ਪੰਜਾਬ

ਇੰਦਰਜੀਤ ਸਿੰਘ ਕਾਲਰਾ ਨੇ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਪਟਿਆਲਾ ਦਾ ਅਹੁਦਾ ਸੰਭਾਲਿਆ

ਮੈਡਮ ਮਧੂ ਬਰੂਆ ਬਣੇ ਉਪ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਪਟਿਆਲਾ
ਪਟਿਆਲਾ, 25 ਮਈ (ਆਤਮਜੀਤ ਸਿੰਘ/ਕੰਵਰ ਬੇਦੀ) ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਜੀ ਦੇ ਨਿਰਦੇਸ਼ਾਂ ਮੁਤਾਬਿਕ ਇੰਦਰਜੀਤ ਸਿੰਘ ਕਾਲਰਾ ਨੇ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਪਟਿਆਲਾ ਅਤੇ ਮੈਡਮ ਮਧੂ ਬਰੂਆ ਨੇ ਬਤੌਰ ਉਪ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਪਟਿਆਲਾ ਦਾ ਅਹੁਦਾ ਸੰਭਾਲ ਲਿਆ ਹੈ ।

ਇਨ੍ਹਾਂ ਅਧਿਕਾਰੀਆਂ ਦੀ ਜੁਆਇਨਿੰਗ ਮੌਕੇ ਅਮਨ ਸ਼ਰਮਾ, ਰਾਜੀਵ ਗੁਪਤਾ, ਆਦਰਸ਼ ਬਾਂਸਲ, ਲੱਕੀ ਮਟਰਾਂ, ਨਵਨੀਤ ਅਨਾਇਤਪੁਰੀ, ਰਾਜਿੰਦਰ ਸੈਣੀ, ਸਤਿੰਦਰ ਸਿੰਘ, ਜਗਪਾਲ ਚਹਿਲ, ਰਮਨਜੀਤ ਸਿੰਘ, ਰਾਜਵੰਤ ਸਿੰਘ, ਸੁਰਿੰਦਰ ਲਾਡਾ, ਹਰਬੰਸ ਸਿੰਘ ਰਾਜਪੁਰਾ, ਪਿਆਰਾ ਸਿੰਘ ਰਾਜਪੁਰਾ, ਗੁਰਵਿੰਦਰ ਸਿੰਘ, ਅਵਤਾਰ ਚੌਹਾਨ, ਇੰਦਰਪ੍ਰੀਤ ਬਾਠ, ਰਵਿੰਦਰ ਸਿੰਘ, ਰਾਕੇਸ਼ ਸ਼ਰਮਾ, ਜਸਪ੍ਰੀਤ ਸਿੰਘ, ਮਨਪਾਲ ਸਿੰਘ, ਅੱਛਰ ਕੁਮਾਰ, ਲਵਲੀ ਇਨੋਸੈਂਟ, ਅਰਵਿੰਦ ਪੰਜਾਬੀ, ਅਮਰਦੀਪ ਸਿੰਘ, ਗੁਰਪ੍ਰੀਤ ਚਹਿਲ, ਗੋਪਾਲ ਕ੍ਰਿਸ਼ਨ ਸ਼ਰਮਾ, ਗੁਰਦੀਪ ਸਿੰਘ, ਗੁਰਚਰਨ ਸਿੰਘ ਸਮੇਤ ਵੱਖ ਵੱਖ ਅਧਿਆਪਕ ਜੱਥੇਬੰਦੀਆਂ ਦੇ ਆਗੂਆਂ ਨੇ ਮੁਬਾਰਕਬਾਦ ਦਿੱਤੀ । ਸਮੂਹ ਆਗੂਆਂ ਨੇ ਦੋਵਾਂ ਅਧਿਕਾਰੀਆਂ ਨੂੰ ਪੂਰਨ ਸਾਥ ਦੇਣ ਦਾ ਵਾਅਦਾ ਕੀਤਾ । ਇਸਤੋਂ ਬਾਅਦ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਪਟਿਆਲਾ ਸ੍ਰ. ਇੰਦਰਜੀਤ ਸਿੰਘ ਕਾਲਰਾ ਨੇ ਸੰਬੋਧਨ ਹੁੰਦੇ ਕਿਹਾ ਕਿ ਉਹ ਵਿਭਾਗ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਅਧਿਆਪਕਾਂ ਦੇ ਜਾਇਜ਼ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਨਗੇ । ਉਨ੍ਹਾਂ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜਾਈ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਤੇ ਜ਼ੋਰ ਦੇਣ ਦੀ ਗੱਲ ਵੀ ਸਮੂਹ ਅਧਿਆਪਕਾਂ ਨੂੰ ਆਖੀ । ਇਸਤੋਂ ਬਾਅਦ ਹਾਜ਼ਰ ਅਧਿਆਪਕ ਆਗੂਆਂ ਦਾ ਮੂੰਹ ਵੀ ਮਿੱਠਾ ਵੀ ਕਰਾਇਆ ਗਿਆ ।

Leave a Reply

Your email address will not be published. Required fields are marked *