ਜੇਲ ਭਰੋ ਅੰਦੋਲਨ ਮਿਲ ਰਿਹਾ ਹੈ ਭਰਵਾਂ ਹੁੰਗਾਰਾ : ਅਰਸ਼ੀ
ਦੇਸ਼ ਭਰ ਵਿੱਚੋ ਲੱਖਾਂ ਕਿਸਾਨ ਦੇਣਗੇ ਗ੍ਰਿਫਤਾਰੀਆ
ਅੰਮ੍ਰਿਤਸਰ 11 ਜੁਲਾਈ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਭਾਰਤੀ ਕਮਿਊਨਿਸਟ ਪਾਰਟੀ ਵੱਲੋ ਕਿਸਾਨਾਂ ਤੇ ਮਜਦੂਰਾਂ ਦੀ ਹੋ ਬਦਤਰ ਹਾਲਤ ਨੂੰ ਲੈ ਕੇ 24 ਚੋ 26 ਜੁਲਾਈ ਤੱਕ ਦਿੱਤੇ ਗਏ ਜੇਲ• ਭਰੋ ਦੀਆ ਤਿਆਰੀਆ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਵੱਖ ਵੱਖ ਯੂਨਿਟਾਂ ਨਾਲ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸੀ ਨੇ ਜਿਲ•ਾਂ ਕੌਸਲਾਂ ਨਾਲ ਵੱਖ ਵੱਖ ਮੀਟਿੰਗਾਂ ਕਰਕੇ ਵੱਡੀ ਗਿਣਤੀ ਵਿੱਚ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆ ਕਿਹਾ ਕਿ ਦੇਸ਼ ਦਾ ਅੰਨਦਾਤਾ ਅਖਵਾਉਦਾ ਕਿਸਾਨ ਅੱਜ ਖੁਦਕਸ਼ੀਆ ਦੇ ਰਾਹ ਪਿਆ ਹੋਈਆ ਹੈ ਤੇ ਹਰ ਰੋਜ਼ ਕਰੀਬ 35 ਕਿਸਾਨ ਖੁਦਕਸ਼ੀਆ ਕਰ ਰਹੇ ਹਨ ਤੇ ਮਜਦੂਰਾਂ ਦੀ ਗਿਣਤੀ ਵਿੱਚ ਇਸ ਦੇ ਬਰਾਬਰ ਹੀ ਚੱਲ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ 70 ਸਾਲਾ ਦੀ ਅਜਾਦੀ ਤੋ ਬਾਅਦ ਵੀ ਦੇਸ਼ ਗੰਭੀਰ ਸੰਕਟ ਵਿੱਚੋ ਦੀ ਗੁਜ਼ਰ ਰਿਹਾ ਹੈ। 1995 ਤੋ ਲੈ ਕੇ ਹੁਣ ਤੱਕ ਪੰਜ ਲੱਖ ਤੋ ਵਧੇਰੇ ਕਿਸਾਨ ਖੁਦਕਸ਼ੀਆ ਕਰ ਗਏ ਹਨ ਜਿਸ ਲਈ ਸਮੇਂ ਸਮੇਂ ਤੇ ਕੇਂਦਰ ਸਰਕਾਰਾਂ ਦੋਸ਼ੀ ਹਨ। ਉਹਨਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ• ਦੀ ਹੱਡੀ ਮੰਨੇ ਗਏ ਹਨ ਤੇ ਪੰਜ ਪ੍ਰਕਾਰ ਦੇ ਕਾਮਿਆ ਵਿੱਚ ਸਭ ਤੋ ਪਹਿਲਾਂ ਕਿਸਾਨ ਦਾ ਨੰਬਰ ਹੀ ਆਉਦਾ ਹੈ ਪਰ ਕਿਸਾਨ ਦੀਆ ਮੁਸ਼ਕਲਾਂ ਵੱਲ ਕੇਂਦਰ ਸਰਕਾਰ ਦੇ ਕੋਈ ਧਿਆਨ ਨਹੀ ਹੈ ਸਗੋ ਕਾਰਪੋਰੇਟ ਘਰਾਣਿਆ ਦੇ ਬੇਲੋੜੇ ਲੱਖਾਂ ਕਰੋੜ ਮੁਆਫ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਜਿਹੜਾ ਕਿਸਾਨ ਅੱਗੇ ਵੀ ਵੈਂਟੀਲੇਟਰ ਤੇ ਪਿਆ ਸੀ ਉਸ ਦੀ ਹਾਲਤ ਹੋਰ ਪਤਲੀ ਕਰਨ ਲਈ ਕਿਸਾਨ ਨੂੰ ਵੀ ਜੀ.ਐਸ.ਟੀ ਦੇ ਮੱਕੜਜਾਲ ਦੇ ਘੇਰੇ ਵਿੱਚ ਲੈ ਕੇ ਕਿਸਾਨਾਂ ਤੋ ਕਰੋੜਾਂ ਰੁਪਏ ਦਾ ਹੋਰ ਬੋਝ ਪਾ ਦਿੱਤਾ ਗਿਆ ਹੈ ਪਰ ਅੰਬਾਨੀਆ ਅੰਡਾਨੀਆ ਨੂੰ ਫਾਇਦਾ ਪਹੁੰਚਾਉਣ ਲਈ ਦੇਸ਼ ਦੇ ਸਭ ਤੋ ਵੱਡੇ ਸਰਮਾਏ ਤੇਲ ਤੇ ਡੀਜ਼ਲ ਨੂੰ ਜੀ.ਐਸ.ਟੀ ਤੋ ਬਾਹਰ ਰੱਖ ਕੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਵਰਗੇ ਸਿਰਫ ਮੋਹਰੇ ਹੀ ਹਨ ਦੇਸ਼ ਨੂੰ ਕੋਈ ਹੋਰ ਹੀ ਸ਼ਕਤੀਆ ਚਲਾ ਰਹੀਆ ਹਨ। ਉਹਨਾਂ ਕਿਹਾ ਕਿ ਕਿਸਾਨ ਹੁਣ” ਕਰੋ ਜਾਂ ਮਰੋ, ਡੂ ਔਰ ਡਾਈ” ਵਾਲੀ ਨੀਤੀ ਅਪਨਾ ਚੁੱਕੇ ਹਨ ਤੇ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ।
ਫਸਲਾਂ ਦੀ ਘੱਟੋ ਘੱਟ ਵਿਕਰੀ ਮੁੱਲ ਨਿਰਧਾਰਤ ਕਰਨ ਦੀ ਗੱਲ ਕਰਦਿਆ ਕਾਮਰੇਡ ਅਰਸ਼ੀ ਨੇ ਕਿਹਾ ਕਿ ਸਰਕਾਰ ਦੋ ਚਾਰ ਫਸਲਾਂ ਨੂੰ ਛੱਡ ਕੇ ਬਾਕੀ ਕਿਸੇ ਵੀ ਫਸਲ ਦਾ ਮੁੱਲ ਨਿਰਧਾਰਤ ਨਹੀ ਕਰਦੀ ਹੈ ਤੇ ਨਾ ਹੀ ਮਾਰਕੀਟਿੰਗ ਕਰਨ ਵਿੱਚ ਕਿਸਾਨਾਂ ਦਾ ਸਹਿਯੋਗ ਕਰਦੀ ਹੈ ਜਿਸ ਕਾਰਨ ਕਿਸਾਨਾਂ ਨੂੰ ਆਪਣੀ ਸੋਨੇ ਦੇ ਮੁੱਲ ਦੀ ਫਸਲ ਵਪਾਰੀਆ ਕੋਲ ਕੌਡੀਆ ਦੇ ਭਾਅ ਵੇਚਣ ਲਈ ਮਜਬੂਰ ਹੋਣਾ ਪੈਦਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋ ਸਮੱਰਥਨ ਮੁੱਲ ਨਾ ਨਿਰਧਾਰਨ ਕਰਕੇ ਕਿਸਾਨਾਂ ਨੂੰ ਫਸਲ ਸਸਤੇ ਭਾਅ ਵੋਚਣੀ ਪੈਦੀ ਹੈ ਅਤੇ ਵਿਚਕਾਰਲਾ ਵਿਅਕਤੀ ਵਪਾਰੀ ਵੇਚਣ ਵਾਲੇ ਦਾ ਵੀ ਸ਼ੋਸ਼ਣ ਕਰਦਾ ਹੈ ਤੇ ਖਰੀਦਣ ਵਾਲੇ ਨੂੰ ਵੀ ਲੁੱਟਦਾ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਇਹ ਲੁੱਟ ਬੰਦ ਨਹੀ ਹੁੰਦੀ ਉਨਾ ਚਿਰ ਤੱਕ ਕਿਸਾਨ ਤੇ ਮਜਦੂਰ ਪਿੱਸਦੇ ਰਹਿਣਗੇ। ਉਹਨਾਂ ਕਿਹਾ ਕਿ ਝੋਨਾ ਤੋ ਕਣਕ ਦੀ ਖਰੀਦਾਰੀ ਵੀ ਸਰਕਾਰ ਸਿਰਫ ਪੰਜਾਬ ਹਰਿਆਣਾ ਤੇ ਪੱਛਮੀ ਉੇਤਰ ਪ੍ਰਦੇਸ਼ ਵਿੱਚ ਹੀ ਕਰਦੀ ਹੈ ਜਦ ਕਿ ਬਾਕੀ ਸਾਰੇ ਦੇਸ਼ ਵਿੱਚ ਕਿਸਾਨਾਂ ਦਾ ਭਵਿੱਖ ਵਪਾਰੀਆ ਤੇ ਹੀ ਨਿਰਭਰ ਕਰਦਾ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਮਿਰਚਾ ਦਾ ਭਾਅ ਤੋਰਾ ਚੌਦਾ ਹਜਾਰ ਸੀ ਜੋ ਇਸ ਵਾਰੀ ਸਿਰਫ ਤਿੰਨ ਹਜਾਰ ਰਹਿ ਗਿਆ ਪਰ ਕਾਲਾ ਬਜਾਰੀ ਕਰਨ ਵਾਲਿਆ ਦੇ ਖਿਲਾਫ ਸਰਕਾਰ ਕੋਈ ਵੀ ਕਾਰਵਾਈ ਕਰਨ ਲਈ ਤਿਆਰ ਨਹੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਇੱਕ ਭਾਗ ਵਿੱਚ ਟਮਾਟਰ 80 ਰੁਪਏ ਕਿਲੋ ਵਿੱਕ ਰਹੇ ਹਨ ਜਦ ਕਿ ਦੂਜੇ ਪਾਸੇ ਕਿਸਾਨਾਂ ਨੂੰ ਭਾਅ ਨਾਲ ਮਿਲਣ ਕਾਰਨ ਕਿਸਾਨ ਸੜਕਾਂ ਤੇ ਖਿਲਾਰ ਰਹੇ ਹਨ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਕਿਸਾਨ ਦੀ ਦੋਹਰੀ ਲੁੱਟ ਬੰਦ ਨਹੀ ਹੁੰਦੀ ਉਨਾ ਚਿਰ ਤੱਕ ਕਿਸਾਨ ਤੇ ਮਜਦੂਰ ਨੂੰ ਨਹੀ ਬਚਾਇਆ ਜਾ ਸਕਦਾ ਕਿਉਕਿ ਮਜਦੂਰ ਦਾ ਭਵਿੱਖ ਵੀ ਕਿਸਾਨੀ ਦੀ ਹਾਲਤ ਤੇ ਨਿਰਭਰ ਕਰਦਾ ਹੈ।
ਉਹਨਾਂ ਕਿਹਾ ਕਿ ਜੇਲ ਭਰੋ ਅੰਦਲੋਨ ਲਈ ਸੀ.ਪੀ.ਆਈ ਨੂੰ ਪੂਰੇ ਪੰਜਾਬ ਵਿੱਚੋ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਤੇ ਪਾਰਟੀ ਵਰਕਰਾਂ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਜੱਥੇ ਮਾਰਚ ਆਰੰਭ ਕਰ ਦਿੱਤੇ ਹਨ ਤੇ ਦੇਸ਼ ਭਰ ਵਿੱਚੋ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਗ੍ਰਿਫਤਾਰੀਆ ਦੇ ਕੇ ਸਰਕਾਰ ਨੂੰ ਉਹਨਾਂ ਦੀਆ ਮੰਗਾਂ ਮੰਨਣ ਲਈ ਮਜਬੂਰ ਕਰ ਦੇਣਗੇ। ਉਹਨਾਂ ਕਿਹਾ ਕਿ ਕਿਸਾਨਾਂ ਦੇ ਨਾਲ ਨਾਲ ਮਜਦੂਰਾਂ ਦੇ ਵੀ ਕਰਜ਼ੇ ਮੁਆਫ ਕੀਤੇ ਜਾਣ। ਉਹਨਾਂ ਕਿਹਾ ਕਿ ਪੰਜਾਬ ਵਿੱਚੋ 15000 ਤੋ ਵਧੇਰੇ ਕਿਸਾਨਾਂ ਗ੍ਰਿਫਤਾਰੀਆ ਦੇਣਗੇ। ਇਸ ਸਮੇਂ ਉਹਨਾਂ ਦੇ ਨਾਲ ਜਿਲ•ਾ ਇਕਾਈ ਦਿਹਾਤੀ ਦੇ ਸਕੱਤਰ ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁਰਾ, ਸ਼ਹਿਰੀ ਸਕੱਤਰ ਕਾਮਰੇਡ ਅਮਰਜੀਤ ਸਿੰਘ ਆਸਲ, ਕਾਮਰੇਡ ਜਗਤਾਰ ਸਿੰਘ ਮਹਿਲਾਂਵਾਲਾ. ਕਾਮਰੇਡ ਹਰਜੀਤ ਸਿੰਘ ਰਾਜਾਸਾਂਸੀ, ਕਾਮਰੇਡ ਚਰਨ ਦਾਸ ਤੇ ਇਸਤਰੀ ਸਭਾ ਦੀ ਆਗੂ ਕਾਮਰੇਡ ਦਸਵਿੰਦਰ ਕੌਰ ਵੀ ਨਾਲ ਸਨ। ਅਮਰਜੀਤ ਸਿੰਘ ਆਸਲ ਤੇ ਲਖਬੀਰ ਸਿੰਘ ਨਿਜ਼ਾਮਪੁਰਾਂ ਨੇ ਕਿਹਾ ਕਿ ਜਿਲ•ੇ ਭਰ ਵਿੱਚੋ 1500 ਵਾਲੰਟੀਅਰ ਗ੍ਰਿਫਤਾਰੀਆ ਦੇਣ ਲਈ ਤਿਆਰ ਹਨ।

