ਪੰਜਾਬ

ਰਿਸ਼ਵਤਖੋਰੀ ਅਤੇ ਘਪਲੇਬਾਜ਼ੀ ਦੇ ਇਲਜ਼ਾਮਾਂ ਤਹਿਤ ਤਕਨੀਕੀ ਸਿੱਖਿਆ ਬੋਰਡ ਦਾ ਰਜਿਸਟਰਾਰ ਮੁਅੱਤਲ ਅਤੇ ਸਕੱਤਰ ਫ਼ਾਰਗ

ਰਜਿਸਟਰਾਰ ਨਵਨੀਤ ਵਾਲੀਆ ਅਤੇ ਸਕੱਤਰ ਪੁਨੀਤ ਗੋਇਲ ਨੂੰ ਚਾਰਜਸ਼ੀਟ ਕਰਨ ਦੇ ਹੁਕਮ
ਚੰਡੀਗੜ•, 15 ਮਈ (ਮਧੂਸਾਰ ਬਿਊਰੋ)
ਤਕਨੀਕੀ ਸਿੱਖਿਆ ਮੰਤਰੀ, ਪੰਜਾਬ ਚਰਨਜੀਤ ਸਿੰਘ ਚੰਨੀ ਨੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਰਜਿਸਟਰਾਰ ਨਵਨੀਤ ਵਾਲੀਆ ਨੂੰ ਰਿਸ਼ਵਤਖੋਰੀ ਅਤੇ ਘਪਲੇਬਾਜ਼ੀ ਦੇ ਇਲਜ਼ਾਮਾਂ ਤਹਿਤ ਮੁਅੱਤਲ ਅਤੇ ਬੋਰਡ ਦੇ ਸਕੱਤਰ ਪੀ.ਸੀ.ਐਸ. ਅਧਿਕਾਰੀ ਪੁਨੀਤ ਗੋਇਲ ਨੂੰ ਤੁਰੰਤ ਪ੍ਰਭਾਵ ਨਾਲ ਫ਼ਾਰਗ ਕਰਕੇ ਪ੍ਰਸੋਨਲ ਵਿਭਾਗ ਕੋਲ ਰਿਪੋਰਟ ਕਰਨ ਲਈ ਆਦੇਸ਼ ਜਾਰੀ ਕੀਤੇ ਹਨ।

ਸ. ਚੰਨੀ ਨੇ ਅੱਜ ਇੱਥੇ ਇਸ ਸਬੰਧੀ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਇਨ•ਾਂ ਦੋਵਾਂ ਅਧਿਕਾਰੀਆਂ ਖਿਲਾਫ ਰੀਵੈਲਿਊਏਸ਼ਨ ਅਤੇ ਪ੍ਰੀਖਿਆ ਕੇਂਦਰ ਅਲਾਟ ਕਰਨ ਵਿਚ ਰਿਸ਼ਵਤ ਲੈ ਕੇ ਘਪਲੇ ਕਰਨ ਦੇ ਗੰਭੀਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ।
ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਰੀਵੈਲਿਊਏਸ਼ਨ ਦੇ ਅਜਿਹੇ ਮਾਮਲੇ ਸਾਹਮਣੇ ਆਏ ਹਨ ਕਿ ਬੱਚਿਆਂ ਦੇ ਇਮਤਿਹਾਨਾਂ ਵਿਚ ਜ਼ੀਰੋ ਨੰਬਰ ਆਉਣ ਜਾਂ ਬਹੁਤ ਘੱਟ ਨੰਬਰ ਆਉਣ ਦੇ ਬਾਵਜੂਦ ਉਨ•ਾਂ ਤੋਂ ਰੀਵੈਲਿਊਏਸ਼ਨ ਭਰਵਾ ਕੇ ਰਿਸ਼ਵਤ ਲੈ ਕੇ ਬੱਚਿਆਂ ਨੂੰ ਪਾਸ ਕਰਵਾ ਦਿੱਤਾ ਜਾਂਦਾ ਸੀ। ਉਨ•ਾਂ ਅੱਗੇ ਦੱਸਿਆ ਕਿ ਇਨ•ਾਂ ਅਧਿਕਾਰੀਆਂ ਵਲੋਂ ਵੱਖ-ਵੱਖ ਕਾਲਜਾਂ ਨੂੰ ਪ੍ਰੀਖਿਆ ਕੇਂਦਰ ਅਲਾਟ ਕਰਨ ਵਿਚ ਵੀ ਪੈਸੇ ਲੈ ਕੇ ਪ੍ਰੀਖਿਆ ਕੇਂਦਰ ਅਲਾਟ ਕੀਤੇ ਜਾਂਦੇ ਸਨ। ਇਨ•ਾਂ ਵਲੋਂ ਪੈਸੇ ਲੈ ਕੇ ਅਜਿਹੇ ਕਾਲਜਾਂ ਨੂੰ ਵੀ ਪ੍ਰੀਖਿਆ ਕੇਂਦਰ ਅਲਾਟ ਕੀਤੇ ਜਾਂਦੇ ਰਹੇ ਹਨ, ਜੋ ਨਿਰਧਾਰਤ ਸ਼ਰਤਾਂ ਤੱਕ ਪੂਰੀਆਂ ਨਹੀਂ ਕਰਦੇ ਸਨ।
ਸ. ਚੰਨੀ ਨੇ ਵਿਭਾਗ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਨਵਨੀਤ ਵਾਲੀਆ ਅਤੇ ਪੀ.ਸੀ.ਐਸ. ਅਧਿਕਾਰੀ ਪੁਨੀਤ ਗੋਇਲ ਖਿਲਾਫ ਵਿਸਥਾਰਤ ਚਾਰਜਸ਼ੀਟ ਤਿਅਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇ। ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਇਨ•ਾਂ ਅਧਿਕਾਰੀਆਂ ਖਿਲਾਫ ਐਫ.ਆਈ.ਆਰ. ਦਰਜ ਕਰਵਾਉਣ ਤੋਂ ਇਲਾਵਾ ਮਾਮਲੇ ਦੀ ਜਾਂਚ ਵਿਜੀਲੈਂਸ ਤੋਂ ਵੀ ਕਰਵਾਈ ਜਾਵੇਗੀ।
ਇਸ ਦੇ ਨਾਲ ਹੀ ਸ. ਚੰਨੀ ਨੇ ਵਿਭਾਗ ਵਿਚ ਕਿਸੇ ਵੀ ਪੱਧਰ ‘ਤੇ ਹੋਏ ਭ੍ਰਿਸ਼ਟਾਚਾਰ ਅਤੇ ਘਪਲੇਬਾਜ਼ੀ ਨਾਲ ਜੁੜੇ ਹਰ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਉਨ•ਾਂ ਨਾਲ ਹੀ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਅਧਿਕਾਰੀ ਭਾਵੇਂ ਛੋਟਾ ਹੋਵੇ ਜਾ ਵੱਡਾ ਹੋਵੇ, ਜੇਕਰ ਰਿਸ਼ਵਤਖੋਰੀ ਜਾਂ ਘਪਲੇਬਾਜ਼ੀ ਕਰਦਾ ਪਾਇਆ ਗਿਆ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਸ. ਚੰਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਮਿਆਰੀ ਸਿਖਿਆ ਪ੍ਰਦਾਨ ਕਰਵਾਉਣ ਲਈ ਸਰਕਾਰੀ ਤਕਨੀਕੀ ਕਾਲਜਾਂ ਵਿਚ ਮੁਢਲੇ ਢਾਂਚੇ ਨੂੰ ਮਜ਼ਬੂਤ ਕੀਤੇ ਜਾਣ ਲਈ ਜਲਦ ਠੋਸ ਯਤਨ ਕੀਤੇ ਜਾਣਗੇ ਅਤੇ ਇਸ ਕਾਰਜ ਲਈ ਕਾਰਵਾਈ ਅਰੰਭ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ•ਾਂ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਨੂੰ ਰੀਵੈਲਿਊਏਸ਼ਨ ਸਬੰਧੀ ਨਵੀਂ ਨੀਤੀ ਬਣਾਉਣ ਲਈ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਸ ਅਨੁਸਾਰ ਜੇਕਰ ਰੀਵੈਲਿਊਏਸ਼ਨ ਵਿਚ 10 ਨੰਬਰਾਂ ਤੋਂ ਵੱਧ ਦਾ ਫ਼ਰਕ ਪਾਇਆ ਗਿਆ ਤਾਂ ਸਬੰਧਤ ਅਧਿਆਪਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *