ਦੇਸ਼-ਵਿਦੇਸ਼ਪੰਜਾਬ

ਪੰਜ ਸਿੰਘ ਸਾਹਿਬਾਨ ਨੇ ਵੋਟਾਂ ਖਾਤਰ ਡੇਰੇ ਜਾਣ ਵਾਲਿਆਂ ਨੂੰ ਲਗਾਈ ਤਨਖ਼ਾਹ

ਬੇਅਦਬੀ ਲਈ ਪਸ਼ਚਾਤਾਪ ਲਈ ਗ੍ਰੰਥੀ ਸਿੰਘ ਤੇ ਪ੍ਰਬੰਧਕ ਕਮੇਟੀ ਖਿਮਾਜਾਚਨਾ ਅਰਦਾਸ ਕਰੇ
ਅੰਮ੍ਰਿਤਸਰ 17 ਅਪ੍ਰੈਲ (ਸੁਖਬੀਰ ਸਿੰਘ/ਮਧੂਸਾਰ ਬਿਊਰੋ)
ਵੋਟਾਂ ਖਾਤਰ ਸੌਦਾ ਸਾਧ ਦੇ ਡੇਰੇ ਜਾਣ ਵਾਲੇ ਜਾਂ ਉਸਦੇ ਪੈਰੋਕਾਰਾਂ ਨਾਲ ਇਕੱਤਰਤਾਵਾਂ ਕਰਨ ਵਾਲੇ ਵਿਅਕਤੀਆਂ ਸਬੰਧੀ ਪੰਜ ਸਿੰਘ ਸਾਹਿਬਾਨ ਵੱਲੋਂ ਦੀਰਘ ਵਿਚਾਰਾਂ ਕਰਨ ਉਪਰੰਤ ਇਨ੍ਹਾਂ ਵਿਅਕਤੀਆਂ ਨੂੰ ਤਨਖਾਹੀਏ ਘੋਸ਼ਿਤ ਕਰਕੇ ਹੇਠ ਲਿਖੀ ਤਨਖਾਹ ਲਗਾਈ ਗਈ ਹੈ।

