ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਬਲਾਕ ਪਟਿਆਲਾ-3 ਦੀ ਚੋਣ ਕਰਵਾਈ
ਪ੍ਰਾਇਮਰੀ ਅਧਿਆਪਕਾਂ ਵਲੋਂ ਈ.ਟੀ.ਯੂ ਨਾਲ ਇਕ ਜੁੱਟਤਾ ਦਾ ਇਜ਼ਹਾਰ
ਗੈਰ ਵਿੱਦਿਅਕ ਕੰਮਾਂ ਦਾ ਕੀਤਾ ਜਾਵੇਗਾ ਪੂਰਨ ਬਾਈਕਾਟ ਈ.ਟੀ.ਯੂ
ਪਟਿਆਲਾ 12 ਜੁਲਾਈ (ਮਧੂਸਾਰ ਬਿਊਰੋ) ਐਲੀਮੈਂਟਰੀ ਟੀਚਰਜ਼ ਯੂਨੀਅਨ, ਪੰਜਾਬ ਦੇ ਝੰਡੇ ਅਧੀਨ ਬਲਾਕ ਪਟਿਆਲਾ-3 ਦੇ ਪ੍ਰਾਇਮਰੀ ਅਧਿਆਪਕਾਂ ਦਾ ਭਰਵਾ ਇੱਕਠ ਕੀਤਾ ਗਿਆ।
ਇਸ ਮੌਕੇ ਤੇ ਸ. ਦੀਦਾਰ ਸਿੰਘ ਜੀ ਸਟੇਟ ਕਮੇਟੀ ਮੈਂਬਰ ਦੀ ਅਗਵਾਈ ਵਿੱਚ ਬਲਾਕ ਦੇ ਪ੍ਰਾਇਮਰੀ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਜਿਲ੍ਹਾ ਪ੍ਰਧਾਨ ਸ੍ਰੀ ਮਨੋਜ ਘਈ ਜੀ ਨੇ ਪ੍ਰਾਇਮਰੀ ਅਧਿਆਪਕਾਂ ਦੀਆਂ ਵੱਖ-ਵੱਖ ਮੰਗਾਂ ਅਤੇ ਯੂਨੀਅਨ ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਜਿਲ੍ਹਾ ਜਨਰਲ ਸਕੱਤਰ ਰਜਿੰਦਰ ਸਿੰਘ ਸ਼ੁਤਰਾਣਾ ਨੇ ਆਪਣੇ ਸੰਬੋਧਨ ਦੌਰਾਨ ਪ੍ਰਾਇਮਰੀ ਅਧਿਆਪਕਾਂ ਦੀਆਂ ਮੰਗਾਂ ਹਿੱਤ ਡਟ ਕੇ ਖੜ੍ਹਨ ਦਾ ਭਰੋਸਾ ਦਿੱਤਾ ਅਤੇ ਐਲਾਨ ਕੀਤਾ ਕਿ ਯੂਨੀਅਨ ਵਲੋਂ ਅਧਿਆਪਕਾ ਸਿਰ ਥੋਪੇ ਜਾ ਰਹੇ ਹਰ ਤਰ੍ਹਾਂ ਦੇ ਗੈਰ ਵਿੱਦਿਅਕ ਕੰਮਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।
ਇਸ ਮੌਕੇ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪਟਿਆਲਾ ਦੀ ਬਲਾਕ ਪਟਿਆਲਾ-3 ਇਕਾਈ ਦੀ ਕਾਰਜ ਕਾਰਨੀ ਦਾ ਐਲਾਨ ਕੀਤਾ ਗਿਆ ਅਤੇ ਚੁਣੇ ਗਏ ਪ੍ਰਤੀਨਿਧੀਆਂ ਦਾ ਜਿਲ੍ਹਾ ਕਮੇਟੀ ਵਲੋਂ ਪ੍ਰੈੱਸ ਸਕੱਤਰ ਕਰਮਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਭੋਗੀਵਾਲ, ਮੀਤ ਸਕੱਤਰ ਵਰਿੰਦਰ ਸਿੰਘ, ਕਾਨੂੰਨੀ ਸਲਾਹਕਾਰ ਜਗਮੋਹਨ ਸਿੰਘ ਸਹਿਗਲ, ਨਿਤਿਨ ਵਰਮਾ, ਪ੍ਰਵੀਨ ਕੁਮਾਰ ਵਲੋਂ ਭਰਵਾਂ ਸਵਾਗਤ ਕੀਤਾ। ਇਸ ਮੌਕੇ ਤੇ ਬਲਾਕ ਪਟਿਆਲਾ ਦੇ ਚੁਣੇ ਗਏ ਕੁਲਦੀਪ ਸਿੰਘ ਭੀਖੀ, ਜਸਵਿੰਦਰ ਕੁਮਾਰ, ਹਰਵਿੰਦਰ ਸਿੰਘ, ਮਨਦੀਪ ਕੌਰ ਚੀਮਾ, ਪ੍ਰਵੀਨ ਕੁਮਾਰੀ, ਅਨੀਲ ਕੁਮਾਰ, ਕੁਲਦੀਪ ਸਿੰਘ ਉੱਚਾ ਗ੍ਰਾਉ, ਕੁਲਵਿੰਦਰ ਕੌਰ, ਗੁਰਪ੍ਰੀਤ ਸਿੰਘ ਲੰਗ, ਸ਼ੀਤਲ ਰਾਣੀ, ਨੀਲਮ ਰਾਣੀ, ਰੇਨੂ, ਮਨਸੀਰ, ਡਿੰਪਲ, ਜਸਪ੍ਰੀਤ ਕੌਰ, ਵਰਿੰਦਰ ਕੌਰ, ਸੁਖਵਿੰਦਰ ਕੌਰ, ਸ਼ੋਭਨਾ, ਮੰਜੂ ਸ਼ਰਮਾ, ਹਰਪ੍ਰੀਤ ਘਈ, ਬਲਵਿੰਦਰ ਕੌਰ, ਪ੍ਰਵੀਨ ਕੁਮਾਰੀ, ਨਿਸ਼ਾ ਸ਼ਰਮਾ, ਸੰਦੀਪ ਕੌਰ, ਵਿਸ਼ਵਦੀਪ ਕੌਰ, ਮਲਕੀਤ, ਪ੍ਰਿੰਯਕਾ, ਜਸਵੀਰ ਕੌਰ, ਮਮਤਾ ਮੈਂਬਰਾ ਨੂੰ ਜਿਲ੍ਹਾ ਕਮੇਟੀ ਵਲੋਂ ਵਧਾਈ ਦਿੱਤੀ ਗਈ ਅਤੇ ਬਲਾਕ ਦੇ ਪਹੁੰਚੇ ਸਮੂਹ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

