ਪੰਜਾਬਪਟਿਆਲਾ

ਪਟਿਆਲਾ ਪੁਲਿਸ ਵਲੋਂ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਪਰਦਫਾਸ਼

32 ਮੋਬਾਇਲ ਅਤੇ ਸੋਨੇ ਦਾ ਇੱਕ ਟਿੱਕਾ ਬਰਾਮਦ, 7 ਮਾਮਲੇ ਸੁਲਝੇ, ਕਈ ਗ੍ਰਿਫਤਾਰ, 3 ਦੀ ਭਾਲ ਜਾਰੀ
ਪਟਿਆਲਾ, 5 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਹੋਣ ਵਾਲੇ ਇੱਕ ਗਿਰੋਹ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗਿਰੋਹ ਕੋਲੋਂ 32 ਮੋਬਾਇਲ ਅਤੇ ਸੋਨੇ ਦਾ ਇੱਕ ਟਿੱਕਾ ਬਰਾਮਦ ਕੀਤਾ ਹੈ। ਪੁਲਿਸ ਨੇ ਪਟਿਆਲਾ ਸ਼ਹਿਰ ਦੇ 7 ਮਾਮਲੇ ਸੁਲਝਾਉਣ ਦੇ ਨਾਲ ਹੀ ਕਈ ਭੈੜੇ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਹੈ। ਹਲਾਕਿ ਚੋਰੀ ਕਰਨ ਦੇ ਆਦੀ 3 ਦੀ ਭਾਲ ਕੀਤੀ ਜਾ ਰਹੀ ਹੈ।

