ਪੰਜਾਬ

ਮੋਦੀ ਵੱਲੋ ਮਜਦੂਰਾਂ ਦੇ ਫੰਡ ਅਫਸਰਾਂ ਨੂੰ ਲੁਟਾਏ ਜਾ ਰਹੇ ਹਨ-ਕਾਮਰੇਡ ਗਿਰੀ

ਵੈਲਫੇਅਰ ਬੋਰਡ ਵਿੱਚ ਕਾਮਿਆ ਦੇ ਆਗੂਆ ਨੂੰ ਵੀ ਸ਼ਾਮਲ ਕੀਤਾ ਜਾਵੇ- ਅਰਸ਼ੀ
ਸ਼ਗਨ ਸਕੀਮ ਦੀ ਰਾਸ਼ੀ 51000 ਰੁਪਏ ਤੁਰੰਤ ਕੀਤੀ ਜਾਵੇ- ਬੰਤ ਬਰਾੜ
ਅੰਮ੍ਰਿਤਸਰ 25 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਭਾਰਤੀ ਕਮਿਊਨਿਸਟ ਪਾਰਟੀ ਦੀ ਜਿਲ੍ਹਾ ਇਕਾਈ (ਸ਼ਹਿਰੀ) ਦੇ ਸਕੱਤਰ ਕਾਮਰੇਡ ਅਮਰਜੀਤ ਸਿੰਘ ਆਸਲ ਦੀ ਅਗਵਾਈ ਹੇਠ ਇਮਾਰਤਾਂ, ਸੜਕਾਂ ਅਤੇ ਹੋਰ ਉਸਾਰੀ ਦੇ ਕੰਮ ਕਰਨ ਵਾਲੇ ਮਜਦੂਰਾਂ ਵੱਲੋ ਆਪਣੀਆ ਹੱਕੀ ਮੰਗਾਂ ਦੇ ਹੱਕ ਵਿੱਚ ਜਿਲ੍ਹਾ ਕਚਿਹਰੀਆ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਇੱਕ ਵਿਸ਼ਾਲ ਰੈਲੀ ਕੀਤੀ ਗਈ ਜਿਸ ਨੂੰ ਕੇਂਦਰੀ ਤੇ ਸੂਬਾਈ ਆਗੂਆ ਨੇ ਸੰਬੋਧਨ ਕਰਦਿਆ ਕੇਂਦਰ ਤੇ ਸੂਬਾ ਤੋ ਮੰਗ ਕੀਤੀ ਕਿ ਉਸਾਰੀ ਮਜਦੂਰਾਂ ਨੂੰ ਵੀ ਸਨਅੱਤੀ ਮਜਦੂਰਾਂ ਵਾਲੀਆ ਸਹੂਲਤਾਂ ਦਿੱਤੀਆ ਜਾਣ।

ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਕੁਲ ਹਿੰਦ ਸਕੱਤਰ ਕਾਮਰੇਡ ਵਿਦਿਆ ਸਾਗਰ ਗਿਰੀ ਨੇ ਮਜਦੂਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਕੇਂਦਰ ਸਰਕਾਰ ਦੀਆ ਉਸਾਰੀ ਮਜਦੂਰਾਂ ਪ੍ਰਤੀ ਅਪਨਾਇਆ ਗਈਆ ਗਲਤ ਨੀਤੀਆ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਨੇ ਮਜਦੂਰਾਂ ਦੀ ਭਲਾਈ ਲਈ ਰੱਖੇ ਕਰੋੜਾਂ ਰੁਪਏ ਇਧਰੋ ਉਧਰ ਕਰਕੇ ਮਜਦੂਰ ਭਲਾਈ ਫੰਡ ਦੇ ਵੱਡਾ ਹਿੱਸਾ ਅਫਸਰਸ਼ਾਹੀ ਤੇ ਖਰਚ ਕਰ ਦਿੱਤਾ ਗਿਆ ਹੈ ਜਿਸ ਦਾ ਸੁਪਰੀਮ ਕੋਰਟ ਨੇ ਗੰਭੀਰ ਨੋਟਿਸ ਲਿਆ ਹੈ ਤੇ ਉਮੀਦ ਹੈ ਕਿ ਇਸ ਦੀ ਸੁਣਵਾਈ ਸਤੰਬਰ ਮਹੀਨੇ ਵਿੱਚੋ ਹੋਵੇਗੀ। ਉਹਨਾਂ ਕਿਹਾ ਕਿ ਮਜਦੂਰ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦਾ ਹੈ ਪਰ ਮਜਦੂਰ ਨੂੰ ਹਮੇਸ਼ਾਂ ਹੀ ਲਿਤਾੜਿਆ ਤੇ ਲੁੱਟਿਆ ਜਾਂਦਾ ਹੈ। ਉਹਨਾਂ ਕਿਹਾ ਕਿ ਨਰੇਗਾ ਸਕੀਮ ਖੱਬੀਆ ਧਿਰਾਂ ਦੇ ਦਬਾ ਥੱਲੇ ਮਨਮੋਹਨ ਸਿੰਘ ਸਰਕਾਰ ਨੇ ਲਾਗੂ ਕੀਤੀ ਸੀ ਜਿਸ ਨੂੰ ਖਤਮ ਕਰਨ ਦੇ ਉਪਰਾਲੇ ਮੋਦੀ ਸਰਕਾਰ ਵੱਲੋ ਇਸ ਲਈ ਕੀਤੇ ਜਾ ਰਹੇ ਹਨ ਕਿਉਕਿ ਖੱਬੀਆ ਧਿਰਾਂ ਦੇ ਨੰੁੰਮਾਇੰਦਿਆ ਦੀ ਗਿਣਤੀ ਪਾਰਲੀਮੈਂਟ ਵਿੱਚ ਬਹੁਤ ਘੱਟ ਰਹਿ ਗਈ ਹੈ ਜਿਹੜੀਆ ਮਜਦੂਰਾਂ ਦੇ ਮਸਲਿਆ ਦੇ ਹੱਲ ਲਈ ਵਚਨਬੱਧ ਹਨ। ਉਹਨਾਂ ਕਿਹਾ ਕਿ ਮਨਮੋਹਨ ਸਿੰਘ ਦੀ ਸਰਕਾਰ ਵੱਲੋ ਖੱਬੀਆ ਧਿਰਾਂ ਦੇ 62 ਸੰਸਦ ਮੈਂਬਰ ਹੁੰਦੇ ਸਨ। ਮੋਦੀ ਨੇ ਦੇਸ਼ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਸ ਦੀ ਸਰਕਾਰ ਇੱਕ ਮਹੀਨੇ ਵਿੱਚ ਕਾਲਾ ਧੰਨ ਵਿਦੇਸ਼ਾਂ ਵਿੱਚੋ ਵਾਪਸ ਨਾ ਲਿਆ ਸਕੀ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇ ਪਰ ਅੱਜ ਤਿੰਨ ਸਾਲ ਪੂਰੇ ਹੋ ਜਾਣ ਦੇ ਬਾਵਜੂਦ ਵੀ ਕਾਲਾ ਧੰਨ ਵਾਪਸ ਨਹੀ ਆਇਆ ਸਗੋ ਦੇਸ਼ ਦਾ ਖਜ਼ਾਨਾ ਅਡਾਨੀਆ ਤੇ ਅੰਬਾਨੀਆ ਨੂੰ ਲੁਟਾਇਆ ਜਾ ਰਿਹਾ ਹੈ। ਬੇਈਮਾਨ ਮੋਦੀ ਕਰਦਾ ਕੁਝ ਹੈ ਤੇ ਦੱਸਦਾ ਕੁਝ ਹੈ। ਲੋਕਾਂ ਵਿੱਚ ਵੰਡੀਆ ਪਾ ਕੇ ਚੋਣਾਂ ਜਿੱਤਣੀਆ ਸੋਖੀਆ ਜਰੂਰ ਹਨ ਪਰ ਜਿਹੜਾ ਸਮਾਜ ਵਿੱਚ ਪਾੜਾ ਮੋਦੀ ਤੇ ਆਰ.