ਪਟਿਆਲਾ

ਸਰਕਾਰੀ ਬਿਕਰਮ ਕਾਲਜ ਵਿਚ ਰੁਜ਼ਗਾਰ ਮੇਲਾ ਲਗਾਇਆ

ਪਟਿਆਲਾ 29 ਮਾਰਚ (ਮਧੂਸਾਰ ਬਿਊਰੋ)
ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਪਟਿਆਲਾ ਵਿਖੇ ਐਕਸਿਸ ਬੈਂਂਕ ਅਤੇ ਇਨਵੈਸਟਰ ਕਲੀਨਕ ਕੰਪਨੀ ਵਲੋ ਕੈਂਪਸ ਪਲੇਸਮੈਂਟ ਕੀਤੀ ਗਈ।

ਇਨਵੈਸਟਰ ਕਲੀਨਿਕ ਕੰਪਨੀ ਵੱਲੋ ਬੀ.ਕਾਮ ਭਾਗ ਤੀਜਾ, ਅਤੇ ਐਮ.ਕਾਮ ਦੇ 30 ਵਿਦਿਆਰਥੀਆਂ ਨੂੰ 20,000 ਪ੍ਰਤੀ ਮਹੀਨਾ ਵੇਤਨ ਅਨੁਸਾਰ ਨਿਯੁਕਤੀ ਪੱਤਰ ਦਿੱਤੇ ਗਏ ਹਨ। 19 ਵਿਦਿਆਰਥੀਆਂ ਨੂੰ ਵੇਟਿੰਗ ਲਿਸ਼ਟ ਵਿਚ ਰੱਖਿਆ ਗਿਆ ਹੈ ਜਿਨ੍ਹਾਂ ਨੂੰ ਨਿਕਟ ਭਵਿੱਖ ਵਿਚ ਹੀ ਨਿਯੁਕਤੀ ਪੱਤਰ ਮਿਲਣ ਦੀ ਸੰਭਾਵਨਾ ਹੈ। ਇਹ ਵੀ ਵਰਨਣਯੋਗ ਹੈ ਕਿ ਐਕਸਿਸ ਬੈਂਕ ਵੱਲੋ ਅਸਿਸਟੈਂਂਟ ਮੈਨੇਜਰ ਦੀਆਂ ਆਸਾਮੀਆਂ ਲਈ ਕਾਲਜ ਦੇ 24 ਵਿਦਿਆਰਥੀਆਂ ਨੂੰ ਆਨਲਾਈਨ ਟੈਸਟ ਲਈ ਚੁਣਿਆ ਗਿਆ ਸੀ।ਕਾਲਜ ਲਈ ਇਹ ਫਖਰ ਦੀ ਗੱਲ ਹੈ ਕਿ ਕਾਲਜ ਦੀ ਕੰਪਿਊਟਰ ਲੈਬ ਵਿਚ ਚੱਲੇ ਦੋ ਘੰਟੇ ਦੇ ਆਨਲਾਈਨ ਟੈਸਟ ਵਿਚ 20 ਵਿਦਿਆਰਥੀ ਸਫ਼ਲ ਹੋਏ ਹਨ ਅਤੇ ਇਨ੍ਹਾਂ ਦੀ ਇੰਟਰਵਿਊ ਜਲਦੀ ਹੀ ਹੋ ਜਾਵੇਗੀ। ਕਾਲਜ ਦੇ ਪ੍ਰਿੰਸੀਪਲ ਡਾ. ਹਰਮਿੰਦਰ ਕੋਰ ਨੇ ਪਲੇਸਮੈਂਟ ਦੇ ਇੰਨਚਾਰਜ ਪ੍ਰੋ. ਰਾਮ ਕੁਮਾਰ ਦੇ ਯਤਨਾ ਦੀ ਭਰਪੂਰ ਸਲਾਘਾ ਕੀਤੀ ਹੈ ਅਤੇ ਵਿਦਿਆਰਥੀਆਂ ਦੀ ਪਲੇਸਮੈਂਟ ਤੇ ਅਥਾਹ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਹਨ੍ਹਾਂ ਨੇ ਇਹ ਵੀ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਰੁਜ਼ਗਾਰ ਮੇਲੇ ਅਯੋਜਿਤ ਕੀਤੇ ਜਾਣਗੇ ਅਤੇ ਕਾਲਜ ਪ੍ਰਸ਼ਾਸਨ ਦਾ ਟੀਚਾ ਬੀ.ਕਾਮ ਭਾਗ ਤੀਜਾ ਅਤੇ ਐਮ.ਕਾਮ ਦੇ ਵਿਦਿਆਰਥੀਆਂ ਦੀ 100 ਫੀਸਦੀ ਪਲੇਸਮੈਂਟ ਕਰਵਾਉਣ ਦਾ ਹੈ।

Leave a Reply

Your email address will not be published. Required fields are marked *