ਲੈਕਚਰਾਰ ਮਨੋਹਰ ਲਾਲ ਦੀ ਸੇਵਾ ਮੁਕਤੀ ‘ਤੇ ਕੀਤਾ ਸਨਮਾਨਤ
ਪਟਿਆਲਾ, 8 ਅਗਸਤ (ਮਧੂਸਾਰ ਬਿਊਰੋ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਓਲਾਣਾ ਵਿੱਚ ਬਤੌਰ ਪੋਲੀਟੀਕਲ ਸਾਇੰਸ ਲੈਕਚਰਾਰ ਸੇਵਾਵਾਂ ਦੇ ਰਹੇ ਮਨੋਹਰ ਲਾਲ ਸੇਵਾ ਮੁਕਤ ਹੋਏ। ਇਸ ਮੌਕੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੈਕਚਰਾਰ ਮਨੋਹਰ ਲਾਲ ਨੂੰ ਨਿੱਘੀ ਵਿਦਾਇਗੀ ਦੱਤੀ ਗਈ।
ਸਮਾਗਮ ਵਿਚ ਸਕੂਲ ਸਟਾਫ ਨਾਲ ਵੱਡੀ ਗਿਣਤੀ ਵਿਚ ਪਿੰਡ ਦੇ ਲੋਕ ਵੀ ਹਾਜ਼ਰ ਸਨ। ਸਮਾਗਮ ਵਿਚ ਲੈਕਚਰਾਰ ਧਰਮਪਾਲ ਸਿੰਘ ਨੇ ਮਨੋਹਰ ਲਾਲ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਸਕੂਲ ਪ੍ਰਿੰਸੀਪਲ ਐਸ.ਕੇ. ਖੋਸਲਾ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ਵਿਚ ਦਿੱਤੀਆਂ ਗਈਆਂ ਹਰ ਜ਼ਿੰਮੇਵਾਰੀਆਂ ਨੂੰ ਮਨੋਹਰ ਲਾਲ ਨੇ ਖਿੜੇ ਮੱਥੇ ਪੂਰਾ
ਕੀਤਾ। ਉਨ੍ਹਾਂ ਦੀ ਮਿਹਨਤ ਸਦਕਾ ਸਕੂਲ ਵਿਚ ਨਵੀਂ ਉਸਾਰੀ ਕਰਵਾ ਕੇ ਸਕੂਲ ਨੂੰ ਸੁੰਦਰ ਬਣਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਸਟਾਫ ਨੇ ਮਨੋਹਰ ਲਾਲ ਨੂੰ ਸਨਮਾਨ ਚੰਨ੍ਹ ਦੇ ਸਨਮਾਨਤ ਕੀਤਾ।