ਐਸ.ਐਸ ਵੱਲੋ ਪਾਇਆ ਜਾ ਰਿਹਾ ਹੈ ਉਹ ਈਸਟ ਇੰਡੀਆ ਕੰਪਨੀ ਦੀ ਯਾਦ ਦਿਲਵਾ ਰਿਹਾ ਹੈ ਜਿਸ ਨੇ ਦੇਸ਼ ਨੂੰ ਗੁਲਾਮ ਬਣਾਉਣ ਦੀ ਸ਼ੁਰੂਆਤ ਕੀਤੀ ਸੀ। ਖੱਬੀਆ ਪਾਰਟੀਆ ਨੇ ਮੰਗ ਕੀਤੀ ਹੈ ਕਿ ਉਸਾਰੀ ਮਦਜੂਰਾਂ ਨੂੰ ਵੀ ਸਨਅੱਤੀ ਮਜਦੂਰਾਂ ਵਾਲੀਆ ਸਾਰੀਆ ਸਹੂਲਤਾਂ ਦਿੱਤੀਆ ਜਾਣ ਤੇ ਈ.ਐਸ.ਆਈ ਦੀ ਸਹੂਲਤ ਵੀ ਇਹਨਾਂ ਨੂੰ ਦਿੱਤੀ ਜਾਵੇ। ਮੋਦੀ ਜੋ ਮਰਜ਼ੀ ਕਰ ਲਵੇ ਪਰ ਖੱਬੀਆ ਧਿਰਾਂ ਮਜਦੂਰਾਂ ਦੇ ਹੱਕਾਂ ਤੇ ਮੋਦੀ ਦਾ ਦੋ ਧਾਰੀ ਆਰਾ ਨਹੀ ਚੱਲਣ ਦੇਣਗੀਆ ਤੇ ਮਜਦੂਰਾਂ ਦੇ ਹੱਕਾਂ ਲਈ ਹਰ ਪ੍ਰਕਾਰ ਦੀ ਕੁਰਬਾਨੀ ਕੀਤੀ ਜਾਵੇਗੀ। 20 ਹਜ਼ਾਰ ਕਰੋੜ ਦੇਸ਼ ਦਾ ਸਰਮਾਇਆ ਮੋਦੀ ਸੱਟੇ ਬਜ਼ਾਰ ਵਿੱਚ ਲਗਾ ਰਿਹਾ ਹੈ ਤੇ ਸੱਟਾ ਹਮੇਸ਼ਾਂ ਜੂਆ ਹੁੰਦਾ ਹੈ ਜਿਸ ਦਾ ਫਾਇਦਾ ਹਮੇਸ਼ਾਂ ਹੀ ਮਾਇਆ ਧਾਰੀਆ ਨੂੰ ਹੀ ਹੁੰਦਾ ਹੈ। ਜਿਹੜਾ ਐਕਟ ਭਵਿੱਖ ਵਿੱਚ ਲਿਆਦਾ ਜਾ ਰਿਹਾ ਹੈ ਉਹ ਹੋਰ ਵੀ ਘਾਤਕ ਹੈ ਕਿ ਮਜਦੂਰਾ, ਕਿਸਾਨ ਤੇ ਮੁਲਾਜਮ ਆਦਿ ਕਿਸੇ ਵੀ ਪ੍ਰਕਾਰ ਦੀ ਜਥੇਬੰਦੀ ਨਹੀ ਬਣਾ ਸਕਣਗੇ ਤੇ ਨਾ ਹੀ ਆਪਣੇ ਹੱਕਾਂ ਲਈ ਲੜ ਸਕਣਗੇ ਪਰ ਖੱਬੀਆ ਧਿਰਾਂ ਨੂੰ ਭਾਂਵੇ ਕੁਰਬਾਨੀਆ ਵੀ ਕਿਉ ਨਾ ਦੇਣੀਆ ਪੈਣ ਮੋਦੀ ਦੀ ਅਜਿਹੀ ਮੱਦ ਨੂੰ ਪਾਸ ਨਹੀ ਹੋਣ ਦੇਣਗੇ।
Êਸੀ.ਪੀ.ਆਈ ਦੀ ਪੰਜਾਬ ਪ੍ਰਦੇਸ਼ ਇਕਾਈ ਦੇ ਸਕੱਤਰ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਉਸਾਰੀ ਮਜਦੂਰਾਂ ਵੱਲੋ ਪੰਜਾਬ ਸਰਕਾਰ ਵੱਲੋ ਅਪਨਾਈ ਗਈ ਬੇਧਿਆਨੀ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਰੁਜਗਾਰ ਦੇਣ ਦੇ ਨਾਮ ਤੇ ਜਿੱਤ ਤੇ ਆਈ ਸੀ ਲੇਕਿਨ 70 ਦਿਨਾਂ ਵਿੱਚ ਸਰਕਾਰ ਨੇ ਕੋਈ ਵੀ ਅਜਿਹਾ ਕਾਰਜ ਨਹੀ ਕੀਤਾ ਜਿਹੜਾ ਸਰਕਾਰ ਦੀ ਕਾਰਗੁਜਾਰੀ ਤੇ ਸੰਤੁਸ਼ਟੀ ਪ੍ਰਗਟਾਉਣ ਵਾਲਾ ਹੋਵੇ। ਉਹ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ”ਚਿੱਟੇ ਬੰਗਲੇ ਨੀਲੇ ਮੋਰ ਤੇ ਉਹ ਵੀ ਚੋਰ ਤੋ ਚੋਰ” ਅਨੁਸਾਰ ਰੇਤਾ ਆਟੇ ਨਾਲੋ ਵੀ ਮਹਿੰਗਾ ਮਿਲੇਗਾ ਕਿਉਕਿ ਪਿਛਲੇ ਦਿਨੀ ਰੇਤਾ ਦੀਆ ਖੱਡਾਂ ਤੋ ਕਰੀਬ ਇੱਕ ਹਜ਼ਾਰ ਕਰੋੜ ਕਮਾਇਆ ਗਿਆ ਹੈ ਜਿਸ ਨਾਲ ਉਸਾਰੀ ਮਜਦੂਰਾਂ ਦੀਆ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਜਾਵੇਗਾ। ਕਲ੍ਹ ਤੱਕ ਕੈਪਟਨ ਵੋਟਾਂ ਲੈਣ ਲਈ ਕਹਿੰਦਾ ਸੀ ਕਿ ਰੇਤਾ ਦੀ ਕੋਈ ਖੱਡ ਨਿਲਾਮ ਨਹੀ ਕੀਤੀ ਜਾਵੇਗੀ ਤੇ ਕੋਈ ਵੀ ਕਿਸਾਨ ਆਪਣੀ ਜ਼ਮੀਨ ਵਿੱਚੋ ਰੇਤਾ ਪੁੱਟ ਸਕਦਾ ਪਰ ਅੱਜ ਫਿਰ ਉਹੀ ਅਕਾਲੀਆ ਵਾਲੀ ਲੁੱਟ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਵਿੱਚ ਇੱਕ ਗਰੀਬ ਜਿਹਾ ਮੰਤਰੀ ਜਿਸ ਦੀਆ ਕਈ ਖੰਡ ਮਿਲਾਂ ਵੀ ਚੱਲਦੀਆ ਹਨ ਨੇ ਆਪਣੇ ਰਸੋਈਏ ਦੇ ਨਾਮ ਤੇ ਖੱਡਾਂ ਲੈ ਲਈਆ ਹਨ ਜਿਸ ਨੂੰ ਸ਼ਾਇਦ ਇਹ ਵੀ ਜਾਣਕਾਰੀ ਨਹੀ ਹੋਵੇਗੀ ਕਿ ਖੱਡ ਕੀ ਹੁੰਦੀ ਹੈ? ਸਰਕਾਰ ਦੀਆ ਅਜਿਹੀਆ ਨੀਤੀਆ ਦੀ ਉਹ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ ਤੇ ਮੰਗ ਕਰਦੇ ਹਨ ਕਿ ਇਹਨਾਂ ਖੱਡਾਂ ਦੀ ਨਿਲਾਮੀ ਜਾਂਚ ਕਰਵਾਈ ਜਾਵੇ। ਇਸੇ ਤਰ੍ਹਾ ਖੇਮਕਰਨ ਤੋ ਬਣੇ ਵਿਧਾਇਕ ਨੇ ਤਿੰਨ ਖੱਡਾਂ ਲੈ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਜਿੰਨਾ ਚਿਰ ਤੱਕ ਖੱਬੀਆ ਧਿਰਾਂ ਨੂੰ ਲੋਕ ਕਾਮਯਾਬ ਨਹੀ ਕਰਦੇ ਉਨਾ ਚਿਰ ਤੱਕ ਲੋਕਾਂ ਦੀ ਲੁੱਟ ਹੁੰਦੀ ਰਹੇਗੀ। ਮਜਦੂਰ ਭਲਾਈ ਬੋਰਡ ਵਿੱਚ ਮਾਨਤਾ ਪ੍ਰਾਪਤ ਟਰੇਡ ਯੂਨੀਅਨ ਦੇ ਨੁੰਮਾਇਦਿਆ ਨੂੰ ਸ਼ਾਮਲ ਕੀਤਾ ਜਾਵੇ ਅਤੇ ਉਸਾਰੀ ਕਾਮਿਆ ਨੂੰ ਪੈਨਸ਼ਨ ਸਕੀਮ ਦੇ ਘੇਰੇ ਵਿੱਚ ਲਿਆਦਾ ਜਾਵੇ। ਪੈਨਸ਼ਨ ਦੀ ਰਾਸ਼ੀ ਘੱਟ ਘੱਟ ਤਿੰਨ ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ। ਲਾਭਪਾਤਰੀ ਦੀ ਮੌਤ ਉਪਰੰਤ ਵਾਰਸਾਂ ਲਈ ਪੈਨਸ਼ਨ ਪ੍ਰਾਪਤੀ ਲਈ ਸਰਵਿਸ ਦੀ ਹੱਦ ਖਤਮ ਕੀਤੀ ਜਾਵੇ ਅਤੇ ਦੁਰਘਟਨਾ ਦੌਰਾਨ 40 ਫੀਸਦੀ ਅਪਹਾਜ ਹੋਏ ਮਜ਼ਦੂਰ ਵੀ ਪੂਰੀ ਪੈਨਸ਼ਨ ਦਿੱਤੀ ਜਾਵੇ।
Êਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਨੇ ਮੰਗ ਕੀਤੀ ਕਿ ਲਾਭਪਾਤਰੀ ਉਸਾਰੀ ਕਾਮੇ ਦੀ ਮੌਤ ਹੋ ਜਾਣ ਉਪਰੰਤ ਸਹਾਇਤਾ ਰਾਸ਼ੀ ਪੰਜ ਲੱਖ ਰੁਪਏ ਕੀਤੀ ਜਾਵੇ ਅਤੇ ਲਾਭਪਾਤਰੀਆ ਦੇ ਪੜ ਰਹੇ ਬੱਚਿਆ ਦੇ ਵਜ਼ੀਫੇ ਦੀ ਰਕਮ ਵਿੱਚ ਵਾਧਾ ਕੀਤਾ ਜਾਵੇ। ਅਪ੍ਰੈਲ ਤੋ ਵੱਧੇ ਵਜ਼ੀਫੇ ਦੀ ਰਕਮ ਬਕਾਏ ਸਮੇਤ ਤੁਰੰਤ ਅਦਾ ਕੀਤੇ ਜਾਣ। ਲਾਭਪਾਤਰੀਆ ਲਈ ਸ਼ਗਨ ਸਕੀਮ ਤਹਿਤ ਕੀਤੇ ਵਾਅਦੇ ਮੁਤਾਬਕ ਤੁਰੰਤ 51 ਹਜਾਰ ਰੁਪਏ ਕੀਤੀ ਜਾਵੇ। ਮੈਡੀਕਲ ਬਿੱਲਾਂ ਦੇ ਭੁਗਤਾਨ ਲਈ ਸਿਵਲ ਸਰਜਨ ਦੀ ਰਿਪੋਰਟ ਦੀ ਸ਼ਰਤ ਖਤਮ ਕੀਤੀ ਜਾਵੇ। 2012 ਤੇ ਪੈਡਿੰਗ ਪਏ ਬਿੱਲਾਂ ਦਾ ਭੁਗਤਾਨ ਕੀਤਾ ਜਾਵੇ ਅਤੇ ਜਣੇਪੇ ਦਾ ਲਾਭ ਪਹਿਲੇ ਦਿਨ ਤੋ ਹੀ ਦੇਣਾ ਸੁਰੂ ਕੀਤਾ ਜਾਵੇ।