ਤਨਖਾਹੀਆ ਕਰਾਰ ਦਿੱਤੇ ਵਿਅਕਤੀ ਇੱਕ ਦਿਨ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਦਰਸ਼ਨੀ ਡਿਉਰੀ, ਘੰਟਾ ਘਰ ਤੱਕ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਰਸਤੇ ਦੀ ਸਫਾਈ ਕਰਨਗੇ, ਇਹ ਇੱਕ ਦਿਨ ਸਾਰੀ ਪ੍ਰਕਰਮਾਂ ਵਿਚ ਸਫਾਈ-ਧੁਆਈ ਦੀ ਸੇਵਾ ਕਰਨਗੇ, ਇਹ ਇੱਕ ਦਿਨ ਦੋ ਘੰਟੇ ਜੋੜੇ ਘਰ ਵਿਚ ਜੋੜੇ ਪਾਲਿਸ਼ ਕਰਨ ਦੀ ਸੇਵਾ ਕਰਨਗੇ, ਇਹ ਇੱਕ ਦਿਨ ਦੋ ਘੰਟੇ ਲੰਗਰ ਵਰਤਉਣ ਦੀ ਸੇਵਾ ਕਰਨਗੇ, ਇਹ ਇੱਕ ਦਿਨ ਇੱਕ ਘੰਟਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਸਰਵਣ ਕਰਕੇ ਸਾਰੇ ਵਿਅਕਤੀ 501 ਰੁਪਏ ਦੀ ਵੱਖਰੀ-ਵੱਖਰੀ ਕੜ੍ਹਾਹ ਪ੍ਰਸ਼ਾਦਿ ਦੀ ਦੇਗ ਲੈ ਕੇ ਇਕਵੰਜਾ-ਇਕਵੰਜਾ ਸੌ ਰੁਪਏ ਗੋਲਕ ਵਿਚ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਿਮਾਂ-ਯਾਚਨਾਂ ਦੀ ਅਰਦਾਸ ਕਰਵਾਉਣਗੇ। ਇਹ ਸਾਰੇ ਵਿਅਕਤੀ ਇਕੱਠੇ ਆ ਕੇ ਸੇਵਾ ਕਰਨ।
ਪੰਜ ਸਿੰਘ ਸਾਹਿਬਾਨ ਨੇ ਗੁਰਦੁਆਰਾ ਹਿੰਦ ਦੀ ਚਾਦਰ ਪਿੰਡ ਔਲਖ, ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਅਗਨ ਭੇਂਟ ਹੋਏ ਪਾਵਨ ਸਰੂਪਾਂ ਸਬੰਧੀ ਗ੍ਰੰਥੀ ਸਿੰਘ ਅਤੇ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੋ ਕੇ ਆਪਣੇ ਦਿੱਤੇ ਸਪੱਸ਼ਟੀਕਰਨ ਪੁਰ ਦੀਰਘ ਵਿਚਾਰ ਕਰਨ ਉਪਰੰਤ ਫੈਸਲਾ ਲਿਆ ਗਿਆ ਕਿ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਹੋਈ ਬੇਅਦਬੀ ਦੇ ਪਸ਼ਚਾਤਾਪ ਲਈ ਇੱਕ ਸ੍ਰੀ ਅਖੰਡਪਾਠ ਸਾਹਿਬ ਕਰਵਾਏ ਅਤੇ ਇੱਕ ਸਹਿਜਪਾਠ ਖੁਦ ਆਪ ਕਰੇ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਪਾਠ ਸਰਵਣ ਕਰੇ। ਉਪਰੰਤ ਹਰੇਕ ਵਿਅਕਤੀ ਗਿਆਰਾਂ-ਗਿਆਰਾਂ ਸੌ ਰੁਪਏ ਗੁਰੂ ਕੀ ਗੋਲਕ ਵਿਚ ਪਾ ਕੇ ਖਿਮਾਂ-ਯਾਚਨਾਂ ਦੀ ਅਰਦਾਸ ਕਰੇ।
ਸਮੁੱਚੀ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਜਿਨ੍ਹਾਂ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਓਨੀ ਦੇਰ ਤੱਕ ਇੱਕ ਸੇਵਾਦਾਰ ਹਾਜ਼ਰ ਰਹੇ ਤਾਂ ਜੋ ਅਜਿਹੀ ਮੰਦਭਾਗੀ ਘਟਨਾ ਮੁੜ ਦੁਬਾਰਾ ਨਾ ਵਾਪਰ ਸਕੇ।
