ਪੰਜਾਬ

ਗੁਰਦੇਵ ਸਿੰਘ ਬਾਦਲ ਪਾਰਟੀ ਦੇ ਮਹਾਨ ਜਰਨੈਲ ਸਨ-ਸੁਖਬੀਰ

ਚੰਡੀਗੜ• 27 ਮਾਰਚ (ਮਧੂਸਾਰ ਬਿਊਰੋ)
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੀਨੀਅਰ ਅਕਾਲੀ ਆਗੂ ਅਤੇ ਸੂਬੇ ਦੇ ਖੇਤੀ ਮੰਤਰੀ ਰਹੇ ਗੁਰਦੇਵ ਸਿੰਘ ਬਾਦਲ ਦੇ ਦਿਹਾਂਤ ਉੱਤੇ ਡੂੰਘੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।

ਆਪਣੇ ਇੱਕ ਸ਼ੋਕ ਸੰਦੇਸ਼ ਵਿਚ ਸਾਬਕਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਗੁਰਦੇਵ ਸਿੰਘ ਬਾਦਲ ਬਹੁਤ ਹੀ ਸਾਦੇ ਪਰ ਮਹਾਨ ਆਗੂ ਸਨ ਜਿਨ•ਾਂ ਨੇ ਆਪਣਾ ਸਾਰਾ ਜੀਵਨ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਭਲਾਈ ਲਈ ਲਾਇਆ। ਉਹਨਾਂ ਕਿਹਾ ਕਿ ਗੁਰਦੇਵ ਸਿੰਘ ਬਾਦਲ ਇੱਕ ਟਕਸਾਲੀ ਅਕਾਲੀ ਆਗੂ ਸਨ ਜਿਨ•ਾਂ ਨੇ ਪਾਰਟੀ ਵਲੋਂ ਪੰਜਾਬ ਤੇ ਪੰਥ ਦੀ ਭਲਾਈ ਲਈ ਲੜੇ ਗਏ ਹਰ ਸੰਘਰਸ਼ ਵਿਚ ਮੂਹਰੇ ਰਹਿ ਕੇ ਹਿੱਸਾ ਪਾਇਆ।
ਗੁਰਦੇਵ ਸਿੰਘ ਬਾਦਲ ਦੇ ਅਕਾਲ ਚਲਾਣੇ ਨੂੰ ਆਪਣੇ ਲਈ ਬਹੁਤ ਵੱਡਾ ਨਿੱਜੀ ਘਾਟਾ ਦਸਦਿਆਂ, ਸ੍ਰ. ਬਾਦਲ ਨੇ ਕਿਹਾ, ”ਸਵਰਗੀ ਗੁਰਦੇਵ ਸਿੰਘ ਬਾਦਲ ਮੇਰੇ ਉਹਨਾਂ ਸਾਥੀਆਂ ਵਿਚੋਂ ਇੱਕ ਸਨ ਜਿਹੜੇ ਹਰ ਚੰਗੇ ਮਾੜੇ ਹਾਲਾਤ ਵਿਚ ਮੇਰੇ ਨਾਲ ਹੀ ਰਹੇ। ਉਹਨਾਂ ਦਾ ਸਦਾ ਲਈ ਤੁਰ ਜਾਣਾ ਮੇਰੇ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ।”
ਸ੍ਰ. ਬਾਦਲ ਨੇ ਕਿਹਾ ਕਿ ਉਹਨਾਂ ਦੀ ਦਿਲੀ ਇੱਛਾ ਸੀ ਕਿ ਉਹ ਆਪਣੇ ਇਸ ਰੰਗਲੇ ਸੱਜਣ ਦੀਆਂ ਅੰਤਮ ਰਸਮਾਂ ਵਿਚ ਸ਼ਾਮਲ ਹੋਵਾਂ, ਪ੍ਰੰਤੂ ਸਿਹਤ ਢਿੱਲੀ ਹੋਣ ਕਾਰਨ ਉਹ ਨਹੀਂ ਜਾ ਸਕੇ ਜਿਸ ਦਾ ਉਹਨਾਂ ਨੂੰ ਸਦਾ ਲਈ ਅਫ਼ਸੋਸ ਰਹੇਗਾ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਗੁਰਦੇਵ ਸਿੰਘ ਬਾਦਲ ਦੇ ਅਕਾਲ ਚਲਾਣੇ ਉੱਤੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਦਸਦਿਆਂ ਕਿਹਾ ਕਿ ਉਹਨਾਂ ਦੇ ਦਿਹਾਂਤ ਨਾਲ ਪਾਰਟੀ ਨੇ ਇੱਕ ਬਹੁਤ ਹੀ ਕਾਬਲ ਤੇ ਵਚਨਬੱਧ ਜਰਨੈਲ ਗੁਆ ਲਿਆ ਹੈ। ਉਹਨਾਂ ਕਿਹਾ ਕਿ ਗੁਰਦੇਵ ਸਿੰਘ ਬਾਦਲ ਨੌਜਵਾਨ ਅਕਾਲੀ ਆਗੂਆਂ ਲਈ ਪ੍ਰੇਰਨਾ ਦਾ ਸ੍ਰੋਤ ਸਨ।

Leave a Reply

Your email address will not be published. Required fields are marked *