ਪੰਜਾਬ

ਪੁਲਿਸ ਦੇ 17 ਆਈਪੀਐਸ ਤੇ 24 ਪੀਪੀਐਸ ਅਧਿਕਾਰੀਆਂ ਦਾ ਤਬਾਦਲਾ

ਚੰਡੀਗੜ੍ਹ 16 ਮਾਰਚ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਕੇ 41 ਸੀਨੀਅਰ ਅਫਸਰਾਂ ਦੇ ਤਬਾਦਲੇ ਕੀਤੇ ਹਨ, ਜਿਨ੍ਹਾਂ ਵਿਚ 17 ਆਈ.ਪੀ.ਐਸ ਅਤੇ 24 ਪੀ.ਪੀ.ਐਸ ਅਧਿਕਾਰੀ ਸ਼ਾਮਿਲ ਹਨ। ਜਿਹੜੇ ਆਈ.ਪੀ.ਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿਚ ਗੌਰਵ ਯਾਦਵ ਨੂੰ ਏ.ਡੀ.ਜੀ.ਪੀ ਪ੍ਰਸ਼ਾਸਨ, ਪੰਜਾਬ ਲਾਇਆ ਗਿਆ ਹੈ।

ਇਸ ਤੋਂ ਇਲਾਵਾ ਦਿਨਕਰ ਗੁਪਤਾ ਨੂੰ ਏ.ਡੀ.ਜੀ.ਪੀ ਇੰਟੀਲੀਜੈਂਸ, ਪੰਜਾਬ, ਨੌਨਿਹਾਲ ਸਿੰਘ ਨੂੰ ਆਈ.ਜੀ.ਪੀ ਬਾਰਡਰ ਜ਼ੋਨ ਅੰਮ੍ਰਿਤਸਰ, ਡਾ. ਨਰੇਸ਼ ਅਰੋੜਾ ਨੂੰ ਆਈ.ਜੀ.ਪੀ ਕ੍ਰਾਈਮ ਪੰਜਾਬ, ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੀ.ਪੀ ਲੁਧਿਆਣਾ, ਨਿਲੱਭ ਕਿਸ਼ੋਰ ਨੂੰ ਆਈ.ਜੀ.ਪੀ ਸਟਾਫ (ਇੰਟੈਲੀਜੈਂਸ) ਪੰਜਾਬ, ਜਤਿੰਦਰ ਸਿੰਘ ਔਲਖ ਨੂੰ ਆਈ.ਜੀ.ਪੀ ਲਾਅ ਤੇ ਆਰਡਰ-1 ਪੰਜਾਬ, ਰਣਬੀਰ ਸਿੰਘ ਖੱਟੜਾ ਨੂੰ ਡੀ.ਆਈ. ਜੀ (ਪ੍ਰਸ਼ਾਸਨ) ਆਈ.ਆਰ.ਬੀ. ਪਟਿਆਲਾ, ਅਲਕਾ ਮੀਨਾ ਨੂੰ ਐਸ.ਐਸ. ਪੀ ਫਤਿਹਗੜ੍ਹ ਸਾਹਿਬ, ਬਲਜੋਤ ਸਿੰਘ ਰਾਠੌਰ ਨੂੰ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਭੁੱਲਰ ਨੂੰ ਐਸ.ਐਸ.ਪੀ ਜਲੰਧਰ (ਦਿਹਾਤੀ), ਗੁਰਪ੍ਰੀਤ ਸਿੰਘ ਤੂਰ ਨੂੰ ਏ.ਆਈ.ਜੀ. ਸੀ.ਆਈ ਲੁਧਿਆਣਾ, ਸੁਰਜੀਤ ਸਿੰਘ ਨੂੰ ਐਸ.ਐਸ.ਪੀ ਲੁਧਿਆਣਾ (ਦਿਹਾਤੀ), ਜਗਦਲੇ ਨਿਲਬਰੀ ਵਿਜੇ ਨੂੰ ਐਸ.ਐਸ.ਪੀ ਰੋਪੜ, ਧਰੁਮਨ ਐਚ. ਨਿਮਬਲੇ ਨੂੰ ਡੀ.ਸੀ.ਪੀ ਲੁਧਿਆਣਾ, ਸੁਖਮਿੰਦਰ ਸਿੰਘ ਨੂੰ ਏ.ਆਈ.ਜੀ. ਐਸ.ਐਸ.ਓ.ਸੀ ਅੰਮ੍ਰਿਤਸਰ ਲਾਇਆ ਗਿਆ ਹੈ|
ਇਸ ਤੋਂ ਇਲਾਵਾ ਜਿਹੜੇ ਪੀ.ਪੀ.ਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ| ਸੰਦੀਪ ਗੋਇਲ ਐਸ.ਐਸ.ਪੀ ਮੋਗਾ, ਜਸਦੀਪ ਸਿੰਘ ਸੈਣੀ ਕਮਾਂਡੈਂਟ ਤੀਸਰੀ ਸੀ.ਡੀ.ਓ ਬਰਾਂਚ ਮੋਹਾਲੀ, ਭੁਪਿੰਦਰਜੀਤ ਸਿੰਘ ਐਸ.ਐਸ.ਪੀ ਗੁਰਦਾਸਪੁਰ, ਪਰਮਬੀਰ ਸਿੰਘ ਪਰਮਾਰ ਨੂੰ ਐਸ.ਐਸ.ਪੀ ਮਾਨਸਾ, ਮਨਦੀਪ ਸਿੰਘ ਸਿੱਧੂ ਨੂੰ ਕਮਾਂਡੈਂਟ ਦੂਸਰੀ ਆਈ.ਆਰ.ਬੀ ਸੰਗਰੂਰ, ਰਾਜ ਜੀਤ ਸਿੰਘ ਨੂੰ ਐਸ.ਐਸ.ਪੀ ਖੰਨਾ, ਸੰਦੀਪ ਕੁਮਾਰ ਸ਼ਰਮਾ ਨੂੰ ਐਸ.ਐਸ.ਪੀ ਕਪੂਰਥਲਾ, ਸਤਿੰਦਰ ਸਿੰਘ ਨੂੰ ਐਸ.ਐਸ.ਪੀ ਵੀ.ਬੀ ਜਲੰਧਰ, ਓਪਿੰਦਰਜੀਤ ਸਿੰਘ ਘੁੰਮਣ ਨੂੰ ਏ.ਆਈ.ਜੀ. ਸੀ.ਆਈ ਜਲੰਧਰ, ਨਵਜੋਤ ਸਿੰਘ ਨੂੰ ਡੀ.ਸੀ.ਪੀ ਜਲੰਧਰ, ਅਮਰਜੀਤ ਸਿੰਘ ਬਾਜਵਾ ਨੂੰ ਡੀ.ਸੀ.ਪੀ ਅੰਮ੍ਰਿਤਸਰ, ਗੁਰਮੀਤ ਸਿੰਘ ਨੂੰ ਡੀ.ਸੀ.ਪੀ (ਜਾਂਚ) ਜਲੰਧਰ, ਜਗਮੋਹਨ ਸਿੰਘ ਨੂੰ ਡੀ.ਸੀ.ਪੀ (ਜਾਂਚ) ਅੰਮ੍ਰਿਤਸਰ, ਗੁਰਤੇਜਿੰਦਰ ਸਿੰਘ ਨੂੰ ਕਮਾਂਡੈਂਟ ਕਮ ਡਿਪਟੀ ਡਾਇਰੈਕਟਰ (ਜਨਰਲ), ਦਿਲਜਿੰਦਰ ਸਿੰਘ ਨੂੰ ਏ.ਆਈ.ਜੀ ਇੰਟੈਲੀਜੈਂਸ ਪੰਜਾਬ, ਗਗਨ ਅਜੀਤ ਸਿੰਘ ਨੂੰ ਏ.ਆਈ.ਜੀ. ਅਰਮਮੈਂਟ ਪੰਜਾਬ, ਵਰਿੰਦਰ ਪਾਲ ਸਿੰਘ ਨੂੰ ਏ.ਆਈ.ਜੀ. ਸੀ.ਆਈ ਪੰਜਾਬ, ਵਰਿੰਦਰ ਸਿੰਘ ਬਰਾੜ ਨੂੰ ਏ.ਆਈ.ਜੀ ਵੀ.ਬੀ ਐਫ ਐਸ-1 ਯੂਨਿਟ-3 ਪੰਜਾਬ, ਕਮਲਜੀਤ ਸਿੰਘ ਢਿੱਲੋਂ ਨੂੰ ਏ.ਆਈ.ਜੀ. ਜ਼ੋਨਲ ਕ੍ਰਾਈਮ ਲੁਧਿਆਣਾ, ਸ਼ਮਸ਼ੇਰ ਸਿੰਘ ਨੂੰ ਸੁਪਰਡੈਂਟ ਜੇਲ੍ਹ ਪਟਿਆਲਾ, ਗੁਰਸ਼ਰਨਦੀਪ ਸਿੰਘ ਨੂੰ ਕਮਾਂਡੈਂਟ 82ਵੀਂ ਬਟਾਲੀਅਨ, ਪੀ.ਏ.ਪੀ ਚੰਡੀਗੜ੍ਹ, ਪ੍ਰਵੀਨ ਕੁਮਾਰ ਨੂੰ ਸਹਾਇਕ ਕਮਾਂਡੈਂਟ 80 ਬਟਾਲੀਅਨ ਜਲੰਧਰ ਕੈਂਟ, ਰਵਿੰਦਰਪਾਲ ਸਿੰਘ ਨੂੰ ਏ.ਡੀ.ਸੀ.ਪੀ 2 ਜਲੰਧਰ ਲਾਇਆ ਗਿਆ ਹੈ|

Leave a Reply

Your email address will not be published. Required fields are marked *