ਪੰਜ ਸਿੰਘ ਸਾਹਿਬਾਨ ਨੇ ਜਿਨ੍ਹਾਂ ਵਿਅਕਤੀਆਂ ਨੂੰ ਪਤਿਤ ਦੀ ਸੂਚੀ ‘ਚ ਰੱਖਿਆ ਹੈ ਉਨ੍ਹਾਂ ‘ਚ ਸਾਧੂ ਸਿੰਘ ਧਰਮਸੋਤ (ਕਾਂਗਰਸ), ਅਮਰਿੰਦਰ ਸਿੰਘ ਰਾਜਾ (ਕਾਂਗਰਸ), ਕੁਸ਼ਲਦੀਪ ਸਿੰਘ (ਕਾਂਗਰਸ), ਕੇਵਲ ਸਿੰਘ (ਕਾਂਗਰਸ), ਕਰਨ ਕੌਰ (ਕਾਂਗਰਸ) , ਦਰਸ਼ਨ ਸਿੰਘ (ਕਾਂਗਰਸ), ਰਣਦੀਪ ਸਿੰਘ ਨਾਭਾ (ਕਾਂਗਰਸ), ਰਜਿੰਦਰ ਸਿੰਘ ਸਮਾਣਾ (ਕਾਂਗਰਸ) ,ਖੁਸ਼ਬਾਜ ਸਿੰਘ ਜਟਾਣਾ (ਕਾਂਗਰਸ), ਦਮਨ ਕੌਰ (ਕਾਂਗਰਸ), ਨਰਿੰਦਰ ਸਿੰਘ (ਆਪ), ਸੁਰਿੰਦਰਪਾਲ ਸਿੰਘ (ਅਕਾਲੀ ਦਲ), ਗੁਲਜਾਰ ਸਿੰਘ (ਅਕਾਲੀ ਦਲ), ਹਰਦੀਪ ਸਿੰਘ (ਅਕਾਲੀ ਦਲ), ਨਿਸ਼ਾਨ ਸਿੰਘ ਬੁੱਢਲਾਡਾ (ਅਕਾਲੀ ਦਲ), ਦਰਸ਼ਨ ਸਿੰਘ ਕੋਟ ਫੱਤਾ (ਅਕਾਲੀ ਦਲ), ਦਿਲਰਾਜ ਸਿੰਘ ਭੂੰਦੜ (ਅਕਾਲੀ ਦਲ), ਜਗਦੀਪ ਸਿੰਘ ਨਕੱਈ (ਅਕਾਲੀ ਦਲ) ਦੇ ਨਾਂ ਸ਼ਾਮਲ ਹਨ।
ਸਾਬਤ ਸੂਰਤ ਦੀ ਸੂਚੀ ‘ਚ ਅਜੀਤ ਸਿੰਘ ਸ਼ਾਂਤ (ਅਕਾਲੀ ਦਲ), ਦਰਬਾਰ ਸਿੰਘ ਗੁਰੂ (ਅਕਾਲੀ ਦਲ), ਪਰਮਿੰਦਰ ਸਿੰਘ ਢੀਂਡਸਾ (ਅਕਾਲੀ ਦਲ), ਵਰਿੰਦਰ ਕੌਰ (ਅਕਾਲੀ ਦਲ), ਇੰਦਰਇਕਬਾਲਸਿੰਘ ਅਟਵਾਲ (ਅਕਾਲੀ ਦਲ), ਮਨਤਾਰ ਸਿੰਘ ਬਰਾੜ (ਅਕਾਲੀ ਦਲ), ਪ੍ਰਕਾਸ਼ ਸਿੰਘ ਭੱਟੀ (ਅਕਾਲੀ ਦਲ), ਸਿਕੰਦਰ ਸਿੰਘ ਮਲੂਕਾ (ਅਕਾਲੀ ਦਲ), ਗੁਰਪ੍ਰੀਤ ਸਿੰਘ ਰਾਜੂ (ਅਕਾਲੀ ਦਲ), ਜੀਤਮਹਿੰਦਰ ਸਿੰਘ ਸਿੱਧੂ (ਅਕਾਲੀ ਦਲ),ਪਰਮਬੰਸ ਸਿੰਘ , (ਅਕਾਲੀ ਦਲ), ਕੰਵਲਜੀਤ ਸਿੰਘ ਰੋਜੀ ਬਰਕੰਦੀ (ਅਕਾਲੀ ਦਲ), ਹਰਪ੍ਰੀਤ ਸਿੰਘ ਕੋਟਭਾਈ (ਅਕਾਲੀ ਦਲ), ਸੁਰਜੀਤ ਸਿੰਘ ਰੱਖੜਾ (ਅਕਾਲੀ ਦਲ), ਇਕਬਾਲ ਸਿੰਘ ਝੂੰਦਾ (ਅਕਾਲੀ ਦਲ), ਈਸ਼ਰ ਸਿੰਘ ਮਿਹਰਬਾਨ (ਅਕਾਲੀ ਦਲ), ਗੋਬਿੰਦ ਸਿੰਘ ਲੋਂਗੋਵਾਲ (ਅਕਾਲੀ ਦਲ), ਰਣਜੀਤ ਸਿੰਘ ਤਲਵੰਡੀ (ਅਕਾਲੀ ਦਲ), ਹਰੀ ਸਿੰਘ ਨਾਭਾ (ਅਕਾਲੀ ਦਲ), ਦੀਦਾਰ ਸਿੰਘ ਭੱਟੀ (ਅਕਾਲੀ ਦਲ), ਅਜੀਤਇੰਦਰ ਸਿੰਘ ਮੋਫਰ (ਕਾਂਗਰਸ) ਦਾ ਨਾਂ ਸ਼ਾਮਲ ਹੈ।
ਪੰਜ ਸਿੰਘ ਸਾਹਿਬਾਨ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸੱਦਿਆ ਗਿਆ ਸੀ, ਉਨ੍ਹਾਂ ‘ਚ ਰਜਿੰਦਰ ਕੌਰ ਭੱਠਲ (ਕਾਂਗਰਸ), ਜਨਮੇਜਾ ਸਿੰਘ ਸੇਖੋਂ (ਅਕਾਲੀ ਦਲ), ਅਜਾਇਬ ਸਿੰਘ ਭੱਟੀ (ਕਾਂਗਰਸ), ਅਰਜਨ ਸਿੰਘ ਸੋ ਮ: ਬਾਦਲ (ਕਾਂਗਰਸ) ਗੈਰ ਹਾਜ਼ਰ ਰਹੇ ਹਨ।

Leave a Reply

Your email address will not be published. Required fields are marked *