ਜਿਲ੍ਹਾ ਸਕੱਤਰ ਸ਼ਹਿਰੀ ਕਾਮਰੇਡ ਅਮਰਜੀਤ ਸਿੰਘ ਆਸਲ ਨੇ ਆਏ ਆਗੂਆਂ ਤੇ ਮਜਦੂਰ ਭੈਣਾ ਤੇ ਵੀਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਸਾਰੀ ਕਿਰਤੀਆ ਨੂੰ ਮਿਲਦੀ ਯਾਤਰਾ ਦੇ ਲਾਭਾਂ ਉਪਰ ਟਿਕਟਾਂ ਦੀ ਸ਼ਰਤ ਖਤਮ ਕੀਤੀ ਜਾਵੇ ਕਿਉਕਿ ਮਜਦੂਰ ਗੁਰੱਪਾਂ ਵਿੱਚ ਜਾਂ ਸਾਲਮ ਕੀਤੇ ਸਾਧਨਾਂ ਰਾਹੀ ਹੀ ਯਾਤਰਾ ‘ਤੇ ਜਾਂਦੇ ਹਨ। ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁਰਾ ਨੇ ਵੀ ਉਸਾਰੀ ਕਾਮਿਆ ਦੀਆ ਮੰਗਾਂ ਦੀ ਪੁਰਜ਼ੋਰ ਹਮਾਇਤ ਕੀਤੀ ਤੇ ਰੈਲੀ ਤੋ ਬਾਅਦ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਰੈਲੀ ਵਿੱਚ ਕਾਮਰੇਡ ਜਗਤਾਰ ਸਿੰਘ ਮਹਿਲਾਂਵਾਲਾ, ਪ੍ਰਕਾਸ਼ ਕੈਰੋਨੰਗਲ, ਗੁਰਦੀਪ ਸਿੰਘ ਗਿੱਲਵਾਲੀ, ਲਖਵਿੰਦਰ ਸਿੰਘ ਗੋਪਾਲਪੁਰਾ, ਚਰਨ ਦਾਸ, ਗਿਆਨੀ ਗੁਰਦੀਪ ਸਿੰਘ ਛੇਹਰਟਾ, ਸੁਖਵੰਤ ਸਿੰਘ, ਮੋਹਨ ਲਾਲ, ਗੁਰਨਾਮ ਕੌਰ ਸਰਪੰਚ ਗੁਮਾਨਪੁਰਾ, ਦੇਵੀ ਕੁਮਾਰੀ, ਸੁਖਦੇਵ ਸਿੰਘ ਕੋਟ ਅਤੇ ਹਰਜੀਤ ਸਿੰਘ ਰਾਜਾਸਾਂਸ਼ੀ ਇੱਕ ਵੱਡਾ ਜੱਥਾ ਲੈ ਕੇ ਰੈਲੀ ਵਿੱਚ ਪੁੱਜੇ। ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਦਸਵਿੰਦਰ ਕੌਰ ਨੇ ਬਾਖੂਬੀ ਨਿਭਾਈ।

Leave a Reply

Your email address will not be published. Required fields are marked *