ਦੇਸ਼-ਵਿਦੇਸ਼ਪੰਜਾਬ

ਪਾਕਿ ਸੈਨੇਟ ‘ਚ ਇਤਿਹਾਸਕ ਹਿੰਦੂ ਮੈਰਿਜ ਐਕਟ ਬਿੱਲ ਪਾਸ

ਇਸਮਲਾਬਾਦ 18 ਫਰਵਰੀ (ਏਜੰਸੀਆਂ/ਮਧੂਸਾਰ ਬਿਊਰੋ)
ਪਾਕਿਸਤਾਨ ਦੇ ਸੈਨੇਟ ‘ਚ ਇਤਿਹਾਸਕ ਹਿੰਦੂ ਮੈਰਿਜ ਐਕਟ ਬਿੱਲ ਪਾਸ ਕਰ ਦਿੱਤਾ ਗਿਆ ਹੈ। ਕਾਨੂੰਨ ਮੰਤਰੀ ਜ਼ਾਹਿਦ ਹਮੀਦ ਨੇ ਇਹ ਬਿੱਲ ਸੈਨੇਟ ਦੇ ਸਾਹਮਣੇ ਰੱਖਿਆ, ਜਿਸ ‘ਤੇ ਕਿਸੇ ਨੇ ਕੋਈ ਵਿਰੋਧ ਦਰਜ ਨਹੀਂ ਕਰਵਾਇਆ, ਜਿਸ ਤੋਂ ਬਾਅਦ ਇਹ ਬਿੱਲ ਪਾਸ ਹੋ ਗਿਆ ਹੈ।

ਨੈਸ਼ਨਲ ਅਸੈਂਬਲੀ ‘ਚ ਚਾਰ ਮਹੀਨੇ ਪਹਿਲਾਂ ਇਹ ਬਿੱਲ ਪਾਸ ਕੀਤਾ ਜਾ ਚੁੱਕਾ ਸੀ ਅਤੇ ਹੁਣ ਸੈਨੇਟ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਕਾਨੂੰਨ ਅਮਲੀ ਰੂਪ ਵਿਚ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਪਾਕਿਸਤਾਨ ਦੇ ਪੰਜਾਬ, ਬਲੌਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬੇ ਵਿਚ ਦੇਸ਼ ਦੇ ਘੱਟਗਿਣਤੀ ਹਿੰਦੂਆਂ ਨੂੰ ਆਪਣੇ ਵਿਆਹ ਲਈ ਰਜਿਸਟ੍ਰੇਸ਼ਨ ਕਰਾਉਦ ਦਾ ਅਧਿਕਾਰ ਮਿਲ ਜਾਵੇਗਾ, ਇਥੇ ਸਿੰਧ ਸੂਬੇ ‘ਚ ਹਿੰਦੂਆਂ ਨੂੰ ਪਹਿਲਾਂ ਹੀ ਵਿਆਹ ਰਜਿਸਟ੍ਰੇਸ਼ਨ ਕਰਵਾਉਣ ਦਾ ਅਧਿਕਾਰ ਹਾਸਲ ਹੈ। ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਮੈਂਬਰ ਵਿਆਹ ਰਜਿਸਟ੍ਰੇਸ਼ਨ ਕਰਾਉਣ ਤੋਂ ਇਲਾਵਾ ਤਲਾਕ ਮਾਮਲਿਆਂ ‘ਚ ਅਦਾਲਤੀ ਦਾ ਸਹਾਰਾ ਵੀ ਲੈ ਸਕਣਗੇ।

Leave a Reply

Your email address will not be published. Required fields are marked *