ਦੇਸ਼-ਵਿਦੇਸ਼ਪੰਜਾਬ

ਰਾਮਜਸ ਕਾਲਜ ਮਾਮਲਾ : ਗੁਰਮੇਹਰ ਨੇ ਮੁਹਿੰਮ ਛੱਡੀ , ਐਫਆਈਆਰ ਕਰਵਾਈ ਦਰਜ

ਨਵੀਂ ਦਿੱਲੀ 28 ਫਰਵਰੀ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਏਬੀਵੀਪੀ ਦੇ ਖਿਲਾਫ਼ ਮੁਹਿੰਮ ਸ਼ੁਰੂ ਕਰਨ ਵਾਲੀ ਗੁਰਮੇਹਰ ਕੌਰ ਨੇ ਬਲਾਤਕਾਰ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਪੂਰੇ ਮਾਮਲੇ ‘ਚ ਵਿਵਾਦ ਵਧਾਉਣ ਤੋਂ ਬਾਅਦ ਛੇੜੀ ਮੁਹਿੰਮ ਨੂੰ ਖ਼ੁਦ ਤੋਂ ਵੱਖ ਕਰ ਲਿਆ ਹੈ।

ਗੁਰਮੇਹਰ ਨੇ ਟਵੀਟ ਕਰਦਿਆਂ ਏਬੀਵੀਪੀ ਖਿਲਾਫ਼ ਛੇੜੀ ਮੁਹਿੰਮ ‘ਚ ਕੁੱਦਣ ਵਾਲਿਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਐਲਾਨ ਕੀਤਾ ਕਿ ਕੁਝ ਘੰਟਿਆਂ ਬਾਅਦ ਪੁਲਿਸ ਨੇ ਬਲਾਤਕਾਰ ਦੀ ਧਮਕੀ ਨੂੰ ਲੈ ਕੇ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਐਫਆਈਆਰ ਦਰਜ ਕਰ ਲਈ ਹੈ।
ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਗੁਰਮੇਹਰ ਨੇ ਕਿਹਾ ਕਿ ਵਰਿੰਦਰ ਸਹਿਵਾਗ ਦੇ ਟਵੀਟ ਨੇ ਉਸ ਦਾ ਦਿਲ ਤੋੜ ਦਿੱਤਾ, ਜਿਸ ਦੇ ਚੱਲਦਿਆਂ ਉਸ ਨੇ ਮੁਹਿੰਮ ਛੱਡੀ ਹੈ।
ਗੁਰਮੇਹਰ ਨੇ ਟਵੀਟ ਦੌਰਾਨ ਮੁਹਿੰਮ ਤੋਂ ਖ਼ੁਦ ਨੂੰ ਵੱਖ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਜੋ ਮੈਂ ਕਹਿਣਾ ਸੀ ਕਹਿ ਚੁੱਕੀ ਹਾਂ। ਉਸ ਨੇ ਟਵੀਟ ਕਰਦਿਆਂ ਲਿਖਿਆ ਕਿ ਉਹ ਖ਼ੁਦ ਨੂੰ ਮੁਹਿੰਮ ਤੋਂ ਵੱਖ ਕਰ ਰਹੀ ਹੈ, ਸਾਰਿਆਂ ਨੂੰ ਵਧਾਈ। ਗੁਰਮੇਹਰ ਨੇ ਅਪੀਲ ਕੀਤੀ ਕਿ ਮੈਨੂੰ ਇਕੱਲਾ ਛੱਡ ਦਿੱਤਾ ਜਾਵੇ। ।

Leave a Reply

Your email address will not be published. Required fields are marked *