ਡਾ. ਐਸ.ਭੂਵਤੀ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਸ੍ਰੀਮਤੀ ਡੀ ਸੁਡਰਵਿਲੀ ਆਈ.ਪੀ.ਐਸ. ਕਪਤਾਨ ਪੁਲਿਸ ਸਿਟੀ ਪਟਿਆਲਾ ਅਤੇ ਹੰਸ ਰਾਜ ਉਪ ਕਪਤਾਨ ਪੁਲਿਸ ਸਿਟੀ-2 ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਹੇਠ ਐਸ.ਆਈ. ਸੁਰਿੰਦਰ ਭੱਲਾ ਮੁੱਖ ਅਫਸਰ ਥਾਣਾ ਡਵੀਜਨ ਨੰਬਰ- 2 ਪਟਿਆਲਾ ਦੀ ਯੋਗ ਅਗਵਾਈ ਹੇਠ ਏ.ਐਸ.ਆਈ.ਰਣਜੀਤ ਸਿੰਘ ਥਾਣਾ ਡਵੀਜਨ ਨੰਬਰ -2 ਪਟਿਆਲਾ ਨੇ ਮਿਤੀ 30 ਮਾਰਚ ਨੂੰ ਸਮੇਤ ਪੁਲਿਸ ਪਾਰਟੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਤਲਾਹ ਮਿਲੀ ਕਿ ਦੋਸ਼ੀਆਂ ਜੀਤ ਕੁਮਾਰ ਉਰਫ ਭੂੱਚੀ ਪੁੱਤਰ ਰਿਸ਼ੀ, ਸਾਜਿਦ ਉਰਫ ਕਾਕਾ ਪੁੱਤਰ ਸਾਜਿਦ ਅਤੇ ਸੂਰਜ ਪੁੱਤਰ ਲੇਟ ਜੋਗਿੰਦਰ ਸਿੰਘ ਕੌਮ ਮਹਿਰਾ ਵਾਸੀਆਨ ਮਥੂਰਾ ਕਲੋਨੀ ਪਟਿਆਲਾ ਜੋ ਲੁੱਟਾ, ਖੋਹਾ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਦੇ ਆਦਿ ਹਨ ਜੋ ਡਕਾਲਾ ਰੋਡ ਨੇੜੇ ਝਾੜੀਆਂ ਵਿੱਚ ਬੈਠੇ ਹਨ ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਉਹ ਚੋਰੀ ਅਤੇ ਲੁੱਟਾ, ਖੋਹਾ ਦੇ ਸਮਾਨ ਸਮੇਤ ਕਾਬੂ ਆ ਸਕਦੇ ਹਨ।
ਜਿਸ ਪਰ ਏ.ਐਸ.ਆਈ.ਰਣਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਦੋਸ਼ੀਆਨ ਉਕਤਾਨ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀ ਦੇ 3 ਮੋਬਾਇਲ ਫੋਨ ਬਰਾਮਦ ਕੀਤੇ ਅਤੇ ਦੋਸ਼ੀ ਮਾਨ ਸਿੰਘ ਪੁੱਤਰ ਕਮਲ ਸਿੰਘ ਵਾਸੀ ਮਥੂਰਾ ਕਲੋਨੀ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ ਚੋਰੀ ਦੇ 2 ਮੋਬਾਇਲ ਫੋਨ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਦੋਸ਼ੀ ਜੀਤ ਕੁਮਾਰ ਉਕਤ ਤੋਂ ਚੋਰੀ ਦੇ 11 ਮੋਬਾਇਲ ਫੋਨ ਬਰਾਮਦ ਕੀਤੇ। ਇਸੇ ਤਰ੍ਹਾਂ 4 ਅਪ੍ਰੈਲ ਨੂੰ ਦੋਸ਼ੀ ਵਿਨੋਦ ਕੁਮਾਰ ਪੁੱਤਰ ਸਾਰਦਾ ਪ੍ਰਸ਼ਾਦ ਉਰਫ ਰਾਜ ਕੁਮਾਰ ਵਾਸੀ ਕਿਰਾਏਦਾਰ ਕਾਕਾ ਸਰਦਾਰ ਲੱਕੜ ਮੰੰਡੀ, ਸੰਜੇ ਕਲੋਨੀ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ ਚੋਰੀ ਦੇ 16 ਮੋਬਾਇਲ ਫੋਨ ਬ੍ਰਾਮਦ ਕੀਤੇ ਇਸੇ ਤਰਾਂ ਹੀ ਦੋਸ਼ੀਆਨ ਜੀਤ ਕੁਮਾਰ ਉਰਫ ਭੂੱਚੀ, ਸਾਜਿਦ ਉਰਫ ਕਾਕਾ ਅਤੇ ਸੂਰਜ ਨੇ ਮਿਤੀ 2.11.2016 ਨੂੰ ਜੋ ਏ.ਸੀ. ਮਾਰਕਿਟ ਨੇੜੇ ਤੋਂ ਇੱਕ ਲੜਕੀ ਪਾਸੋਂ ਉਸਦੇ ਮੱਥੇ ਪਰ ਲਗਾਇਆ ਸੋਨੇ ਦਾ ਟਿੱਕਾ ਝਪਟ ਮਾਰਕੇ ਖੋਹਿਆ ਸੀ,ਉਹ ਸੋਨੇ ਦਾ ਟਿੱਕਾ ਜਿੰਨਾ ਨੇ ਅੱਗੇ ਦੋਸ਼ੀ ਵਿਨੋਦ ਕੁਮਾਰ ਉਕਤ ਨੂੰ ਵੇਚਿਆ ਸੀ, ਉਕਤ ਟਿੱਕਾ ਦੋਸ਼ੀ ਵਿਨੋਦ ਕੁਮਾਰ ਉਕਤ ਪਾਸੋਂ ਬ੍ਰਾਮਦ ਕਰਾਇਆ, ਜਿਸ ਦੀ ਕੁੱਲ ਕੀਮਤ 75,000/-ਰੁਪਏ ਬਣਦੀ ਹੈ, ਜੋ ਹੁਣ ਤੱਕ ਗ੍ਰਿਫਤਾਰ ਦੋਸ਼ੀਆ ਪਾਸੋਂ ਕੁੱਲ 32 ਚੋਰੀ ਦੇ ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ, ਇਸ ਤੋਂ ਇਲਾਵਾ ਦੋਸ਼ੀਆਨ ਦੇ ਗ੍ਰਿਫਤਾਰ ਹੋਣ ਨਾਲ ਥਾਣਾ ਕੋਤਵਾਲੀ ਪਟਿਆਲਾ, ਸਦਰ ਪਟਿਆਲਾ ਅਤੇ ਥਾਣਾ ਅਰਬਨ ਅਸਟੇਟ ਪਟਿਆਲਾ ਦੇ ਕੁੱਲ 7 ਚੋਰੀ ਦੇ ਮੁਕੱਦਮੇ ਟਰੇਸ ਹੋਏ ਹਨ, ਪੁੱਛਗਿੱਛ ਦੌਰਾਨ ਦੋਸ਼ੀਆਨ ਨਾਲ ਸਚਿਨ, ਅਰੂਨ ਪੁੱਤਰਾਨ ਦੀਆਂ ਅਤੇ ਟੀਆਡ ਉਰਫ ਮਲੰਗਾ ਉਰਫ ਰਾਜੂ ਪੁੱਤਰ ਮੁਹੰਮਦ ਆਲਮ ਵਾਸੀਆਨ ਮੱਥਰਾ ਕਲੋਨੀ ਪਟਿਆਲਾ ਦੇ ਸਾਮਲ ਹੋਣ ਬਾਰੇ ਵੀ ਪਤਾ ਲੱਗਾ ਹੈ ਜੋ ਉਕਤਾਨ ਵੀ ਚੋਰੀ ਕਰਨ ਦੇ ਆਦਿ ਹਨ, ਜਿੰਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਮੁਕੱਦਮਾ ਦੀ ਤਫਤੀਸ ਮੁਕੰਮਲ ਕਰਕੇ ਚਲਾਨ ਪੇਸ਼ ਅਦਾਲਤ ਕੀਤਾ ਜਾਵੇਗਾ।

Leave a Reply

Your email address will not be published. Required fields are marked *