ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਸੰਯੁਕਤ ਰਾਸ਼ਟਰ ‘ਚ ਮਸੂਦ ਅਜ਼ਹਰ ‘ਤੇ ਪਾਬੰਦੀ ਲਈ ਪੁਖਤਾ ਸਬੂਤ ਦੀ ਜ਼ਰੂਰਤ : ਚੀਨ

ਪੇਚਿੰਗ (ਏਜੰਸੀਆਂ/ਮਧੂਸਾਰ ਬਿਊਰੋ)
ਭਾਰਤ ਨਾਲ ਹੋਣ ਵਾਲੀ ਰਣਨੀਤਿਕ ਵਾਰਤਾ ਤੋਂ ਪਹਿਲਾਂ ਚੀਨ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਸੰਯੁਕਤ ਰਾਸ਼ਟਰ ਵਿਚ ਜੈਸ਼ ਏ ਮੁਹੰਮਦ ਦੇ ਚੀਫ ਮਸੂਦ ਅਜ਼ਹਰ ਨੂੰ ਅੰਤਰ ਰਾਸ਼ਟਰੀ ਅੱਤਵਾਦੀ ਘੋਸ਼ਿਤ ਕੀਤੇ ਜਾਣ ਦੀ ਮੰਗ ਦਾ ਸਮਰਥ ਕਰਨ ਦੇ ਲਈ ਉਸ ਨੂੰ ਪੁਖ਼ਤਾ ਸਬੂਤ ਦੀ ਜ਼ਰੂਰਤ ਹੈ।

ਚੀਨ ਦੇ ਵਿਦੇਸ਼ ਮੰਤਰਾਲ ਦੇ ਬੁਲਾਰੇ ਯੇਂਗ ਸ਼ੁਆਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇਹ ਮੁੱਦਾ ਇਕ ਪਾਸੜ ਨਹੀਂ ਸਗੋਂ ਬਹੁਪੱਖੀ ਹੈ। ਉਨ੍ਹਾਂ ਕਿਹਾ ਕਿ ਭਾਰਤ-ਚੀਨ ਦਰਮਿਆਨ 22 ਫਰਵਰੀ ਨੂੰ ਵਿਦੇਸ਼ ਸਕੱਤਰ ਐਸ ਜੈਸ਼ੰਕਰ ਅਤੇ ਚੀਨ ਦੇ ਐਗਜ਼ੈਕੂਟਿਵ ਵਾਈਸ ਚੇਅਰਮੈਨ ਹਾਂਗ ਯੇਸੂਈ ਦੀ ਅਗਵਾਈ ‘ਚ ਇਹ ਵਾਰਤਾ ਹੋਵੇਗੀ।

Leave a Reply

Your email address will not be published. Required fields are marked *