ਪੰਜਾਬ

ਪੀ.ਐਸ.ਪੀ.ਸੀ.ਐਲ. ਦੇ ਐਸ.ਡੀ.ਓ. ਤੇ ਜੇ.ਈ. ਰਿਸ਼ਵਤ ਲੈਂਦਿਆਂ ਦਬੋਚੇ

ਚੰਡੀਗੜ੍ਹ, 8 ਫ਼ਰਵਰੀ (ਮਧੂਸਾਰ ਬਿਊਰੋ)
ਪੰਜਾਬ ਵਿਜੀਲੈਂਸ ਬਿਊਰੋ ਨੇ ਪੀ.ਐਸ.ਪੀ.ਸੀ.ਐਲ. ਦੇ ਐਸ.ਡੀ.ਓ. ਅਤੇ ਜੇ.ਈ. ਨੂੰ 9000 ਰੁਪਏ ਦੀ ਰਿਸ਼ਵਤ ਸਮੇਤ ਰੰਗੇ-ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮਨਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਰਿਹਾਣਾ ਜੱਟਾਂ, ਜ਼ਿਲ੍ਹਾ ਕਪੂਰਥਲਾ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਨੇ ਪਿੰਡ ਦੇ ਡੇਰੇ ਨੂੰ ਆਉਂਦੀ ਬਿਜਲੀ ਦੀ ਸਪਲਾਈ ਲਈ ਵੱਡਾ ਟਰਾਂਸਫ਼ਾਰਮਰ ਰਖਾਉਣ ਲਈ ਦਰਖ਼ਾਸਤ ਦਿੱਤੀ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਗੁਰਜਿੰਦਰ ਸਿੰਘ ਐਸ.ਡੀ.ਓ. ਪੀ.ਐਸ.ਪੀ.ਸੀ.ਐਲ. ਰਿਹਾਣਾ ਜੱਟਾਂ ਨੇ ਨਵਾਂ ਟਰਾਂਸਫ਼ਾਰਮਰ ਰਖਵਾ ਦਿੱਤਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਟਰਾਂਸਫ਼ਾਰਮਰ ਫ਼ਿੱਟ ਕਰਕੇ ਚਾਲੂ ਕਰਨ ਬਦਲੇ ਐਸ.ਡੀ.ਓ. ਨੇ ਆਪਣੇ ਅਤੇ ਆਪਣੇ ਅਧੀਨ ਤੈਨਾਤ ਜੇ.ਈ. ਬਲਵੀਰ ਚੰਦ ਲਈ 10,000 ਰੁਪਏ ਦੀ ਮੰਗ ਕੀਤੀ ਸੀ ਅਤੇ ਸੌਦਾ 9000 ਰੁਪਏ ‘ਚ ਤੈਅ ਹੋਇਆ ਸੀ। ਸ਼ਿਕਾਇਤ ‘ਤੇ ਕਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਅੱਜ ਐਸ.ਡੀ.ਓ. ਗੁਰਜਿੰਦਰ ਸਿੰਘ ਅਤੇ ਜੇ.ਈ ਬਲਵੀਰ ਚੰਦ ਨੂੰ ਮੁਦੱਈ ਪਾਸੋਂ 9000 ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਵਿਰੁਧ ਥਾਣਾ ਵਿਜੀਲਂੈਸ ਬਿਊਰੋ ਜਲੰਧਰ ਵਿਖੇ ਪੀ.ਸੀ. ਐਕਟ ਦੀ ਧਾਰਾ 7,13 (2) ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *