ਪੰਜਾਬਪਟਿਆਲਾ

ਪੰਜਾਬੀ ਭਾਸ਼ਾ ਦੇ ਵਿਕਾਸ ਲਈ ਗੁਰਮਤਿ ਦੇ ਫਲਸਫੇ ਨੂੰ ਸਮਝਣ ਦੀ ਲੋੜ : ਪ੍ਰੋ. ਬਡੂੰਗਰ

ਟੋਰਾਂਟੋ ‘ਚ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਚੌਥੀ ਪੰਜਾਬੀ ਵਿਸ਼ਵ ਕਾਨਫਰੰਸ ਕਰਵਾਉਣਾ ਸ਼ਲਾਘਾਯੋਗ ਉਦਮ
ਪਟਿਆਲਾ 27 ਜੂਨ (ਮਧੂਸਾਰ ਬਿਊਰੋ) ਕੈਨੇਡਾ ਦੇ ਬਰੈਂਪਟਨ ਸ਼ਹਿਰ ‘ਚ ਚੱਲ ਰਹੀ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਸਮਾਪਤੀ ਸਮਾਰੋਹ ਦੌਰਾਨ ਸ਼ੋਮਣੀ ਕਮੇਟੀ ਦੇ ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਸਮੁੱਚੇ ਵਿਸ਼ਵ ਨੂੰ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਭੇਜੇ ਸੰਦੇਸ਼ ਨੂੰ ਸੁਣਾਇਆ।

ਪ੍ਰੋ. ਬਡੂੰਗਰ ਨੇ ਸਮੁੱਚੀ ਲੋਕਾਈ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਪੰਜਾਬੀ ਭਾਈਚਾਰੇ ਅਤੇ ਖਾਲਸਾ ਪੰਥ ਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਟੋਰਾਂਟੋ ਦੀ ਧਰਤੀ ‘ਤੇ ਅਜਾਇਬ ਸਿੰਘ ਚੱਠਾ ਅਤੇ ਸਹਿਯੋਗੀਆਂ ਵੱਲੋਂ ਚੌਥੀ ਪੰਜਾਬੀ ਵਿਸ਼ਵ ਕਾਨਫਰੰਸ ਕਰਵਾਉਣਾ ਸ਼ਲਾਘਾਯੋਗ ਉਦਮ ਹੈ। ਉਨ•ਾਂ ਕਿਹਾ ਕਿ ਕਿਹਾ ਕਿ ਕਾਨਫਰੰਸ ‘ਚ ਗੁਰਮਤਿ ਸੱਭਿਆਚਾਰ, ਪੰਜਾਬੀ ਭਾਸ਼ਾ ਅਤੇ ਗੁਰਮਤਿ ‘ਚ ਨੈਤਿਕਤਾ ਦੇ ਸਿਧਾਂਤ ‘ਤੇ ਖੁੱਲ•ੀਆਂ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ, ਜੋ ਆਉਣ ਵਾਲੇ ਸਮੇਂ ‘ਚ ਬਹੁਤ ਵੱਡਾ ਸਬਕ ਬਣ ਸਕਦੀਆਂ ਹਨ।
ਉਨ•ਾਂ ਯੂਨੈਸਕੋ ਵੱਲੋਂ ਕਰਵਾਏ ਸਰਵੇਖਣ ਨੂੰ ਨਿਰਾਧਾਰ ਕਰਾਰ ਦਿੰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਰਹਿੰਦੀ ਦੁਨੀਆ ਤੱਕ ਵਿਕਸਿਤ ਰਹੇਗੀ। ਉਨ•ਾਂ ਕਿਹਾ ਕਿ ਨੈਕਿਤਤਾ ਪੰਜਾਬੀ ਭਾਈਚਾਰੇ ‘ਚ ਉਦੋਂ ਤੱਕ ਕਾਇਮ ਰਹੇਗੀ, ਜਦੋਂ ਤੱਕ ਪੰਜਾਬੀ ਭਾਈਚਾਰਾ ਅਤੇ ਸਮੁੱਚਾ ਵਿਸ਼ਵ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਂਦਾ ਰਹੇਗਾ। ਉਨ•ਾਂ ਕਿਹਾ ਕਿ ਵਿਸ਼ਵ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਸਲ ਸਰੋਤ ਬਣੇ ਹੋਏ ਹਨ ਅਤੇ ਨੈਤਿਕਤਾ ਦੇ ਸਿਧਾਂਤ ਦੀ ਮਿਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਵਿਸਥਾਰਤ ਤੇ ਸਪੱਸ਼ਟ ਰੂਪ ‘ਚ ਕਿਤੇ ਵੀ ਨਹੀਂ ਮਿਲਦੀ। ਉਨ•ਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਾਰਿਆਂ ਨੂੰ ਗੁਰਮਤਿ ਦੇ ਫਲਸਫੇ ਨੂੰ ਸਮਝਣ ਦੀ ਲੋੜ ਹੈ। ਉਨ•ਾਂ ਕਿਹਾ ਕਿ ਜਦੋਂ ਤੱਕ ਗੁਰੂ ਦੀ ਲਿੱਪੀ ਰਹੇਗੀ, ਉਦੋਂ ਤੱਕ ਪੰਜਾਬੀ ਭਾਸ਼ਾ ਪ੍ਰੁਫੱਲਤ ਹੁੰਦੀ ਰਹੇਗੀ। ਉਨ•ਾਂ ਕਿਹਾ ਕਿ ਗੁਰੂ ਮਾਰਗ ਦੇ ਪਾਂਧੀ ਬਣ ਕੇ ਸਿਧਾਂਤ, ਸਰੂਪ, ਬੋਲੀ, ਰਹਿਣ-ਸਹਿਣ ਤੇ ਸੱਭਿਆਚਾਰ ਦੀ ਰਾਖੀ ਲਈ ਰਲਕੇ ਹੰਭਲਾ ਮਾਰਨਾ ਅੱਜ ਸਮੇਂ ਦੀ ਮੁੱਖ ਲੋੜ ਬਣੀ ਹੋਈ ਹੈ। ਉਨ•ਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਰਵਾਈ ਜਾ ਰਹੀ ਕਾਨਫਰੰਸ ਦਾ ਸਾਰਿਆਂ ਨੂੰ ਲਾਹਾ ਖੱਟਣਾ ਚਾਹੀਦਾ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਪੰਜਾਬੀ ਭਾਸ਼ਾ, ਸੱਭਿਆਚਾਰ ਦੇ ਪ੍ਰਚਾਰ ਤੇ ਪਸਾਰ ਲਈ ਹਮੇਸ਼ਾ ਯੋਗਦਾਨ ਦਿੱਤਾ ਹੈ। ਉਨ•ਾਂ ਕਿਹਾ ਕਿ ਕਾਨਫਰੰਸ ‘ਚ ਭਵਿੱਖ ਨੂੰ ਰੋਸ਼ਨ ਕਰਨ ਲਈ ਲਏ ਜਾਣ ਵਾਲੇ ਫੈਸਲਿਆਂ ਨਾਲ ਸਹਿਮਤ ਹੁੰਦੇ ਹੋਏ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਯਤਨਸ਼ੀਲ ਰਹਾਂਗਾ।

Leave a Reply

Your email address will not be published. Required fields are marked *