ਪਟਿਆਲਾ

ਪ੍ਰੋ. ਮਨਪ੍ਰੀਤ ਕੌਰ ਦੀਆਂ ਦੋ ਪੁਸਤਕਾਂ ਲੋਕ ਅਰਪਣ

ਚੰਗੀਆਂ ਲਿਖਤਾਂ ਪੜ੍ਹਨਾਂ ਤੇ ਲਿਖਣਾ ਨਰੋਏ ਸਮਾਜ ਦੀ ਸਿਰਜਣਾ ਲਈ ਜਰੂਰੀ : ਪ੍ਰੋ. ਬਡੂੰਗਰ
ਪਟਿਆਲਾ 25 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਦੂਖ ਨਿਵਾ ਸਾਹਿਬ ਪਟਿਆਲਾ ਵਿਖੇ ਮਾਤਾ ਗੁਜਰੀ ਕਾਲਜ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪ੍ਰੋਫੈਸਰ ਮਨਪ੍ਰੀਤ ਕੌਰ ਦੀਆਂ ਲਿਖੀਆਂ ਪੁਸਤਕਾਂ ਨੂੰ ਲੋਕ ਅਰਪਣ ਕੀਤਾ।

ਇਸ ਮੌਕੇ ਬੋਲਦਿਆਂ ਸ੍ਰੋਮਣ ਕਮੇਟੀ ਦੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਵਿਦਿਆਰਥੀਆਂ ਪਹਿਲਾਂ ਨਾਲੋਂ ਹੋਰ ਵਧੇਰੇ ਜਾਣਕਾਰੀ ਦੇਣ ਲਈ ਇਹ ਕਿਤਾਬਾਂ ਮੁਕੰਮਲ ਰੂਪ ਵਿਚ ਕਾਰਗਰ ਸਿੱਧ ਹੋਣਗੀਆਂ ਅਤੇ ਵਿਦਿਆਰਥੀ ਇਹਨਾਂ ਕਿਤਾਬਾਂ ਤੋਂ ਭਰਪੂਰ ਜਾਣਕਾਰੀ ਹਾਸਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਚੰਗੀਆਂ ਪੁਸਤਕਾਂ ਜ਼ਿੰਦਗੀ ਦਾ ਅਨਮੋਲ ਖਜਾਨਾਂ ਹੁੰਦੀਆਂ ਹਨ ਅਤੇ ਇਹ ਵਿਦਿਆਰਥੀਆਂ ਦੇ ਜੀਵਨ ਵਿਚ ਅਹਿਮ ਤਬਦੀਲੀਆਂ ਲਿਆਉਣ ਦੀ ਸਮਰੱਥਾ ਰੱਖਦੀਆਂ ਹਨ। ਉੁਨ੍ਹਾਂ ਅੱਗੇ ਕਿਹਾ ਕਿ ਚੰਗੀਆਂ ਲਿਖਤਾਂ ਪੜ੍ਹਨਾਂ ਅਤੇ ਲਿਖਣਾ ਇੱਕ ਨਰੋਏ ਸਮਾਜ ਦੀ ਸਿਰਜਣਾ ਲਈ ਸਾਡੇ ਜੀਵਨ ਦਾ ਉਦੇਸ਼ ਹੋਣਾ ਚਾਹੀਦਾ ਹੈ ਅਤੇ ਪ੍ਰੋ. ਮਨਪ੍ਰੀਤ ਕੌਰ ਦੀ ਪੁਸਤਕਾਂ ਸਬੰਧਤ ਵਿਸ਼ੇ ਬਾਰੇ ਜਾਣਕਾਰੀ ਦੇਣ ਲਈ ਸਹਾਈ ਹੋਣਗੀਆਂ । ਜ਼ਿਕਰਯੋਗ ਹੈ ਕਿ ਲੇਖਿਕਾ ਪ੍ਰੋ. ਮਨਪ੍ਰੀਤ ਕੌਰ ਨੇ ਬਿਜਨਸ ਮੈਨੇਜਮੈਂਟ ਸਬੰਧੀ ਦੋ ਪੁਸਤਕਾਂ ਲਿਖੀਆਂ ਹਨ, ਜਿਹਨਾਂ ਵਿਚ ‘ਰਿਟੇਲ ਸਪਲਾਈ ਚੈਨ ਮੈਨਜਮੈਂਟ’ ਅਤੇ ‘ਫੰਡਾਮੈਂਟਲ ਆਫ਼ ਬਿਜਨੇਸ ਮੈਨਜਮੈਂਟ’ ਹਨ। ਪਹਿਲੀ ਪੁਸਤਕ ਵਿਚ ਰਿਟੇਲ ਸੈਕਟਰ ਅਤੇ ਰਿਟੇਲ ਵਾਤਾਵਰਣ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਅਤੇ ਇਹ ਕਿਤਾਬ ਬੀ ਵਕੋਸ਼ਨਲ ਰਿਟੇਲ ਮੈਨਜਮੈਂਟ ਕੋਰਸ ਦੇ ਸਿਲੇਬਸ ਅਨੁਸਾਰ ਹੈ। ਇਸ ਦੇ ਕੁੱਲ 16 ਪਾਠਕ੍ਰਮ ਹਨ। ਦੂਸਰੀ ਪੁਸਤਕ ਬੀ.ਬੀ.ਏ. ਦੇ ਵਿਦਿਆਰਥੀਆਂ ਦੇ ਸਿਲੇਬਸ ਅਨੁਸਾਰ ਹੈ। ਇਸ ਵਿਚ ਕੁੱਲ 15 ਪਾਠਕ੍ਰਮ ਹਨ ਅਤੇ ਇਸ ਵਿਚ ਲੈਵਲ ਆਫ਼ ਮੈਨੇਜਮੈਂਟ, ਮੈਟੀਵੇਸ਼ਨ, ਸਟੇਰਸ ਮੈਨੇਜਮੈਂਟ ਅਤੇ ਬਿਜਨਸ ਦੀਆਂ ਪਾਲਿਸੀਆਂ ਬਾਰੇ ਡੂੰਘਾਈ ਨਾਲ ਲਿਖਿਆ ਗਿਆ ਹੈ। ਕਿਤਾਬ ਰਿਲੀਜ਼ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਡਾਇਰੈਕਟਰ ਆਫ਼ ਐਜੂਕੇਸ਼ਨ ਡਾ. ਧਰਮਿੰਦਰ ਸਿੰਘ ਉਭਾ, ਪ੍ਰਿੰਸੀਪਲ ਜਤਿੰਦਰ ਸਿੰਘ ਸਿੱਧੂ ਮਾਤਾ ਗੁਜਰੀ ਕਾਲਜ ਸ੍ਰੀ ਫ਼ਤਹਿਗੜ੍ਹ ਸਾਹਿਬ, ਪ੍ਰਿੰਸੀਪਲ ਪ੍ਰਭਜੀਤ ਸਿੰਘ, ਲੇਖਕਾ ਪ੍ਰੋ. ਮਨਪ੍ਰੀਤ ਕੌਰ ਅਤੇ ਬਲਵਿੰਦਰ ਸਿੰਘ, ਮੈਨੇਜਰ ਅਮਰਜੀਤ ਸਿੰਘ, ਮੈਨੇਜਰ ਭਗਵੰਤ ਸਿੰਘ, ਜਥੇਦਾਰ ਇੰਦਰਮੋਹਨ ਸਿੰਘ ਬਜਾਜ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *