ਪੰਜਾਬ

ਖਾਲਿਸਤਾਨ ਜਿੰਦਾਬਾਦ ਫੋਰਸ ਦੇ ਤਿੰਨ ਸਰਗਰਮ ਮੈਂਬਰ ਗਿਰਫ਼ਤਾਰ

ਕਾਊਂਟਰ ਇੰਟੈਲੀਜੇਂਸੀ ਨੇ ਵੱਡੀ ਮਾਤਰਾ ‘ਚ ਅਸਲਾ ਬਰਾਮਦ ਕਰਨ ਦਾ ਵੀ ਕੀਤਾ ਦਾਅਵਾ
ਅੰਮ੍ਰਿਤਸਰ, 19 ਅਪ੍ਰੈਲ (ਰਾਜਨ ਮਾਨ/ਮਧੂਸਾਰ ਬਿਊਰੋ)
ਦੇਸ਼ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਮੈਂਬਰਾਂ ਸਮੇਤ ਕਈ ਸਿਆਸੀ ਆਗੂਆਂ ਨੂੰ ਨਿਸ਼ਾਨੇ ”ਤੇ ਰੱਖਣ ਵਾਲੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ 3 ਸਰਗਰਮ ਮੈਂਬਰ ਨੂੰ ਪੰਜਾਬ ਪੁਲਸ ਨੇ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ। ਬਟਾਲਾ ਦੇ ਪਿੰਡ ਬੱਲ ਦੇ ਨਿਵਾਸੀ ਪਲਵਿੰਦਰ ਸਿੰਘ ਉਰਫ ਘੋੜੂ ਤੇ ਬਟਾਲਾ ਦੇ ਹੀ ਪੂਰੀਆਂ ਮੁਹੱਲਾ ਨਿਵਾਸੀ ਸੰਦੀਪ ਕੁਮਾਰ ਉਰਫ ਕਾਲੂ ਉਰਫ ਸ਼ਿੰਦਾ ਨੂੰ ਪੰਜਾਬ ਪੁਲਸ ਦੇ ਕਾਊਂਟਰ ਇੰਟੈਲੀਜੈਂਸ ਯੂਨਿਟ ਵਲੋਂ ਗ੍ਰਿਫਤਾਰ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਹੋਈ ਪੜਤਾਲ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੋਵਾਂ ਸ਼ੱਕੀ ਅੱਤਵਾਦੀਆਂ ਨੂੰ ਪੰਜਾਬ ਅੰਦਰ ਸਿਆਸੀ ਅਸਥਿਰਤਾ ਲਿਆਉਣ ਲਈ ਫਿਰਕੂ ਤਣਾਅ ਪੈਦਾ ਕਰਨ ਦਾ ਕੰਮ ਸੌਂਪਿਆ ਗਿਆ ਸੀ।
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਕੋਲੋਂ ਵੱਡੀ ਮਾਤਰਾ ”ਚ ਅਸਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਬਰਾਮਦ ਕੀਤੇ ਗਏ ਅਸਲੇ ”ਚ 2 ਮੈਗਜ਼ੀਨਾਂ ਤੇ 13 ਜ਼ਿੰਦਾ ਕਾਰਤੂਸਾਂ ਸਮੇਤ ਇਕ 9 ਐੱਮ. ਐੱਮ. ਦਾ ਪਿਸਟਲ, 4 ਮੈਗਜ਼ੀਨਾਂ ਤੇ 33 ਜ਼ਿੰਦਾ ਕਾਰਤੂਸਾਂ ਸਮੇਤ 32 ਬੋਰ ਦੇ 2 ਪਿਸਟਲ ਤੇ ਇਕ 12 ਬੋਰ ਦੀ ਦੇਸੀ ਰਾਈਫਲ ਸ਼ਾਮਲ ਹੈ।
