ ਨੇ ਮੇਰੇ ਖਿਲਾਫ਼ ਜਨਰਲ ਜੇ.ਜੇ. ਸਿੰਘ ਨੂੰ ਭੜਕਾਇਆ ਤਾਂ ਜੋ ਅਕਾਲੀ ਦਲ ‘ਚ ਮੇਰੇ ਅਕਸ ਨੂੰ ਖਰਾਬ ਕੀਤਾ ਜਾ ਸਕੇ।
ਉਨ੍ਹਾਂ ਦੋਸ਼ ਲਗਾਇਆ ਕਿ ਲੀਡਰਸ਼ਿਪ ‘ਚ ਕੁਝ ਆਗੂ ਆਪਣੇ ਆਪ ਨੂੰ ਅਕਾਲੀ ਦਾ ਸੱਚਾ ਸਿਪਾਹੀ ਹੋਣ ਦਾ ਦਾਅਵੇ ਤਾਂ ਕਰਦੇ ਹਨ, ਪ੍ਰੰਤੂ ਅਸਲ ਮਨੋਂ ਦੱਸਣ ਉਨ੍ਹਾਂ ਦੇ ਬੂਥਾਂ ‘ਚ ਵੋਟ ਕਾਂਗਰਸ ਅਤੇ ਆਪ ਉਮੀਦਵਾਰ ਨੂੰ ਕਿਉਂ ਭੁਗਤਾਈ ਗਈ। ਉਨ੍ਹਾਂ ਕਿਹਾ ਕਿ ਬਾਕੀ ਅਸਲ ਨਤੀਜੇ ਆਉਣ ਦੇ ‘ਤੇ ਬੂਥ ਵਾਈਜ਼ ਨਤੀਜੇ ਆਉਣ ‘ਤੇ ਅਖੌਤੀ ਅਕਾਲੀ ਆਗੂਆਂ ਦੀ ਆਪੇ ਪੋਲ ਖੁੱਲ੍ਹ ਜਾਵੇਗੀ।

Leave a Reply

Your email address will not be published. Required fields are marked *