ਡਰੱਗਜ਼ ਸਮਗਲਰਾਂ ਨੂੰ ਕਿਸੇ ਵੀ ਕਿਸਮ ਤੇ ਬਖਸ਼ਿਆ ਨਹੀਂ ਜਾਵੇਗਾ : ਡੀਐਸਪੀਆਰ
ਬਹਾਦਰਗੜ੍ਹ 21 ਅਪ੍ਰੈਲ (ਜਸਵੀਰ ਢੀਂਡਸਾ /ਮਧੂਸਾਰ ਬਿਊਰੋ)
(ਜਸਵੀਰ ਢੀਂਡਸਾ) ਪਿੰਡ ਵਿੱਚ ਨਸ਼ੇ ਦੇ ਸਮੱਗਲਰਾ ਨੂੰ ਨੱਥ ਪਾਉਣ ਲਈ ਪਟਿਆਲਾ ਪੁਲਿਸ ਨੇ ਪੁਲਿਸ ਪਬਲਿਕ ਮੀਟਿੰਗ ਸ਼ੁਰੂ ਕੀਤੀਆਂ।
ਇਸ ਮੌਕੇ ਥਾਣਾ ਸਦਰ ਪਟਿਆਲਾ ਤੇ ਚੋਕੀ ਬਹਾਦਰਗੜ੍ਹ ਦੇ ਅਧੀਨ ਆਉਂਦੇ ਪਿੰਡ ਕੋਲੀ ,ਧਰੇੜੀ ਜੱਟਾਂ ਦੋਣ ਖੁਰਦ ਵਿੱਚ ਡੀ, ਐਸ, ਪੀ , ਡੀ,ਗੁਰਦੇਵ ਸਿੰਘ ਧਾਲੀਵਾਲ ਬੋਹੜਪੁਰ,ਜਨੇਹੜੀਆ ਇਲਾਕੇ ਦੇ ਪਿੰਡਾਂ ਪੰਚ ਸਰਪੰਚ ਅਤੇ ਮੋਹਤਬਰ ਲੋਕਾਂ ਨਾਲ ਮਿੰਟੀਗ ਕੀਤੀ।
ਇਸ ਮੋਕੇ ਡੀ ਐਸ ਪੀ ਆਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਸਮੱਗਲਰਾ ਨੂੰ ਕਿਸੇ ਵੀ ਕੀਮਤ ਤੇ ਮਾਫ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਦੱਸਾਂ ਸਾਲਾਂ ਦੀਆਂ ਲਿਸਟਾ ਤਿਆਰ ਕਰ ਲਈਆਂ ਗਈਆਂ ਹਨ ਤੇ ਪੁਲੀਸ ਨੇ ਅਪਣੀ ਕਰਵਾਈ ਸੁਰੂ ਕਰ ਦਿੱਤੀ ਹੈ ਡੀ ਐਸ ਪੀ ਆਰ ਗੁਰਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਲੋਕ ਨਸ਼ਾ ਸਮੱਗਲਰਾ ਨੂੰ ਰੋਕਣ ਵਿੱਚ ਪੁਲਿਸ ਨੂੰ ਸਹਿਯੋਗ ਦੇਣ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਜਿਲ੍ਹੇ ਵਿੱਚ ਕਿਸੇ ਵੀ ਵਿਅਕਤੀ ਨੂੰ ਨਸ਼ਾ ਵੇਚਣ ਤੇ ਸਮਗਲਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਸ ਮੋਕੇ ਚੋਕੀ ਇੰਚਾਰਜ ਬਹਾਦਰਗੜ੍ਹ ਕੁਲਦੀਪ ਸਿੰਘ ਹੋਲਦਾਰ ਬਲਵਿੰਦਰ ਸਿੰਘ ਹੋਲਦਾਰ ਸਿਕੰਦਰ ਪਾਲ ਸਿੰਘ ਹੋਲਦਾਰ ਭੁਪਿੰਦਰ ਸਿੰਘ ਹੋਲਦਾਰ ਸੋਹਨ ਸਿੰਘ ਅਦਿ ਹਾਜਰ ਸਨ

