ਪਟਿਆਲਾ

ਆਪ ਦੇ ਪੰਜਾਬ ਸੰਗਠਨ ਵਿੱਚ ਪਟਿਆਲਾ ਜਿਲ੍ਹਾ ਦਾ ਦਬਦਬਾ ਕਾਇਮ

ਪਟਿਆਲਾ 17 ਜੁਲਾਈ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਪੰਜਾਬ ਦੁਆਰਾ ਆਪਣੇ ਨਵੇਂ ਬਣਾਏ ਗਏ ਸੰਗਠਨ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਜਿਸ ਵਿੱਚ ਜਿਲ੍ਹਾ ਪਟਿਆਲਾ ਦਾ ਪੂਰਾ ਦਬਦਬਾ ਕਾਇਮ ਰਿਹਾ ਹੈ । ਪਟਿਆਲਾ ਦੇ ਸੱਤ ਨੇਤਾਵਾਂ ਨੂੰ ਇਸ ਸੰਗਠਨ ਵਿੱਚ ਜਗ੍ਹਾ ਮਿਲੀ ਹੈ ।

ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੰਦੀਪ ਬੰਧੂ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਲੋਂ ਚੁਣੀ ਗਈ ਸਟੇਟ ਟੀਮ ਵਿੱਚ ਜਿਲ੍ਹਾ ਪਟਿਆਲਾ ਵਿਚੋਂ ਉਪ ਪ੍ਰਧਾਨ ਕਰਨਬੀਰ ਸਿੰਘ ਟਿਵਾਣਾ, ਉਪ ਪ੍ਰਧਾਨ ਹਰੀ ਸਿੰਘ ਟੋਹੜਾ, ਉਪ ਪ੍ਰਧਾਨ ਡਾਕਟਰ ਬਲਬੀਰ ਸਿੰਘ, ਜਨਰਲ ਸਕੱਤਰ ਜਰਨੈਲ ਸਿੰਘ ਮਨੂੰ, ਜਨਰਲ ਸਕੱਤਰ ਬੀਬੀ ਪਲਵਿੰਦਰ ਕੌਰ ਹਰਿਆਉ, ਅਨੁਸ਼ਾਸਨਿਕ ਟੀਮ ਦੇ ਇੰਚਾਰਜ ਕਰਨਲ ਭਲਿੰਦਰ ਸਿੰਘ, ਸੰਗਠਨ ਇੰਚਾਰਜ ਗੈਰੀ ਵੜਿੰਗ ਨੂੰ ਬਣਾਇਆ ਗਿਆ। ਜ਼ੋਨ ਪਟਿਆਲਾ ਦੇ ਵਰਕਰਾਂ ਵਲੋਂ ਅੱਜ ਇਨ੍ਹਾਂ ਦਾ ਸਨਮਾਨ ਕੀਤਾ ਗਿਆ ਅਤੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਉੱਪ ਪ੍ਰਧਾਨ ਅਮਨ ਅਰੋੜਾ ਜੀ ਦਾ ਧੰਨਵਾਦ ਕੀਤਾ ।
ਸੰਦੀਪ ਬੰਧੂ ਨੇ ਕਿਹਾ ਕਿ ਨਵਨਿਯੁਕਤ ਸੂਬਾ ਮੀਤ ਪ੍ਰਧਾਨ ਕਰਨਵੀਰ ਸਿੰਘ ਟਿਵਾਣਾ ਨੇ ਆਖਿਆ ਕਿ ਪਾਰਟੀ ਨੇ ਉਹਨਾਂ ਨੂੰ ਜੋ ਜਿੰਮੇਵਾਰੀ ਦਿੱਤੀ ਹੈ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ।ਪਾਰਟੀ ਪੰਜਾਬ ਵਿੱਚ ਵਿਰੋਧੀ ਧਿਰ ਦੀ ਅਹਿਮ ਭੂਮਿਕਾ ਨਿਭਾ ਰਹੀ ਹੈ। ਵਿਰੋਧੀ ਧਿਰ ਦੀ ਭੂਮਿਕਾ ਵਿੱਚ ਅਸੀਂ ਕਾਂਗਰਸ ਸਰਕਾਰ ਦੇ ਜਨਤਾ ਵਿਰੋਧੀ ਫੈਸਲਿਆਂ ਦਾ ਜੋਰਦਾਰ ਵਿਰੋਧ ਕਰਾਂਗੇ । ਪਾਰਟੀ ਦੀ ਮਜਬੂਤੀ ਲਈ ਇਸਦੇ ਵਿਸਥਾਰ ਤੇ ਜ਼ੋਰ ਦੇਣਾ ਪਵੇਗਾ ਅਤੇ ਪਾਰਟੀ ਨੂੰ ਬੂਥ ਪੱਧਰ ਤੇ ਮਜ਼ਬੂਤ ਕਰਨਾ ਪਵੇਗਾ।
ਇਸ ਮੌਕੇ ਬੋਲਦਿਆਂ ਪੰਜ ਮੈਂਬਰੀ ਅਨੁਸ਼ਾਸਨਿਕ ਸੂਬਾ ਕਮੇਟੀ ਦੇ ਆਗੂ ਕਰਨਲ ਭਲਿੰਦਰ ਸਿੰਘ ਨੇ ਪਾਰਟੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਵੱਲੋਂ ਅਨੁਸ਼ਾਸਨ ਕਾਇਮ ਰੱਖਣ ਲਈ ਜੋ ਜਿੰਮੇਵਾਰੀ ਦਿੱਤੀ ਹੈ ਉਹ ਪਾਰਟੀ ਦੀਆਂ ਹਦਾਇਤਾਂ ਮੁਤਾਬਿਕ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਮੌਕੇ ਬੀਬੀ ਪਲਵਿੰਦਰ ਕੌਰ ਹਰਿਆਉ ਨੇ ਕਿਹਾ ਕਿ ਪਾਰਟੀ ਨੇ ਮੈਨੂੰ ਜਨਰਲ ਸਕੱਤਰ ਬਣਾ ਕੇ ਮੇਰਾ ਹੀ ਨਹੀਂ ਪੰਜਾਬ ਦੀਆਂ ਸਾਰੀਆਂ ਮਹਿਲਾਵਾਂ ਦਾ ਮਾਣ ਵਧਾਇਆ ਹੈ । ਮੈਂ ਪਾਰਟੀ ਵਲੋਂ ਪੰਜਾਬ ਦੀਆਂ ਮਹਿਲਾਵਾਂ ਦਾ ਮਾਣ ਰੱਖਣ ਲਈ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦੀ ਹਾਂ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦੇਵ ਮਾਨ ਨਾਭਾ, ਜਗਤਾਰ ਸਿੰਘ ਰਾਜਲਾ ਸਮਾਣਾ, ਨਿਰਮੈਲ ਸਿੰਘ ਜੌਲਾ ਮੈਂਬਰ ਸ਼੍ਰੋਮਣੀ ਗੁਰੁਦੁਵਾਰਾ ਪ੍ਰਬੰਧਕ ਕਮੇਟੀ, ਇੰਦਰਜੀਤ ਸਿੰਘ ਸੰਧੂ ਸਨੌਰ, ਬੀਬੀ ਕੁਲਦੀਪ ਕੌਰ ਇਸਤਰੀ ਵਿੰਗ, ਸੰਦੀਪ ਬੰਧੂ ਪਟਿਆਲਾ ਸ਼ਹਿਰੀ, ਸ਼ਵਿੰਦਰ ਧਨੰਜੇ ਐਸ ਐਸ ਟੀ ਨਗਰ, ਮਨਮੋਹਨ ਸਮਰਾਓ , ਕੁਲਵੰਤ ਸਿੰਘ ਟਿਵਾਣਾ, ਜ਼ੋਰਾ ਸਿੰਘ ਚੀਮਾ, ਅੰਗਰੇਜ ਸਿੰਘ ਰਾਮਗੜ੍ਹ, ਨਰਿੰਦਰ ਨਾਨਕਸਰ, ਸੁਖਚੈਨ ਆਕੌਤ , ਗੁਲਾਬ ਦੇਵ , ਡਾਕਟਰ ਸੁਖਵਿੰਦਰ ਫਤਿਹਪੁਰ ਆਦਿ ਹਾਜਿਰ ਸਨ ।

Leave a Reply

Your email address will not be published. Required fields are marked *