ਅਮਿਤ ਸ਼ਾਹ ਰਾਜ ਸਭਾ ਦੇ ਮੈਂਬਰ ਬਣੇ, ਗੁਜਰਾਤ ਵਿਧਾਨ ਸਭਾ ਤੋਂ ਅਸਤੀਫਾ
ਗਾਂਧੀਨਗਰ 9 ਅਗਸਤ (ਏਜੰਸੀਆਂ) ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਰਾਜ ਸਭਾ ਦਾ ਮੈਂਬਰ ਚੁਣੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਗੁਜਰਾਤ ਦੇ ਨਾਰਾਇਣਪੁਰਾ ਵਿਧਾਨ ਸਭਾ ਦੀ ਮੈਂਬਰਤਾ ਤੋਂ ਅਸਤੀਫਾ ਦੇ ਦਿੱਤਾ।
ਸ਼੍ਰੀ ਸ਼ਾਹ ਨੇ ਵਿਧਾਨ ਸਭਾ ਚੇਅਰਮੈਨ ਰਮਨਲਾਲ ਵੋਰਾ ਨੂੰ ਆਪਣਾ ਤਿਆਗ ਪੱਤਰ ਸੌਂਪਿਆ। ਇਸ ਮੌਕੇ ਮੁੱਖ ਮੰਤਰੀ ਵਿਜੇ ਰੂਪਾਨੀ, ਉੱਪ ਮੁੱਖ ਮੰਤਰੀ ਨਿਤਿਨ ਪਟੇਲ, ਪ੍ਰਦੇਸ਼ ਪ੍ਰਧਾਨ ਜੀਤੂ ਵਾਘਾਨੀ ਅਤੇ ਪ੍ਰਦੇਸ਼ ਇੰਚਾਰਜ ਭੂਪਿੰਦਰ ਯਾਦਵ ਹਾਜ਼ਰ ਸਨ। ਸ਼੍ਰੀ ਵੋਰਾ ਨੇ ਦੱਸਿਆ ਕਿ ਉਨ੍ਹਾਂ ਨੇ ਤਿਆਗ ਪੱਤਰ ਸੌਂਪ ਦਿੱਤਾ।