ਇਸ ਅੱਤਵਾਦੀ ਸੰਗਠਨ ਨੂੰ ਸ਼ਮਿੰਦਰ ਸਿੰਘ ਉਰਫ ਸ਼ੈਰੀ ਵਲੋਂ ਮੌਜੂਦਾ ਸਮੇਂ ਜਰਮਨੀ ਤੋਂ ਕੰਟਰੋਲ ਕੀਤਾ ਜਾ ਰਿਹਾ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਉਹ ਬੈਲਜੀਅਮ ਆਧਾਰਿਤ ਕੁਝ ਹੋਰ ਅੱਤਵਾਦੀਆਂ ਨਾਲ ਸੰਪਰਕ ”ਚ ਸੀ, ਜਿਨ੍ਹਾਂ ”ਚ ਜ਼ਿਲਾ ਲੁਧਿਆਣਾ ਦੇ ਪਿੰਡ ਮੋਹੀ ਦੇ ਵਾਸੀ ਜਗਦੀਸ਼ ਸਿੰਘ ਭੂਰਾ ਵਰਗੇ ਸ਼ਾਮਲ ਹਨ। ਯੂਰਪ ਦੇ ਵੱਖ-ਵੱਖ ਮੁਲਕਾਂ ਨਾਲ ਸਬੰਧ ਰੱਖਦੇ ਇਹ ਅੱਤਵਾਦੀ ਸੂਬੇ ”ਚ ਅੱਤਵਾਦੀ ਸਰਗਰਮੀਆਂ ਨੂੰ ਸ਼ਹਿ ਦੇਣ ਦੇ ਦੋਸ਼ਾਂ ”ਚ ਪੰਜਾਬ ਦੇ ਕਈ ਪੁਲਸ ਥਾਣਿਆਂ ”ਚ ਦਰਜ ਅਪਰਾਧਿਕ ਕੇਸਾਂ ”ਚ ਵੀ ਲੋੜੀਂਦੇ ਹਨ।
ਪੁਲਸ ਨੇ ਸ਼ੈਰੀ ਦੀ ਮਾਤਾ ਜਸਵਿੰਦਰ ਕੌਰ ਵਾਸੀ ਪਿੰਡ ਬੱਲ ਥਾਣਾ ਸਦਰ ਬਟਾਲਾ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਪਾਸੋਂ ਦੋ ਹਥਿਆਰ ਬਰਾਮਦ ਹੋਏ ਹਨ। ਇਹ ਹਥਿਆਰ ਸ਼ੈਰੀ ਦੇ ਕਹਿਣ ”ਤੇ ਢੁਕਵੇਂ ਮੌਕੇ ”ਤੇ ਦਿੱਤੇ ਜਾਣੇ ਸਨ। ਜਸਵਿੰਦਰ ਨੇ ਪੁਲਸ ਨੂੰ ਦੱਸਿਆ ਕਿ ਸ਼ੈਰੀ ਬਹੁਤ ਵਾਰ ਪੰਜਾਬ ਆਇਆ ਤੇ ਪਿਛਲੀ ਵਾਰ ਜਨਵਰੀ, 2017 ”ਚ ਇਥੇ ਆਇਆ ਸੀ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਸੰਦੀਪ ਕੁਮਾਰ ਨੇ ਸਾਲ 2008-09 ਦੌਰਾਨ ਗੁਰਦਾਸਪੁਰ ਜੇਲ ”ਚ ਸਜ਼ਾ ਕੱਟੀ ਸੀ ਜਦੋਂ ਉਹ ਸ਼ੈਰੀ ਤੇ ਹੋਰ ਅਪਰਾਧੀਆਂ ਤੇ ਗੈਂਗਸਟਰਾਂ ਦੇ ਸੰਪਰਕ ”ਚ ਆਇਆ। ਸ਼ੈਰੀ ਵਲੋਂ ਜਰਮਨੀ ਤੋਂ ਘੋੜੂ ਤੇ ਕਾਲੂ ਨੂੰ ਮਦਦ ਤੇ ਸਮਰਥਨ ਦਿੱਤਾ ਜਾ ਰਿਹਾ ਸੀ। ਬੁਲਾਰੇ ਅਨੁਸਾਰ ਸਮੁੱਚੀ ਸਾਜ਼ਿਸ਼ ਨੂੰ ਸਾਹਮਣੇ ਲਿਆਉਣ ਤੇ ਭਾਰਤ ਤੇ ਵਿਦੇਸ਼ਾਂ ”ਚ ਪਤਾ ਲਗਾਉਣ ਲਈ ਜਾਂਚ-ਪੜਤਾਲ ਜਾਰੀ ਹ

Leave a Reply

Your email address will not be published. Required fields are marked *