ਰਾਸ਼ਟਰ ਨਿਰਮਾਣ ਲਈ ਦੇਸ਼ ਦੇ ਹਰ ਨਾਗਰਿਕ ਨੂੰ ਅੱਗੇ ਆਉਣਾ ਹੋਵੇਗਾ : ਰਾਸ਼ਟਰਪਤੀ
ਨਵੀਂ ਦਿੱਲੀ 14 ਅਗਸਤ/ਮਧੂਸਾਰ ਬਿਊਰੋ : ਦੇਸ਼ ਦੇ ਨਵ-ਨਿਯੁਕਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਸ਼ਾਮ ਨੂੰ ਰਾਸ਼ਟਰ ਨੂੰ ਸੰਬੋਧਿਤ ਕੀਤਾ।
70ਵੇਂ ਸੁਤੰਤਰਤਾ ਦਿਵਸ ‘ਤੇ ਉਨ੍ਹਾਂ ਦਾ ਰਾਸ਼ਟਰ ਦੇ ਨਾਂ ਇਹ ਪਹਿਲਾ ਸੰਬੋਧਨ ਹੈ। ਸੁਤੰਤਰਤਾ ਦੇ 70 ਸਾਲ ਪੂਰੇ ਹੋਣ ਮੌਕੇ ਰਾਸ਼ਟਰਪਤੀ ਨੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਮੰਗਲਵਾਰ ਨੂੰ ਦੇਸ਼ ਆਜ਼ਾਦੀ ਦੀ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ। ਇਸ 70ਵੀਂ ਵਰ੍ਹੇਗੰਢ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਸਭ ਨੂੰ ਹਾਰਦਿਕ ਵਧਾਈ ਦਿੰਦਾ ਹਾਂ।
15 ਅਗਸਤ 1947 ਨੂੰ ਸਾਡਾ ਦੇਸ਼ ਇਕ ਸੁਤੰਤਰ ਰਾਸ਼ਟਰ ਬਣਿਆ ਸੀ। ਪ੍ਰਭੂਸੱਤਾ ਪਾਉਣ ਦੇ ਨਾਲ-ਨਾਲ ਉਸੇ ਦਿਨ ਤੋਂ ਦੇਸ਼ ਦੀ ਨੀਅਤ ਤੈਅ ਕਰਨ ਦੀ ਜ਼ਿੰਮੇਵਾਰੀ ਵੀ ਬ੍ਰਿਟਿਸ਼ ਹਕੂਮਤ ਦੇ ਹੱਥੋਂ ਨਿਕਲ ਕੇ ਸਾਡੇ ਭਾਰਤ ਵਾਸੀਆਂ ਕੋਲ ਆ ਗਈ ਸੀ। ਕੁਝ ਲੋਕਾਂ ਨੇ ਇਸ ਕਾਰਵਾਈ ਨੂੰ ਸੱਤਾ ਹਥਿਆਉਣ ਵੀ ਕਿਹਾ ਸੀ। ਪਰ ਅਸਲ ‘ਚ ਇਹ ਸਿਰਫ ਸੱਤਾ ਹਥਿਆਉਣਾ ਨਹੀਂ ਸੀ। ਉਹ ਇਕ ਬਹੁਤ ਵੱਡੇ ਅਤੇ ਵਿਆਪਕ ਬਦਲਾਅ ਦੀ ਘੜੀ ਸੀ। ਉਹ ਸਾਡੇ ਸਮੁੱਚੇ ਦੇਸ਼ ਦੇ ਸਪਨਿਆਂ ਦੇ ਸਾਕਾਰ ਹੋਣ ਦਾ ਪਲ ਸੀ। ਅਜਿਹੇ ਸਪਨੇ ਜੋ ਸਾਡੇ ਪੂਰਵਜਾਂ ਅਤੇ ਆਜ਼ਾਦੀ ਘੁਲਾਟੀਆਂ ਨੇ ਦੇਖੇ ਸਨ। ਹੁਣ ਅਸੀਂ ਇਕ ਨਵੇਂ ਰਾਸ਼ਟਰ ਦੀ ਕਲਪਨਾ ਕਰਨ ਅਤੇ ਉਸ ਨੂੰ ਸਾਕਾਰ ਕਰਨ ਲਈ ਆਜ਼ਾਦ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 2020 ‘ਚ ਹੋਣ ਵਾਲੇ ਟੋਕੀਓ ਓਲੰਪਿਕ ‘ਚ ਭਾਰਤ ਦੇ ਬਿਹਤਰ ਪ੍ਰਦਰਸ਼ਨ ਦੇ ਮਕਸਦ ਨੂੰ ਰਾਸ਼ਟਰੀ ਮਿਸ਼ਨ ਬਣਾਉਣ ਦਾ ਸੱਦਾ ਦਿੱਤਾ ਹੈ। ਕੋਵਿੰਦ ਨੇ ਕਿਹਾਕਿ ਹੁਣ ਤੋਂ ਲਗਭਗ ਤਿੰਨ ਸਾਲਾਂ ‘ਚ ਹਾਸਲ ਕੀਤੇ ਜਾਣ ਵਾਲੇ ਇਸ ਮਕਸਦ ਨੂੰ ਇਕ ਰਾਸ਼ਟਰੀ ਮਿਸ਼ਨ ਦੇ ਰੂਪ ‘ਚ ਲੈਣਾ ਹੋਵੇਗਾ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰ ਨਿਰਮਾਣ ਲਈ ਦੇਸ਼ ਦੇ ਹਰ ਨਾਗਰਿਕ ਨੂੰ ਇਕ ਗਰੀਬ ਬੱਚੇ ਨੂੰ ਸਿੱਖਿਆ ਦੇਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਭਾਵੀ ਪੀੜ੍ਹੀ ‘ਤੇ ਪੂਰਾ ਧਿਆਨ ਦਈਏ ਆਰਥਿਕ ਜਾਂ ਸਮਾਜਿਕ ਸੀਮਾਵਾਂ ਕਾਰਣ ਸਾਡਾ ਇਕ ਵੀ ਬੱਚਾ ਪਿੱਛੇ ਨਾ ਰਹਿ ਜਾਵੇ। ਇਸ ਲਈ ਮੈਂ ਰਾਸ਼ਟਰ ਨਿਰਮਾਣ ‘ਚ ਲੱਗੇ ਤੁਹਾਡਾ ਸਾਰਿਆਂ ਦੀ ਸਮਾਜ ਦੇ ਗਰੀਬ ਬੱਚਿਆਂ ਨੂੰ ਸਿੱਖਿਆ ‘ਚ ਮਦਦ ਕਰਨ ਦੀ ਅਪੀਲ ਕਰਦਾ ਹਾਂ। ਆਪਣੇ ਬੱਚੇ ਨਾਲ ਕਿਸੇ ਇਕ ਹੋਰ ਬੱਚੇ ਦੀ ਪੜ੍ਹਾਈ ‘ਚ ਵੀ ਮਦਦ ਕਰੋ।
ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਉਪਲਬਧੀਆਂ ਨੇੜੇ ਖੜ੍ਹਾ ਹੈ। ਅਗਲੇ ਕੁਝ ਸਾਲਾਂ ‘ਚ ਅਸੀਂ ਇਕ ਪੂਰਣ ਸਾਖਰ ਸਮਾਜ ਬਣ ਜਾਵਾਂਗੇ। ਸਾਨੂੰ ਸਿੱਖਿਆ ਦੇ ਮਾਪਦੰਡ ਹੋਰ ਵੀ ਉੱਚੇ ਕਰਨਾ ਹੋਣਗੇ ਤਾਂ ਹੀ ਸਾਡਾ ਸਮਾਜ ਪੂਰੀ ਤਰ੍ਹਾਂ ਸਾਖਰ ਅਤੇ ਸੰਸਕ੍ਰਿਤਕ ਬਣ ਸਕੇਗਾ।
ਉਨ੍ਹਾਂ ਨੇ ਕਿਹਾ ਕਿ ਢਾਈ ਹਜ਼ਾਰ ਸਾਲ ਪਹਿਲਾਂ ਗੌਤਮ ਬੁੱਧ ਨੇ ਕਿਹਾ ਸੀ, ‘ਅਪ ਦੀਪੋ ਭਵ…ਯਾਨੀ ਆਪਣਾ ਦੀਪਕ ਖੁਦ ਬਣੋ…। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਸਿੱਖਿਆ ਨੂੰ ਅਪਣਾਉਂਦੇ ਹੋਏ ਅੱਗੇ ਵਧੀਏ ਤਾਂ ਅਸੀਂ ਸਭ ਮਿਲ ਕੇ ਆਜ਼ਾਦੀ ਦੀ ਲੜਾਈ ਦੌਰਾਨ ਪੈਦਾ ਹੋਏ ਜੋਸ਼ ਅਤੇ ਉਮੰਗ ਦੀ ਭਾਵਨਾ ਨਾਲ ਸਵਾ ਸੌ ਕਰੋੜ ਦੀਪਕ ਬਣ ਸਕਦੇ ਹਨ

