ਪੁਲਸ ਮੁਲਾਜ਼ਮਾਂ ਵਲੋਂ ਸਮਾਜ ਸੇਵਾ ‘ਚ ਪਾਇਆ ਯੋਗਦਾਨ ਸ਼ਲਾਘਾਯੋਗ : ਡੀ. ਆਈ. ਜੀ.
ਐੱਸ. ਪੀ. ਕੰਵਰਦੀਪ ਕੌਰ ਦੀ ਪ੍ਰੇਰਣਾ ਸਦਕਾ 60 ਯੂਨਿਟ ਖੂਨਦਾਨ
ਪਟਿਆਲਾ, 10 ਮਈ (ਮਧੂਸਾਰ ਬਿਊਰੋ)
ਪੰਜਾਬ ਪੁਲਸ ਦੇ ਆਈ. ਜੀ. ਏ. ਐੱਸ. ਰਾਏ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪੰਜਾਬ ਪੁਲਸ ਵਲੋਂ ਖੂਨਦਾਨ ਸੇਵਾ ਵਿਚ ਯੋਗਦਾਨ ਪਾਉਣ ਲਈ ਚੌਥੇ ਯੂਨਾਈਟਿਡ ਨੇਸ਼ਨਜ਼ ਗਲੋਬਲ ਸੜਕ ਸੁਰੱਖਿਆ ਸਪਤਾਹ ਦੌਰਾਨ ਸਥਾਨਕ ਪੁਲਸ ਲਾਈਨਜ਼ ਹਸਪਤਾਲ ਵਿਖੇ ਲਗਾਏ ਖੂਨਦਾਨ ਕੈਂਪ ਵਿਚ 60 ਪੁਲਸ ਮੁਲਾਜ਼ਮਾਂ ਨੇ ਖੂਨ ਦਾਨ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਡੀ. ਆਈ. ਜੀ. ਸੁਖਚੈਨ ਸਿੰਘ, ਐਸ. ਐਸ. ਪੀ. ਡਾ. ਐਸ. ਭੂਪਤੀ ਅਤੇ ਮੈਡਮ ਕੰਵਰਦੀਪ ਕੌਰ ਐੱਸ. ਪੀ. ਟਰੈਫਿਕ ਨੇ ਸ਼ਿਰਕਤ ਕੀਤੀ। ਇਹ ਕੈਂਪ ਕੈਂਸਰ ਏਡਜ਼ ਐਵਰਜੋਨ ਅਤੇ ਪ੍ਰੀਵੇਸ਼ਨ ਸੋਸਾਇਟੀ, ਪਾਵਰ ਹਾਊਸ ਯੂਥ ਕਲੱਬ, ਯੁਵਕ ਸੇਵਾਵਾਂ ਯੂਥ ਕਲੱਬ ਦੇ ਸਹਿਯੋਗ ਨਾਲ ਇਸ ਮੌਕੇ ਕੈਂਪ ਨੂੰ ਸੰਬੋਧਨ ਕਰਦੇ ਹੋਏ ਡੀ. ਆਈ. ਜੀ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਸੜਕੀ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਲਈ ਸਭ ਤੋਂ ਵੱਡੀ ਜਰੂਰਤ ਖੂਨ ਦੀ ਹੁੰਦੀ ਹੈ। ਪਟਿਆਲਾ ਪੁਲਸ ਟਰੈਫਿਕ ਵਲੋਂ ਜਿਥੇ ਜਾਗ੍ਰਤੀ ਮੁਹਿੰਮ ਚਲਾਈ ਜਾ ਰਹੀ ਹੈ, ਉਥੇ ਹੀ ਖੂਨਦਾਨ ਕਰਕੇ ਸਮਾਜ ਵਿਚ ਚੰਗਾ ਸੁਨੇਹਾ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਐਸ. ਪੀ. ਟਰੈਫਿਕ ਕੰਵਰਦੀਪ ਕੌਰ ਨੇ ਖੂਨਦਾਨ ਕਰਨ ਵਾਲੇ ਜਵਾਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਸ ਹਮੇਸ਼ਾ ਪਬਲਿਕ ਦੀ ਸੇਵਾ ਹਮੇਸ਼ਾਂ ਤਿਆਰ ਬਰ ਤਿਆਰ ਰਹਿੰਦੀ ਹੈ, ਹੋਰਨਾਂ ਨੌਜਵਾਨਾਂ ਨੂੰ ਵੀ ਖੂਨਦਾਨ ਕੈਂਪਾਂ ਵਿਚ ਵਧ ਚੜ੍ਹ ਕੇ ਯੋਗਦਾਨ ਦੇਣਾ ਚਾਹੀਦਾ ਹੈ। ਇਸ ਮੌਕੇ ਇੰਸਪੈਕਟਰ ਕਰਨੈਲ ਸਿੰਘ ਜਿਲ੍ਹਾ ਟਰੈਫਿਕ ਇੰਚਾਰਜ ਨੇ ਕਿਹਾ ਕਿ ਹੋਰਨਾਂ ਨੌਜਵਾਨ ਮੁਲਾਜਮ ਮੁੰਡੇ ਕੁੜੀਆਂ ਨੂੰ ਵਧ ਤੋਂ ਵਧ ਖੂਨਦਾਨ ਸੇਵਾ ਵਿਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਲੋੜਵੰਦ ਮਰੀਜਾਂ ਅਤੇ ਥੈਲੇਸੀਮੀਆਂ ਨਾਲ ਪੀੜ੍ਹਤ ਬੱਚਿਆਂ ਦੀ ਵਧ ਚੜ੍ਹ ਕੇ ਮਦਦ ਕੀਤੀ ਜਾ ਸਕੇ। ਖੂਨਦਾਨ ਕੈਂਪ ਲਗਾਉਣ ਵਾਲੇ ਪ੍ਰਬੰਧਕਾਂ ਦੀ ਵੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਇੰਸ. ਇੰਦਰਵੀਰ ਸ਼ਰਮਾ, ਭਗਵਾਨ ਸਿੰਘ ਨਾਭਾ, ਦਰਸ਼ਨ ਸਿੰਘ ਪਾਤੜਾਂ, ਮੈਡਮ ਪੁਸ਼ਪਾ ਦੇਵੀ ਇੰਚਾਰਜ ਸਿਟੀ ਟਰੈਫਿਕ ਪੁਲਸ, ਡਾਕਟਰ ਸੰਜੀਲਾ ਖਾਨ ਐੱਸ. ਐੱਮ. ਓ. ਪੁਲਸ ਲਾਈਨਜ਼, ਪ੍ਰੋ: ਪਰਮਜੀਤ ਸਿੰਘ, ਹਨੀ ਬੇਦੀ ਜਨਹਿੱਤ ਸੰਮਤੀ, ਡਾਕਅਰ ਜਗਬੀਰ ਸਿੰਘ ਸੋਸ਼ਲ ਵਰਕਰ, ਹਰਦੀਪ ਸਿੰਘ ਯੁਵਕ ਸੇਵਾਵਾਂ ਕਲੱਬ, ਰੁਪਿੰਦਰ ਕੌਰ ਪ੍ਰਧਾਨ ਪਾਵਰ ਹਾਊਸ ਯੂਥ ਕਲੱਬ, ਬਿਸ਼ਨ ਦਾਸ, ਦਰਸ਼ਨ ਸਿੰਘ ਮੈਣ, ਮਨਪ੍ਰੀਤ ਰੂਬੀ, ਸਤਨਾਮ ਸਿੰਘ, ਜਰਨੈਲ ਸਿੰਘ ਜੈਲੀ, ਬਿੱਟੂ ਸਫੇੜਾ, ਜਸਪਾਲ ਸਿੰਘ ਖੁਸਰੋਪੁਰ ਆਦਿ ਵੀ ਹਾਜ਼ਰ ਸਨ।

