ਹਲਕਾ ਸਨੋਰ ਦੇ ਹਰਿਆਣਾ ਨਾਲ ਸਬੰਧਤ ਵੱਡੇ ਪ੍ਰੋਜੈਕਟਾਂ ਨੂੰ ਲੈ ਕੇ ਚੰਦੂਮਾਜਰਾ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ
ਪਟਿਆਲਾ-ਕਰਨਾਲ ਨੈਸ਼ਨਲ ਹਾਈਵੇ, ਪਟਿਆਲਾ-ਦੇਵੀਗੜ੍ਹ-ਪਿਹੋਵਾ ਤੋਂ ਹਰਿਦੁਆਰ ਰੇਲ ਲਿੰਕ ਅਤੇ ਘੜਾਮ ਨੂੰ ਸ਼ੈਰ ਸਟਾਪਾ ਕੇਂਦਰ ਵਿਕਸਤ ਕਰਨ ਨੂੰ ਲੈ ਕੇ ਹੋਈ ਅਹਿਮ ਵਿਚਾਰ
ਪਟਿਆਲਾ, 15 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਲਕਾ ਸਨੋਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸਨੋਰ ਦੇ ਕੁਝ ਵੱਡੇ ਪ੍ਰੋਜੈਕਟ ਜਿਨ੍ਹਾਂ ਦਾ ਸਬੰਧ ਹਰਿਆਣਾ ਨਾਲ ਵੀ ਹੈ ਨੂੰ ਲੈ ਕੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਨਾਲ ਅਹਿਮ ਮੀਟਿੰਗ ਕੀਤੀ।
ਲਗਭਗ ਦੋਵਾਂ ਧਿਰਾਂ ‘ਚ ਇੱਕ ਘੰਟਾ ਮੀਟਿੰਗ ਚੱਲੀ। ਜਿਹੜੇ ਅਹਿਮ ਮੁੱਦਿਆਂ ‘ਤੇ ਚਰਚਾ ਹੋਈ, ਉਹਨਾਂ ਵਿਚ ਪਟਿਆਲਾ-ਕਰਨਾਲ ਨੈਸ਼ਨਲ ਹਾਈਵੇ, ਪਟਿਆਲਾ-ਦੇਵੀਗੜ੍ਹ-ਪਿਹੋਵਾ ਤੋਂ ਹਰਿਦੁਆਰ ਰੇਲ ਲਿੰਕ ਅਤੇ ਘੜਾਮ ਨੂੰ ਸ਼ੈਰ ਸਟਾਪਾ ਕੇਂਦਰ ਵਿਕਸਤ ਕਰਨਾ ਸ਼ਾਮਲ ਹੈ। ਕਿਉਂਕਿ ਹਲਕਾ ਸਨੋਰ ਦਾ ਜਿਆਦਾਤਰ ਹਿੱਸਾ ਹਰਿਆਣਾ ਨਾਲ ਲਗਦਾ ਹੈ ਅਤੇ ਉਕਤ ਤਿੰਨੋ ਪ੍ਰਾਜੈਕਟ ਦਾ ਕਾਫੀ ਹਿੱਸਾ ਹਰਿਆਣਾ ਨਾਲ ਸਬੰਧਤ ਹੈ। ਮੀਟਿੰਗ ਦੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਨੇ ਭਰੋਸਾ ਦਿੱਤਾ ਕਿ ਪ੍ਰੋਜੈਕਟਾਂ ਨੂੰ ਪੁਰਾ ਕਰਨ ਵਿਚ ਹਰਿਆਣਾ ਵੱਲੋਂ ਪੁਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਜਿਹੜਾ ਵੀ ਪੇਪਰ ਵਰਕ ਹਰਿਆਣਾ ਸਰਕਾਰ ਵੱਲੋਂ ਕਰਨ ਵਾਲਾ ਹੈ, ਉਸ ਵਿਚ ਕੋਈ ਦੇਰੀ ਨਹੀਂ ਹੋਣ ਦਿੱਤੀ ਜਾਵੇਗੀ।
ਐਮ.ਪੀ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਐਮ.ਐਲ.ਏ. ਹਰਿੰਦਰਪਾਲ ਚੰਦੂਮਾਜਰਾ ਨੇ ਦੱਸਿਆ ਕਿ ਗੱਲਬਾਤ ਕਾਫੀ ਸੁਖਾਵੇਂ ਮਾਹੌਲ ਵਿਚ ਹੋਈ ਅਤੇ ਮੁੱਖ ਮੰਤਰੀ ਦੇ ਮੁੱਖ ਮੰਤਰੀ ਵੱਲੋਂ ਉਕਤ ਤਿੰਨਾ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੁਰਾ ਕਰਵਾਉਣ ਵਿਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਉਹਨਾਂ ਦੱਸਿਆ ਕਿ ਉਕਤ ਤਿੰਨੇ ਪ੍ਰਾਜੈਕਟ ਹਲਕਾ ਸਨੋਰ ਲਈ ਕਾਫੀ ਅਹਿਮ ਹਨ ਅਤੇ ਪਹਿਲੇ ਦੋਨਾ ਪ੍ਰਾਜੈਕਟਾਂ ਦਾ ਜਿਆਦਾਤਰ ਹਿੱਸਾ ਹਰਿਆਣਾ ਵਿਚ ਹੈ। ਇਸ ਲਈ ਪਟਿਆਲਾ, ਦੇਵੀਗੜ੍ਹ ਤੋਂ ਲੈ ਕੇ ਕਰਨਾਲ ਤੱਕ ਉਹਨਾਂ ਵੱਲੋਂ ਮਨਜੂਰ ਕਰਵਾਈ ਗਈ ਨੈਸ਼ਨਲ ਹਾਈਵੇ ਅਤੇ ਪਟਿਆਲਾ, ਦੇਵੀਗੜ੍ਹ, ਪਿਹੋਵਾ ਤੋਂ ਹਰਿਦੁਆਰ ਰੇਲ ਲਿੰਕ ਦਾ ਵੀ ਜਿਆਦਾਤਰ ਹਿੱਸਾ ਵੀ ਹਰਿਆਣਾ ਵਿਚ ਪੈਂਦਾ ਹੈ। ਦੋਨਾ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਹਰਿਆਣਾ ਨਾਲ ਤਾਲਮੇਲ ਕਰਨਾ ਕਾਫੀ ਜਿਆਦਾ ਜ਼ਰੂਰੀ ਸੀ। ਤਾਂ ਕਿ ਪੁਰੀ ਰਿਪੋਰਟ ਕੇਂਦਰੀ ਮੰਤਰਾਲਿਆ ਕੋਲ ਭੇਜਣੀ ਜ਼ਰੂਰੀ ਹੈ। ਤੀਜਾ ਹਲਕਾ ਸਨੋਰ ਵਿਚ ਪੈਂਦੇ ਘੜਾਮ ਪਿੰਡ ਜਿਹੜਾ ਭਗਵਾਨ ਰਾਮ ਦਾ ਨਾਨਕਾ ਪਿੰਡ ਹੈ ਨੂੰ ਕੇਂਦਰ ਸਰਕਾਰ ਨਾਲ ਮਿਲ ਘੜਾਮ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੀ ਯੋਜਨਾ ਹੈ। ਇਹ ਵੀ ਹਰਿਆਣਾ ਦੀ ਸਰਹੱਦ ਨਾਲ ਲਗਦਾ ਹੈ।

