ਪੰਜਾਬਪਟਿਆਲਾ

ਯੋਗ ਆਸਨ ਕਰਨ ਨਾਲ ਤਨ ਦੇ ਨਾਲ ਮਨ ਵੀ ਤੰਦਰੁਸਤ ਰਹਿੰਦਾ : ਕੁਮਾਰ ਅਮਿਤ

ਐਸ.ਐਸ.ਟੀ ਨਗਰ ਵਿਖੇ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਯੋਗ ਦਿਵਸ
ਪਟਿਆਲਾ, 21 ਜੂਨ (ਮਧੂਸਾਰ ਬਿਊਰੋ) ਵਿਸ਼ਵ ਯੋਗ ਦਿਵਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਲੋਕਾਂ ਨੂੰ ਜਿੱਥੇ ਸਰੀਰ ਨੂੰ ਚੁਸਤ ਦੁਰਸਤ ਰੱਖਣ ਲਈ ਸੈਰ ਕਰਨ ਅਤੇ ਵਰਜਿਸ਼ ਕਰਨ ਲਈ ਕਿਹਾ ਹੈ ਉਥੇ ਹੀ ਉਹਨਾਂ ਕਿਹਾ ਕਿ ਯੋਗ ਆਸਨ ਕਰਨ ਨਾਲ ਤਨ ਦੇ ਨਾਲ ਮਨ ਵੀ ਤੰਦਰੁਸਤ ਰਹਿੰਦਾ ਹੈ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪ੍ਰਾਚੀਨ ਭਾਰਤ ਦੀ ਯੋਗ ਵਿਦਿਆ ਇਨਸਾਨੀ ਸਮਾਜ ਨੂੰ ਅਜਿਹੀ ਦੇਣ ਹੈ ਜਿਸ ਨਾਲ ਇਨਸਾਨ ਨਾ ਕੇਵਲ ਲੰਬੀ ਉਮਰ ਤੱਕ ਬਿਨ੍ਹਾਂ ਕਿਸੇ ਬਿਮਾਰੀ ਤੋਂ ਵਧੀਆ ਸਿਹਤ ਨਾਲ ਆਪਣਾ ਜੀਵਨ ਜੀਅ ਸਕਦਾ ਹੈ। ਉਥੇ ਹੀ ਯੋਗ ਕਰਨ ਨਾਲ ਉਹ ਆਪਣੇ ਮਨ ਨੂੰ ਸਾਂਤ ਰੱਖਦੇ ਹੋਏ ਇਹ ਸੰਤੁਲਿਤ ਜੀਵਨ ਜੀਣ ਦਾ ਰਾਹ ਵੀ ਸੁਝਾਉਂਦਾ ਹੈ। ਉਹਨਾਂ ਕਿਹਾ ਕਿ ਭਾਰਤ ਦੀ ਮੂਲ ਫ਼ਿਲਾਸਫ਼ੀ ਹੀ ਕਿਸੇ ਵੀ ਬੰਦੇ ਨੂੰ ਨਕਾਰਾਤਮਿਕ ਤੋਂ ਸਕਾਰਾਤਮਿਕ ਸੋਚ ਵਲ ਲਿਆਉਂਦੀ ਹੈ ਯੋਗ ਕਰਨ ਨਾਲ ਕੋਈ ਵੀ ਬੰਦਾ ਇਸ ਕੰਮ ਨੂੰ ਆਸਾਨੀ ਨਾਲ ਅਤੇ ਤੇਜ਼ੀ ਨਾਲ ਕਰ ਸਕਦਾ ਹੈ ।
ਵਿਸ਼ਵ ਯੋਗ ਦਿਵਸ ਦੇ ਅਵਸਰ ‘ਤੇ ਐਸ.ਐਸ.ਟੀ ਨਗਰ ਵਿਖੇ ਆਯੋਜਿਤ ਕੀਤੇ ਗਏ ਜ਼ਿਲ੍ਹਾ ਪੱਧਰੀ ਸਮਾਗਮ ਵਿਖੇ ਲੋਕਾਂ ਨਾਲ ਯੋਗ ਕਰਨ ਆਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕੀ ਅੱਜ ਦਾ ਨੌਜਵਾਨ ਯੋਗ ਕਰ ਕੇ ਆਪਣੀ ਊਰਜਾ ਨੂੰ ਨਾ ਕੇਵਲ ਸਹੀ ਦਿਸ਼ਾ ਵਲ ਲਿਜਾ ਸਕਦਾ ਹੈ ਬਲਕਿ ਆਪਣੇ ਸਰੀਰ ਨੂੰ ਫਿਟ ਰੱਖਦੇ ਹੋਏ ਉਸ ਨੂੰ ਲਚਕੀਲਾ ਅਤੇ ਬਿਮਾਰੀਆਂ ਤੋਂ ਦੂਰ ਰੱਖ ਸਕਦਾ ਹੈ।
ਜ਼ਿਲ੍ਹਾ ਆਯੂਰਵੈਦਿਕ ਵਿਭਾਗ ਅਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਮਨਾਏ ਗਏ ਵਿਸ਼ਵ ਯੋਗਾ ਦਿਵਸ ਤੇ ਸ੍ਰੀ ਕੁਮਾਰ ਅਮਿਤ ਨੇ ਲੋਕਾਂ ਨੂੰ ਯੋਗ ਅਪਣਾਉਣ ਦੀ ਸਲਾਹ ਦਿੰਦਿਆਂ ਕਿਹਾ ਕੀ ਜੇਕਰ ਕੋਈ ਇਨਸਾਨ ਆਪਣੇ ਰੁਝੇਵਿਆਂ ਭਰੇ ਸਮੇਂ ਵਿਚੋਂ ਅੱਧਾ ਘੰਟਾ ਵੀ ਕੱਢ ਲੈਂਦਾ ਹੈ ਤਾਂ ਉਹ ਆਪਣਾ ਸਰੀਰ ਅਤੇ ਵਿਚਾਰ ਦਰੁਸਤ ਰੱਖ ਸਕਦਾ ਹੈ ਭਾਰਤ ਦੀ ਮੂਲ ਫ਼ਿਲਾਸਫ਼ੀ ਦਾ ਸਾਰ ਵੀ ਇਹੋ ਹੈ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਰਨਲ ਸ੍ਰੀਮਤੀ ਪੂਨਮਦੀਪ ਕੌਰ, ਪੀ.ਸੀ.ਐਸ ਸ੍ਰੀ ਸੂਬਾ ਸਿੰਘ ਅਤੇ ਆਯੂਰਵੈਦਿਕ ਸੰਸਥਾ ਦੇ ਡਾ. ਹਰਫੂਲ, ਡਾ.ਨੀਰਜ਼ ਅਤੇ ਵੱਡੀ ਗਿਣਤੀ ਵਿਚ ਔਰਤਾਂ, ਬਜ਼ੁਰਗਾਂ, ਬੱਚਿਆਂ ਨੇ ਭਾਗ ਲਿਆ

Leave a Reply

Your email address will not be published. Required fields are marked *