ਪੰਜਾਬਪਟਿਆਲਾ

ਰਿਟਾਇਰ ਫੋਰਮ ਵੱਲੋ ਸੰਘਰਸ਼ ਦਾ ਸੋਸਾ ਬਿਜਲੀ ਮੁਲਾਜਮਾਂ ਨੂੰ ਗੁਮਰਾਹ ਕਰਨ ਦੀ ਚਾਲ: ਇੰਪਲਾਈਜ਼ ਫੈਡਰੇਸ਼ਨ

ਪਟਿਆਲਾ 12 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ)
ਕੇਸਰੀ ਝੰਡੇ ਦੀ ਅਗਵਾਈ ਵਾਲੀ ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਨੇ ਬਿਜਲੀ ਨਿਗਮ ਵਿੱਚ ਕੰਮ ਕਰਦੇ ਰਿਟਾਇਰਡ ਫੋਰਮ ਦੇ ਤਥਾ ਕਥਿਤ ਸੰਘਰਸ਼ ਨੂੰ ਮਨੈਜਮੇਟ ਦੀ ਸੇਵਾ ਦਾ ਕਦਮ ਕਰਾਰ ਦਿੱਤਾ ਹੈ।

ਜਥੇਬੰਦੀ ਵੱਲੋ ਬਿਆਨ ਜਾਰੀ ਕਰਦੇ ਹੋਏ ਅੱਧੀ ਦਰਜ਼ਨ ਸੁਬਾਈ ਆਗੂਆ ਗੁਰਵੇਲ ਸਿੰਘ ਬੱਲਪੁਰੀਆ,ਪੂਰਨ ਸਿੰਘ ਖਾਈ, ਮਨਜੀਤ ਸਿੰਘ ਚਾਹਲ, ਮੰਗਲ ਸਿੰਘ ਠਰੂ, ਜ਼ਸਵੰਤ ਸਿੰਘ ਪੰਨੂ,ਹਰਵਿੰਦਰ ਸਿੰਘ ਚੱਠਾ ਅਤੇ ਹਰਬੰਸ ਸਿੰਘ ਬਰਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਤਰਜ਼ ਤੇ ਬਿਜਲੀ ਮੁਲਾਜਮਾਂ ਨੂੰ 1.12.11 ਮਿਲਣ ਵਾਲਾ ਪੈ ਬੈਡ ਨਾ ਮਿਲਣ ਲਈ ਮਨੈਜਮੇਟ ਦੇ ਨਾਲ ਨਾਲ ਰਿਟਾਇਰ ਆਗੂ ਜਿਮੇਵਾਰ ਹਨ।ਮੁਲਾਜਮਾਂ ਨੂੰ ਪੇ ਬੈਡ ਨਾ ਮਿਲਣ ਨਾਲ 270 ਕਰੋੜ ਦਾ ਨੂਕਸ਼ਾਨ ਹੋਇਆਂ।ਇਸ ਨੁਕਸਾਨ ਲਈ ਇਹ ਜਿਮੇਵਾਰ ਹਨ। ਉਹਨਾਂ ਦੋਸ਼ ਲਗਾਇਆ ਕਿ ਰਿਟਾਇਰਡ ਫੋਰਮ ਵਿੱਚ 24 ਮੈਬਰਾਂ ਵਿੱਚੋ 22 ਮੈਬਰ ਜਿਹਨਾਂ ਵਿੱਚ ਬਹੁਤੇ 10 ਤੋ 15 ਸਾਲਾ ਤੋ ਰਿਟਾਇਰਡ ਕਰਮਚਾਰੀ ਹਨ ਜਿਹਨਾਂ ਦਾ ਬਿਜਲੀ ਮੁਲਾਜਮਾਂ ਦੀਆਂ ਮੰਗਾ ਤੇ ਮਸਲਿਆਂ ਨਾਲ ਕੋਈ ਸਰੋਕਾਰ ਨਹੀ ।ਇਹ ਸਿਰਫ ਮੁਲਾਜਮਾਂ ਵਿੱਚ ਰਾਜਨੀਤੀ ਕਰਕੇ ਮਨੈਜਮੇਟ ਦੀ ਸੇਵਾ ਦਾ ਆਪਣਾ ਫਰਜ਼ ਨਿਭਾ ਰਹੇ ਹਨ। ਉਹਨਾ ਕਿਹਾ ਕਿ ਪਿਛਲੇ 7 ਸਾਲਾ ਤੋ ਮਨੈਜਮੇਟ ਨਾਲ ਸਾਂਝ ਭਿਆਲੀ ਕਰਕੇ ਮੁਲਾਜਮ ਵਰਗ ਨੂੰ ਗੁਮਰਾਹ ਕਰ ਰਹੇ ਹਨ।ਇਹ ਲੀਡਰਸ਼ਿਪ ਮੁਲਾਜਮਾਂ ਦੀਆਂ ਮੰਗਾਂ ਤੇ ਮਸਲੇ ਹੱਲ ਕਰਾਉਣ ਵਿੱਚ ਅਸਫਲ ਸਿੱਧ ਹੋਈ ਹੈ। ਉਹਨਾਂ ਕਿਹਾ ਕਿ ਬਿਜਲੀ ਮੁਲਾਜਮਾਂ ਦੀਆਂ ਮੰਗਾ ਤੇ ਉਹਨਾਂ ਦੇ ਮਸਲਿਆਂ ਦੇ ਹੱਲ ਲਈ 16 ਜੂਨ ਨੂੰ ਸੰਘਰਸ਼ਸੀਲ ਬਿਜਲੀ ਮੁਲਾਜਮਾਂ ਦਾ ਫਰੰਟ ਹੋਦ ਵਿੱਚ ਆਵੇਗਾ ਜ਼ੋ ਮੁਲਾਜਮਾਂ ਦੀਆਂ ਮੰਗਾਂ ਲਈ ਸੰਘਰਸ਼ ਦਾ ਅਖਾੜਾ ਭਖਾਏਗਾ।ਜਥੇਬੰਦੀ ਨੇ ਪੰਜਾਬ ਦੇ ਸਮੁੱਚੇ ਬਿਜਲੀ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਉਹ ਧੜੇਬੰਦੀ ਤੋ ਉਪਰ ਉਠ ਕੇ ਸੰਘਰਸ਼ਸੀਲ ਜਥੇਬੰਦੀਆਂ ਦਾ ਸਾਥ ਦੇਣ।।

Leave a Reply

Your email address will not be published. Required fields are marked *