ਪਟਿਆਲਾ

ਪ੍ਰਸ਼ਾਸ਼ਨ ਵਾਲਮੀਕਿ ਮੰਦਰ ਨੂੰ ਨੁਕਸਾਨ ਪਹੁੰਚਾਉੁਣ ਵਾਲੇ ਮਾੜੇ ਅਨਸਰਾਂ ਨੂੰ ਕਾਬੂ ਕਰੇ : ਸੰਜੀਵ ਕੁਮਾਰ

ਪਟਿਆਲਾ 13 ਅਗਸਤ (ਮਧੂਸਾਰ ਬਿਊਰੋ) ਭਗਵਾਨ ਵਾਲਮੀਕਿ ਪ੍ਰਾਚੀਨ ਮੰਦਰ ਪਟਿਆਲਾ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਜ਼ਿਲਾ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਮੰਦਰ ਨੂੰ ਨੁਕਸਾਨ ਪਹੁੰਚਾਉੁਣ ਵਾਲੇ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਜਾਵੇ।

ਇਸ ਮੌਕੇ ਸੰਜੀਵ ਨੇ ਦੱਸਿਆ ਕਿ ਇਹ ਮੰਦਰ ਅਤੇ ਸੰਸਥਾ ਸਾਰਿਆਂ ਦੀ ਸਾਂਝੀ ਜਗ੍ਹਾ ਹੈ। ਇਸ ਮੰਦਰ ਵਿਚ ਕਿਸੇ ਵੀ ਧਰਮ ਦਾ ਕੋਈ ਵੀ ਵਿਅਕਤੀ ਆ ਜਾ ਸਕਦਾ ਹੈ ਅਤੇ ਕੋਈ ਰੋਕ ਟੋਕ ਨਹੀਂ ਹੈ ਪਰ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਮੰਦਰ ਨੂੰ ਨੁਕਸਾਨ ਪਹੁੰਚਾਉੁਣ ਦੀ ਨੀਅਤ ਨਾਲ ਇਸ ਨੂੰ ਵਾਰ ਵਾਰ ਬਦਨਾਮ ਕੀਤਾ ਜਾ ਰਿਹਾ ਹੈ ਜਦੋਂ ਕਿ ਇਸ ਤੋਂ ਪਹਿਲਾਂ ਇਸ ਮੰਦਰ ਵਿਚ ਕੂੜਾ ਕਰਕਟ, ਗੰਦ ਤੋਂ ਇਲਾਵਾ ਇਸ ਨੂੰ ਰੇਹੜੀ ਅਤੇ ਸਾਈਕਲ ਸਟੈਂਡ ਦੇ ਤੌਰ ‘ਤੇ ਵਰਤਿਆ ਜਾਂਦਾ ਸੀ ਪਰ ਉੁਨ੍ਹਾਂ ਦੀ ਸੰਸਥਾ ਵਲੋਂ ਇਸ ਦੀ ਸਾਫ ਸਫਾਈ ਕਰਕੇ ਇਸ ਨੂੰ ਆਮ ਲੋਕਾਂ ਦੀ ਸਹੂਲਤ ਲਈ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ ਜੋ ਕਿ ਇਹ ਗੱਲ ਕੁੱਝ ਲੋਕਾਂ ਨੂੰ ਹਜਮ ਨਹੀਂ ਹੋ ਰਹੀ। ਉੁਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਪਹਿਲਾਂ ਵੀ ਕਈ ਵਾਰ ਇਸ ਮਸਲੇ ਨੂੰ ਹੱਲ ਕਰਨ ਦੀ ਅਪੀਲ ਕਰ ਚੁੱਕੇ ਹਨ ਅਤੇ ਹੁਣ ਵੀ ਅਪੀਲ ਕਰਦੇ ਹਨ ਕਿ ਮਾੜੇ ਅਨਸਰਾਂ ਦੀ ਇਸ ਬੇਲੋੜੀ ਕਾਰਵਾਈ ਨੂੰ ਰੋਕ ਕੇ ਮੰਦਰ ਦੀ ਸ਼ਰਧਾ ਨੂੰ ਬਰਕਰਾਰ ਰੱਖਿਆ ਜਾਵੇ। ਇਸ ਮੌਕੇ ਸੰਜੀਵ ਕੁਮਾਰ ਪ੍ਰਧਾਨ, ਅਜੇ ਕੁਮਾਰ ਮੀਤ ਪ੍ਰਧਾਨ, ਅਤੁਲ ਕਨੌਜੀਆ ਜਨਰਲ ਸਕੱਤਰ, ਜਾਵੇਦ ਖਾਨ ਜੁਆਇੰਟ ਸਕੱਤਰ, ਮਾਜਨ ਕੁਮਾਰ ਪ੍ਰੈਸ ਸੈਕਟਰੀ, ਸੂਰਜ ਕੁਮਾਰ ਸੰਨੀ ਕੈਸ਼ੀਅਰ, ਰਾਜੇਸ਼ ਮੱਟੂ ਮੁੱਖ ਸਲਾਹਕਾਰ, ਯੋਗੇਸ਼ ਯੋਗੀ, ਰੋਸ਼ਨ ਲਾਲ, ਵਿਸ਼ਾਲ ਕੁਮਾਰ, ਕੁਨਾਲ ਕੁਮਾਰ, ਨਰਿੰਦਰ ਪੱਪਾ, ਰੂਪ ਕੁਮਾਰ, ਮਨੋਜ ਕੁਮਾਰ, ਸੰਦੀਪ ਕੁਮਾਰ, ਬਾਵਾ ਦਿਲਾਵਰ ਸਿੰਘ ਤੇ ਅਸ਼ਵਨੀ ਕੁਮਾਰ ਆਦਿ ਸੰਸਥਾ ਦੇ ਮੈੰਂਬਰ ਹਾਜਰ ਸਨ।

Leave a Reply

Your email address will not be published. Required fields are marked *