ਪੰਜਾਬਪਟਿਆਲਾ

ਐਮ.ਫਿਲ ਦੀਆਂ ਘਟੀਆਂ ਸੀਟਾਂ ਦੇ ਵਿਰੋਧ ਵਿਚ ਡੀ.ਐੱਸ.ਓ ਵੱਲੋਂ ਵੀ.ਸੀ. ਦਫ਼ਤਰ ਅੱਗੇ ਧਰਨਾ

ਪਟਿਆਲਾ 10 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਵਾਈਸ ਚਾਂਸਲਰ ਦਫਤਰ ਦੇ ਅੱਗੇ ਰੋਸ ਪ੍ਰਗਟਾਵਾ ਕਰਦਿਆਂ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਆਰਗੇਨਾਈਜੇਸ਼ਨ ਦੇ ਪ੍ਰਧਾਨ ਅਜੈਬ ਸਿੰਘ ਨੇ ਮੰਗ ਕਰਦਿਆਂ ਕਿਹਾ ਕਿ ਮੰਗਾਂ ਸਬੰਧੀ ਡੀਨ ਅਕਾਦਮਿਕ ਮਾਮਲੇ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਦਿੰਦਿਆਂ ਉਨ੍ਹਾਂ ਮੰਗ ਕੀਤੀ ਕਿ ਐਮ. ਫਿਲ ਕੋਰਸ ਵਿਚ ਘਟਾਈਆਂ ਗਈਆਂ ਸੀਟਾਂ ਵਿਚ ਵਾਪਸ ਵਾਧਾ ਕੀਤਾ ਜਾਵੇ, ਐਮ.ਫਿਲ ਕੋਰਸ ਦੀ ਕਾਊਂਸਿੰਗਲ ਹੋਣ ਤੋਂ ਪਹਿਲਾਂ ਐਮ.ਏ. ਭਾਗ ਚੌਥਾ ਨਤੀਜਾ ਘੋਸ਼ਿਤ ਕੀਤਾ ਜਾਵੇ, ਖਾਲੀ ਪਈਆਂ ਅਧਿਆਪਕਾਂ ਨੂੰ ਰੈਗੂਲਰ ਭਰਤੀ ਕੀਤੀ ਜਾਵੇ। ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਇਹਨਾਂ ਮੰਗਾ ਨੂੰ ਲੈ ਕੇ ਲੰਬੇ ਸਮੇਂ ਤੋਂ ਪ੍ਰਸ਼ਾਸ਼ਨ ਨਾਲ ਗੱਲਬਾਤ ਕੀਤੀ ਜਾ ਰਹੀ ਸੀ, ਪਰ ਪ੍ਰਸ਼ਾਸ਼ਨ ਵਲੋਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਕੱਲ੍ਹ 11 ਤਾਰੀਕ ਨੂੰ ਐਮ.ਫ਼ਿਲ ਦੀ ਕਾਊਂਸਲਿੰਗ ਵੀ ਰੱਖ ਦਿੱਤੀ ਗਈ ਹੈ, ਪਰ ਜ਼ਿਆਦਾਤਰ ਐਮ .ਏ ਦਾ ਰਿਜ਼ਲਟ ਨਹੀਂ ਆਇਆ, ਇਸ ਲਈ ਅਸੀਂ ਮੰਗ ਕੀਤੀ ਹੈ ਕਿ ਐਮ.ਏ ਦਾ ਰਿਜ਼ਲਟ ਤੁਰੰਤ ਦਿੱਤਾ ਜਾਵੇ। ਐਮ. ਫ਼ਿਲ ਦੀਆਂ ਸੀਟਾਂ ਨੂੰ ਘੱਟ ਕਰਨ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਵਿਭਾਗਾਂ ਵਿਚ ਅਧਿਆਪਕਾਂ ਦੀ ਕਮੀ ਹੈ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ। ਜ਼ਿਕਰਯੋਗ ਹੈ ਕਿ ਐਮ. ਫ਼ਿਲ ਲਈ ਨਿਗਰਾਨ ਇਕ ਸਾਲ ਬਾਅਦ ਮੁਹੱਈਆ ਕਰਵਾਏ ਜਾਂਦੇ ਹਨ। ਇਸ ਲਈ ਵਿਭਾਗਾਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਗਿਣਤੀ ਦੇ ਅਧਿਆਪਕ ਹਨ। ਇਸ ਲਈ ਕੋਰਸ ਵਰਕ ਖ਼ਤਮ ਹੋਣ ਤਕ ਨਵੀਂ ਭਰਤੀ ਕਰਕੇ ਨਿਗਰਾਨ ਮੁਹੱਈਆ ਕਰਵਾਏ ਜਾ ਸਕਦੇ ਹਨ। ਪਹਿਲਾਂ ਵਾਲੇ ਕਾਰਜ-ਕਾਰਨੀ ਵੀ.ਸੀ. ਨਾਲ ਮੀਟਿੰਗ ਦੌਰਾਨ ਇਹ ਜੀਣਕਾਰੀ ਮਿਲੀ ਸੀ, ਕਿ ਯੂ.ਜੀ.ਸੀ. ਦੀਆਂ ਘੱਟ ਸੀਟਾਂ ਕਰਨ ਵਾਲੇ ਦਿਸ਼ਾ ਨਿਰਦੇਸ਼ ਸਿੰਡੀਕੇਟ ਵੱਲੋਂ ਪ੍ਰਵਾਨ ਨਹੀਂ ਕੀਤੇ ਗਏ ਅਤੇ ਸਾਨੂੰ ਭਰੋਸਾ ਦਿਵਾਇਆ ਗਿਆ ਸੀ, ਕਿ ਇਸ ਸਾਲ ਨਿਯਮਾਂ ਮੁਤਾਬਕ ਸੀਟਾਂ ਵਿਚ ਕਟੌਤੀ ਨਹੀਂ ਕੀਤੀ ਜਾ ਸਕਦੀ। ਇਸਦੇ ਬਾਵਜੂਦ ਨਿਯਮਾਂ ਦੀ ਉਲੰਘਣਾ ਕਰਕੇ ਸੀਟਾਂ ਵਿਚ ਕਟੌਤੀ ਕੀਤੀ ਗਈ ਹੈ, ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਸੀਟਾਂ ਵਿਚ ਕਟੌਤੀ ਨੂੰ ਵਾਪਸ ਲਿਆ ਜਾਵੇ। ਡੀ.ਐਸ.ਓ. ਦੇ ਬੁਲਾਰੇ ਹਰਜਿੰਦਰ ਸਿੰਘ ਨੇ ਕਿਹਾ, ਜੇਕਰ ਸਾਡੀਆਂ ਮੰਗਾਂ ਤਾਂ ਸੰਘਰਸ਼ ਨੂੰ ਲਗਾਤਾਰਤਾ ਵਿਚ ਜਾਰੀ ਰੱਖਿਆ ਜਾਵੇਗਾ।

Leave a Reply

Your email address will not be published. Required fields are marked *