ਪਟਿਆਲਾ

ਐਨ.ਐਸ.ਯੂ.ਆਈ. ਪਟਿਆਲਾ ਵੱਲੋਂ ਰੋਸ਼ ਪ੍ਰਦਰਸ਼ਨ

ਪਟਿਆਲਾ 6 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਜੋ ਕਿ ਕਾਂਗਰਸ ਪਾਰਟੀ ਦਾ ਸਟੂਡੈਂਟਸ ਵਿੰਗ ਹੈ। ਇਸ ਦੀ ਪਟਿਆਲਾ ਇਕਾਈ ਨੇ ਮੋਦੀ ਕਾਲਜ ਚੌਂਕ ਵਿੱਚ ਪ੍ਰਦਰਸ਼ਨ ਕੀਤਾ।

ਐਨ.ਐਸ.ਵਾਈ ਜਿਲ੍ਹਾ ਪ੍ਰਧਾਨ ਦੀਪ ਟਿਵਾਣਾ ਦੀ ਅਗਵਾਈ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਧਾਨ ਜੋਆਇ ਸਰਕਾਰੀਆ ਅਤੇ ਪਟਿਆਲਾ ਦਿਹਾਤੀ ਦੇ ਪ੍ਰਧਾਨ ਰਿਧਮ ਸੇਠੀ ਦੀ ਅਗਵਾਈ ‘ਚ ਸਮੂੰਹ ਵਰਕਰ ਤੇ ਵਿਦਿਆਰਥੀਆਂ ਨੇ ਗੁਜਰਾਤ ਵਿੱਚ ਰਾਹੁਲ ਗਾਂਧੀ ਤੇ ਹੋਏ ਪਥਰਾਵ ਦਾ ਵਿਰੋਧ ਕਰਦੇ ਹੋਏ ਗੁਜਰਾਤ ਬੀ.ਜੇ.ਪੀ. ਅਤੇ ਕੌਮੀ ਬੀ.ਜੇ.ਪੀ. ਲੀਡਰ ਨਰਿੰਦਰ ਮੌਦੀ ਖਿਲਾਫ ਧਰਨਾ ਪ੍ਰਦਰਸ਼ਨ ਅਤੇ ਪੁੱਤਲਾ ਫੁਕਿਆ ਗਿਆ।
ਗੱਲਬਾਤ ਦੌਰਾਨ ਜੋਆਇ ਸਰਕਾਰੀਆ ਅਤੇ ਰਿਧਮ ਸੇਠੀ ਨੇ ਬੀ.ਜੇ.ਪੀ. ਨੂੰ ਨਿਸ਼ਾਨੇ ਵਿੱਚ ਲੈਂਦੇ ਹੋਏ ਕਿਹਾ ਕਿ ਐਨ.ਐਸ.ਯੂ.ਆਈ. ਅਤੇ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਤੇ ਹਮਲਾ ਕਿਸੇ ਹਾਲਤ ਵਿੱਚ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਅਹਿੰਸਾਵਾਦੀ ਘਟਨਾ ਦਾ ਖੰਡਨ ਕੀਤਾ ਜਾਂਦਾ ਹੈ। ਪੁਰੇ ਦੇਸ਼ ਵਿੱਚ ਮੋਬ ਲੀਚਿੰਗ ਵਰਗੇ ਮਾਮਲੇ ਕਰਕੇ ਲੋਕਾਂ ਵਿੱਚ ਗੁੱਸਾ ਹੈ ਅਤੇ ਗਊ ਰਕਸ਼ਾ ਦੇ ਨਾਮ ਤੇ ਘੱਟ ਗਿਣਤੀ ਕੌਮਾਂ ਤੇ ਐਸ.ਸੀ. ਲੋਕਾਂ ਉੱਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਦੇਸ਼ ਦੀ ਆਰਥਿਕ ਸਥਿਤੀ ਡੀਮੋਨਾਟਾਇਜੇਸ਼ਨ ਕਰਕੇ ਡਗਮਗਾ ਚੁੱਕੀ ਹੈ। ਦੀਪ ਟਿਵਾਣਾ ਜੀ ਨੇ ਅਗਵਾਈ ਕਰਦੇ ਹੋਏ ਨੌਜਵਾਨਾਂ ਨੂੰ ਯੂ.ਪੀ.ਏ. ਗੌਰਮਿੰਟ ਦੀਆਂ ਉਪਲਬਧੀਆਂ ਬਾਰੇ ਜਾਣੂ ਕਰਵਾਇਆ ਅਤੇ ਐਨ.ਡੀ.ਏ. ਗੌਰਮਿੰਟ ਦਾ ਕਿਸਾਨ ਵਿਰੋਧੀ ਅਤੇ ਸਟੂਡੈਂਟਸ ਵਿਰੋਧੀ ਚਹਿਰਾ ਨੰਗਾ ਹੋ ਚੁੱਕਾ ਹੈ। ਇਸ ਮੌਕੇ ਤੇ ਸੀਨੀਅਰ ਮੈਂਬਰ ਗਗਨਦੀਪ ਗੱਗੀ, ਲਾਡੀ ਖਾਲਸਾ, ਹਰਜੀਤ ਘੁੰਮਣ, ਬੱਬੀ ਨੰਬਰਦਾਰ, ਮਨਕਮਲ, ਹਰਿੰਦਰ ਨੈਨਾ ਕੌਤ, ਗੈਰੀ ਨਿਰਮਾਣ, ਦੀਮਾਂਸ਼ੂ ਸਹਿਗਲ, ਹੈਰੀ ਭਿੰਡਰ, ਸੋਰਵ ਨੰਦਾ, ਗੈਵੀ ਫਤਿਹਪੁਰੀਆ ਆਦਿ ਮੌਜੂਦ ਸਨ।

Leave a Reply

Your email address will not be published. Required fields are marked *