ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਮਹਿਲਾ ਸਰਪੰਚ ਨੂੰ 50,000 ਰੁਪਏ ਰਿਸ਼ਵਤ ਲੈਂਦੇ ਫੜਿਆ
ਚੰਡੀਗੜ੍ਹ, 15 ਫਰਵਰੀ (ਮਧੂਸਾਰ ਬਿਊਰੋ)
ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਛਾਪਾ ਮਾਰ ਕੇ ਜਿਲਾ ਫਰੀਦਾਬਾਦ ਦੇ ਇਕ ਪਿੰਡ ਦੀ ਮਹਿਲਾ ਸਰਪੰਚ ਨੂੰ 50,000 ਰੁਪਏ ਰਿਸ਼ਵਤ ਲੈਂਦੇ ਦੇ ਦੋਸ਼ ਵਿਚ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤਾ ਹੈ।
ਬਿਊਰੋ ਦੇ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਵਿਜੀਲੈਂਸ ਬਿਊਰੋ ਨੇ 3 ਫਰਵਰੀ, 2017 ਤੋਂ 8 ਫਰਵਰੀ, 2017 ਦੇ ਸਮੇਂ ਦੌਰਾਨ ਸ਼ਿਕਾਇਤ ਮਿਲਣ ‘ਤੇ ਛਾਪਾ ਮਾਰਿਆ ਅਤੇ ਜਿਲਾ ਫਰੀਦਾਬਾਦ ਦੇ ਪਿੰਡ ਮੁਜੇਰੀ ਦੀ ਸਰਪੰਚ ਰਾਣੀ ਪਤਨੀ ਨਰਿੰਦਰ ਸਿੰਘ ਨੂੰ 50,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ। ਉਨ੍ਹਾਂ ਦੇ ਵਿਰੁੱਧ ਧਾਰਾ 7 ਭ੍ਰਿਸ਼ਟਾਚਾਰ ਰੋਕੂ ਐਕਟ, 1988 ਦੇ ਤਹਿਤ ਕੇਸ ਦਰਜ ਕਰ ਲਿਆ ਹੈ।
ਉਨ੍ਹਾਂ ਨੇ ਅੱਗੇ ਦਸਿਆ ਕਿ ਇਸ ਸਮੇਂ ਦੌਰਾਨ ਬਲਾਕ ਸਿਖਿਆ ਅਧਿਕਾਰੀ ਦਫਤਰ ਗੰਨੌਰ ਜਿਲਾ ਸੋਨੀਪਤ ਦੇ ਮਹੇਂਦਰ ਕਲਰਕ ਅਤੇ ਸੇਵਾਮੁਕਤ ਜੇ.ਬੀ.ਟੀ. ਅਧਿਆਪਕ ਪ੍ਰੇਮ ਸਿੰਘ ਨੂੰ ਧਾਰਾ 7/8/13 ਭ੍ਰਿਸ਼ਟਾਚਾਰ ਰੋਕੂ ਐਕਟ, 1988 ਦੇ ਤਹਿਤ ਕ੍ਰਮਵਾਰ 3 ਸਾਲ ਕੈਦ ਤੇ 10,000 ਰੁਪਏ ਜੁਰਮਾਨਾ ਅਤੇ 2 ਸਾਲ ਕੈਦ ਤੇ 5,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

