ਹਰਿਆਣਾ ਸਰਕਾਰ ਜਾਟ ਰਾਖਵਾਂ ਅੰਦੋਲਨਕਾਰੀਆਂ ਨਾਲ 18 ਸ਼ਰਤਾਂ ‘ਤੇ ਗੱਲਬਾਤ ਲਈ ਤਿਆਰ : ਮਨੋਹਰ ਲਾਲ
ਚੰਡੀਗੜ੍ਹ 28 ਫਰਵਰੀ (ਮਧੂਸਾਰ ਬਿਊਰੋ)
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਰਾਜ ਵਿਚ ਵੱਖ-ਵੱਖ ਥਾਂਵਾਂ ‘ਤੇ ਧਰਨਿਆਂ ‘ਤੇ ਬੈਠੇ ਜਾਟ ਰਾਖਵਾਂ ਅੰਦੋਲਨਕਾਰੀਆਂ ਵੱਲੋਂ ਮਿਲੀ 18 ਮੰਗਾਂ ‘ਤੇ ਸਰਕਾਰ ਹਾਂ-ਪੱਖੀ, ਸਹੀ ਅਤੇ ਹਮਦਰਦੀ ਬਿਨਾਂ ਸ਼ਰਤ ਗੱਲਬਾਤ ਨੂੰ ਤਿਆਰ ਹੈ। ਇਹ ਗਲਬਾਤ ਕਾਨੂੰਨ ਦੇ ਘੇਰੇ ਤੇ ਅਦਾਲਤਾਂ ਦੇ ਆਦੇਸ਼ ਅਨੁਸਾਰ ਤਿਆਰ ਹੈ। ਕਿਸੇ ਵੀ ਤਰ੍ਹਾਂ ਦੀ ਸ਼ਰਤ ਅੰਦੋਲਨਕਾਰੀਆਂ ਵੱਲੋਂ ਨਹੀਂ ਹੋਣੀ ਚਾਹੀਦੀ ਹੈ। ਕਿਸੇ ਵੀ ਤਰ੍ਹਾਂ ਦੀ ਸ਼ਰਤ ਅੰਦੋਲਨਕਾਰੀਆਂ ਵੱਲੋਂ ਨਹੀਂ ਹੋਣੀ ਚਾਹੀਦੀ ਹੈ। ਸਰਕਾਰ ਵੱਲੋਂ ਗਲਬਾਤ ਲਈ ਕਦੇ ਮਨ੍ਹਾਂ ਨਹੀਂ ਕੀਤਾ ਗਿਆ ਹੈ।
ਕਾਨੂੰਨ ਤੇ ਵਿਵਸਥਾ ‘ਤੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਸਥਿਤੀ ਨਾ ਵਿਗੜੇ, ਇਸ ਲਈ ਹਰ ਲੋਂੜੀਦੇ ਇਤਿਆਤੀ ਕਦਮ ਚੁੱਕੇ ਜਾ ਰਹੇ ਹਨ।
ਮੁੱਖ ਮੰਤਰੀ ਅੱਜ ਹਰਿਆਣਾ ਵਿਧਾਨ ਸਭਾ ਦੇ ਚਲ ਰਹੇ ਬਜਟ ਸੈਸ਼ਨ ਦੇ ਦੂਜੇ ਦਿਨ ਸਦਨ ਦੀ ਕਾਰਵਾਈ ਤੋਂ ਬਾਅਦ ਵਿਧਾਨ ਸਭਾ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।
ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਮੀਡਿਆ ਲੋਕਤੰਤਰ ਦਾ ਚੌਥਾ ਥੰਮ ਹੈ, ਉਨ੍ਹਾਂ ਨੂੰ ਬਿਨਾਂ ਡਰੇ ਰਿਪੋਟਿੰਗ ਕਰਨੀ ਚਾਹੀਦੀ ਹੈ, ਉਸ ਦੀ ਵੀ ਜਿੰਮੇਵਾਰੀ ਬਣਦੀ ਹੈ।
ਜਾਟ ਅੰਦੋਲਨ ‘ਤੇ ਵਿਰੋਧੀਆਂ ਵੱਲੋਂ ਦਿੱਤੇ ਗਏ ਕੰਮ ਰੋਕੇ ਪ੍ਰਸਤਾਵ ‘ਤੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸਾਰੀ ਪਾਰਟੀਆਂ ਦੀ ਸਰਵਸੰਮਤੀ ਨਾਲ ਸਹਿਮਤੀ ਹੋਈ ਹੈ ਅਤੇ ਅਦਾਲਤ ਵਿਚ ਵਿਚਾਰਾਧੀਨ ਮੁੱਦਿਆਂ ਨੂੰ ਛੱਡ ਕੇ ਵਿਧਾਨ ਸਭਾ ਸਪੀਕਰ ਨੇ ਇਸ ਮੁੱਦੇ ‘ਤੇ ਕਲ੍ਹ ਸਦਨ ਵਿਚ ਚਰਚਾ ਲਈ ਸਮਾਂ ਨਿਰਧਾਰਿਤ ਕੀਤਾ ਹੈ।

