ਪੰਜਾਬਪਟਿਆਲਾ

ਕੈਪਟਨ ਅਮਰਿੰਦਰ ਨੂੰ ਚੋਣ ਵਾਅਦੇ ਯਾਦ ਕਰਵਾਉਣ ਲਈ ਹਜ਼ਾਰਾਂ ਦੀ ਗਿਣਤੀ ‘ਚ ਮੁਲਾਜ਼ਮਾਂ ਨੇ ਕੀਤੀ ਰੈਲੀ

ਪਟਿਆਲਾ 19 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਵੱਲੋਂ ਪੰਜਾਬ ਠੇਕਾ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੇ ਮੁਲਾਜਮਾਂ ਵੱਲੋਂ ਵਰਦੇ ਮੀਂਹ ਵਿੱਚ ਭਰਵੀਂ ਰੈਲੀ ਕੀਤੀ ਗਈ। ਇਸ ਮੌਕੇ ਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਭਾਰੀ ਪੁਲਿਸ ਫੋਰਸ ਰੈਲੀ ਦੇ ਆਲੇ ਦੁਆਲੇ ਤਾਇਨਾਤ ਕੀਤੀ ਗਈ।

ਪੰਜਾਬ ਦੇ ਕੋਨੇ ਕੋਨੇ ਵਿੱਚੋਂ ਹਜਾਰਾਂ ਦੀ ਗਿਣਤੀ ਵਿੱਚ ਮੁਲਾਜਮ ਜਿਸ ਵਿੱਚ ਔਰਤ ਮੁਲਾਜਮਾਂ ਦੀ ਗਿਣਤੀ ਕਾਫੀ, ਤਦਾਦ ਵਿੱਚ ਸੀ ਸਵੇਰ ਤੋਂ ਹੀ ਟਰੱਕਾਂ, ਬੱਸਾਂ, ਟੈਂਪੂਆਂ ਤੇ ਹੋਰ ਸਾਧਨਾਂ ਰਾਹੀਂ ਰੇਲਵੇ ਸਟੇਸ਼ਨ ਸਾਹਮਣੇ ਫਲਾਈ ਉਵਰ ਪੁਲ ਹੇਠਾਂ ਇਕੱਠੇ ਹੋ ਕੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧਿਆਨ ਉਨ੍ਹਾਂ ਵੱਲੋਂ ਚੋਣਾਂ ਦੋਰਾਨ ਕੀਤੇ ਵਾਅਦਿਆਂ ਵੱਲ ਦਿਵਾਉਣਾ, ਚੋਣ ਮਨੋਰਥ ਪੱਤਰ ਵਿੱਚ ਮੁਲਾਜਮ ਮੰਗਾਂ ਦੇ ਕੀਤੇ ਗਏ ਜਿਕਰ ਤੇ ਅਮਲ ਕਰਵਾਉਣ ਅਤੇ ਠੇਕਾ ਮੁਲਾਜਮਾਂ, ਦਿਹਾੜੀਦਾਰ, ਐਡਹਾਕ, ਵਰਕਚਾਰਜ ਅਤੇ ਆਊਟ ਸੋਰਸ ਤੇ ਵੱਖ ਵੱਖ ਏਜੰਸੀਆਂ / ਠੇਕੇਦਾਰਾਂ ਦੁਆਰਾ ਪ੍ਰਵਾਨਿਤ ਕਰਵਾਏ ਕਰਮੀਆਂ ਦੀਆਂ ਤੇ ਪਾਰਟ ਟਾਇਮ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ, ਠੇਕੇਦਾਰਾਂ/ਏਜੰਸੀਆਂ ਨੂੰ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿੱਚੋਂ ਬਾਹਰ ਕੱਢ ਕੇ ਵਿਭਾਗ ਵਿੱਚ ਸਿੱਧੇ ਤੋਰ ਤੇ ਖਪਾਉਣ, ਘੱਟੋ ਘੱਟ ਉਜਰਤਾ 18000/- ਰੁਪਏ ਲਾਗੂ ਕਰਵਾਉਣ, ਸੁਪਰੀਮ ਕੋਰਟ ਦਾ ਫੈਸਲਾ ਮਿਤੀ 26 ਅਕਤੂਬਰ 2016 ਕਿ ‘ਬਰਾਬਰ-ਕੰਮ-ਬਰਾਬਰ ਤਨਖਾਹ’ ਦੇਣਾ ਲਾਗੂ ਕਰਵਾਉਣ, ਜਨਵਰੀ 2004 ਤੋਂ ਬੰਦ ਕੀਤੀ ਪੈਨਸ਼ਨ ਬਹਾਲ ਕਰਵਾਕੇ ਪੁਰਾਣੀ ਪ੍ਰਚਲਿਤ ਪੈਨਸ਼ਨ ਲਾਗੂ ਕਰਵਾਉਣਾ, ਨਵੀਂ ਭਰਤੀ ਪੂਰੀਆਂ ਤਨਖਾਹਾਂ ਵਿੱਚ ਰੈਗੂਲਰ ਤੋਰ ਤੇ ਕਰਵਾਉਣਾ ਅਤੇ ਪੰਜਾਬ ਛੇਵੇਂ ਵੇਤਨ ਕਮਿਸ਼ਨ ਨੂੰ ਸਮਾਂ ਬੱਧ ਕਰਵਾਉਣਾ, ਮੁਲਾਜਮਾਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤੇ ਦਾ ਬਕਾਇਆ ਜੋ ਸਰਕਾਰ ਦੱਬੀ ਬੈਠੀ ਹੈ ਸਾਲ 2014, 2015 ਅਤੇ 2016 ਦਾ ਭੁਗਤਾਨ ਕਰਵਾਉਣਾ, ਜਨਵਰੀ 2017 ਦਾ ਵਾਧੂ ਮਹਿੰਗਾਈ ਭੱਤਾ ਜਾਰੀ ਕਰਵਾਉਣਾ ਸਮੇਤ ਅਨੇਕਾਂ ਇਸ਼ੂਆਂ ਨੂੰ ਲੈ ਕੇ ਕੀਤੀ ਗਈ ਵਿਸ਼ਾਲ ਰੈਲੀ ਅਤੇ ਠਾਠਾ ਮਾਰਦੇ ਮੁਲਾਜਮ ਜੋਸ਼ ਵਾਲੇ ਇਕੱਠ ਵੱਲੋਂ ਮੁੱਖ ਮੰਤਰੀ ਦੇ ‘ਮੋਤੀ ਮਹਿਲ’ ਵੱਲ ‘ਧਿਆਨ ਦਿਵਾਓ’ ਮਾਰਚ ਕੀਤਾ ਗਿਆ। ਭਾਰੀ ਪੁਲਿਸ ਫੋਰਸ ਨੇ ਮੁਲਾਜਮਾਂ ਦੇ ਮਾਰਚ ਨੂੰ ਫੁਹਾਰਾ ਚੌਕ ਨੇੜੇ ਬੇਰੀਕੇਟ ਲਾ ਕੇ ਰੋਕ ਲਿਆ ਇੱਥੇ ਵੀ ਮੁਲਾਜਮਾਂ ਨੇ ਸੜਕ ਜਾਮ ਕਰਕੇ ਰੈਲੀ ਸੁਰੂ ਕੀਤੀ। ਇਸ ਮੋਕੇ ਤੇ ਮੁੱਖ ਮੰਤਰੀ ਦੇ ਨੁਮਾਇੰਦੇ ਵਜੋਂ ਤਹਿਸੀਲਦਾਰ ਸ੍ਰੀ ਸ਼ੁਭਾਸ ਭਾਰਤਵਾਜ ਨੇ ਮੰਗ ਪੱਤਰ ਲਿਆ ਅਤੇ ਐਲਾਨ ਕੀਤਾ ਕਿ ਮੁਲਾਜਮਾਂ ਦੀ ਮੀਟਿੰਗ ਮਿਤੀ 21 ਅਗਸਤ ਸਵੇਰੇ 10 ਵਜੇ ਚੰਡੀਗੜ੍ਹ ਵਿਖੇ ਕਰਵਾਈ ਜਾਵੇਗੀ। ਮੁਲਾਜਮਾਂ ਦਾ ਗਿੱਲਾ ਸੀ ਕਿ ਨਵੀਂ ਸਰਕਾਰ ਦੇ ਮੁੱਖ ਮੰਤਰੀ, ਵਿੱਤ ਮੰਤਰੀ ਨੂੰ ਵਾਰ ਵਾਰ ਯਾਦ ਪੱਤਰ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਨਹੀਂ ਸੁਣਿਆ ਗਿਆ। ਜਦੋਂ ਕਿ ਉਨ੍ਹਾਂ ਦੀ ਲੰਮੇ ਸਮੇਂ ਤੋਂ ਲੰਬਿਤ ਪਈਆਂ ਮੰਗਾਂ ਨੂੰ ਨਵੀਂ ਸਰਕਾਰ ਬਣਨ ਤੋਂ ਤੁਰੰਤ ਹੱਲ ਕਰਨ ਦਾ ਭਰੋਸਾ ਕੈਪਟਨ ਅਮਰਿੰਦਰ ਸਿੰਘ ਦਿਵਾਉਂਦੇ ਰਹਿੰਦੇ ਸਨ।
ਪ੍ਰਮੁੱਖ ਮੁਲਾਜਮ ਆਗੂਆਂ ਨਿਰਮਲ ਸਿੰਘ ਧਾਲੀਵਾਲ, ਸੱਜਣ ਸਿੰਘ, ਦਰਸ਼ਨ ਸਿੰਘ ਲੁਬਾਣਾ, ਇਮਰਾਨ ਭੱਟੀ, ਅਸੀਸ ਜੁਲਾਹਾ, ਜਗਦੀਸ਼ ਸਿੰਘ ਚਹਿਲ, ਰਣਜੀਤ ਸਿੰਘ ਰਾਣਵਾਂ, ਮੋਹਨ ਸਿੰਘ ਨੇਗੀ, ਗੁਰਮੇਲ ਸਿੰਘ ਮੈਡਲੇ, ਅੰਮ੍ਰਿਤਪਾਲ ਸਿੰਘ, ਜਗਮੋਹਨ ਸਿੰਘ ਨੋਲਖਾ, ਪ੍ਰਵੀਨ ਕੁਮਾਰ ਸ਼ਰਮਾ, ਵੇਦ ਪ੍ਰਕਾਸ਼, ਗੁਰਦੇਵ ਸਿੰਘ, ਬਲਜਿੰਦਰ ਸਿੰਘ, ਦੀਪ ਚੰਦ ਹੰਸ, ਰਾਮ ਪ੍ਰਸ਼ਾਦ ਸਹੋਤਾ, ਰਾਮ ਕ੍ਰਿਸ਼ਨ,ਨਾਰੰਗ ਸਿੰਘ, ਰਾਮ ਲਾਲ ਰਾਮਾ, ਬਲਬੀਰ ਸਿੰਘ, ਦਰਸ਼ਨ ਸਿੰੰਘ ਘੱਗਾ, ਜਗਤਾਰ ਲਾਲ, ਗੁਰਦਰਸ਼ਨ ਸਿੰਘ, ਸੂਰਜ ਯਾਦਵ, ਪ੍ਰਕਾਸ਼ ਸਿੰਘ, ਅਮਰਜੀਤ ਸਿੰਘ ਧਾਲੀਵਾਲ, ਅਮਰਜੀਤ ਸਿੰਘ ਜੋਗੀਪੁਰ, ਕਰਨੈਲ ਸਿੰਘ ਆਲੋਵਾਲ, ਪਰਮਜੀਤ ਕੌਰ ਆਦਿ ਨੇ ਸੰਬੋਧਨ ਵਿੱਚ ਕਿਹਾ ਜੇਕਰ ਕੈਪਟਨ ਸਰਕਾਰ ਨੇ ਸੁਵਿਧਾ ਵਾਲੇ ਕਰਮਚਾਰੀਆਂ ਨੂੰ ਵੀ ਕੰਮਾਂ ਤੇ ਵਾਪਸ ਨਾ ਲਿਆ ਅਤੇ ਮੰਗਾਂ ਦਾ ਨਿਪਟਾਰਾ ਤੇ ਗੱਲ ਬਾਤ ਸਮੇਂ ਮੁੱਖ ਮੰਤਰੀ ਨੇ ਨਾ ਕੀਤਾ ਤਾਂ ਉਹ ਗੁਰਦਾਸਪੁਰ ਦੀਆਂ ਲੋਕ ਸਭਾ ਜਿਮਨੀ ਚੋਣਾਂ ਦੋਰਾਨ ਅਤੇ ਨਗਰ ਨਿਗਮ ਦੀਆਂ ਚੋਣਾ ਦੋਰਾਨ ਰੈਲੀਆਂ ਕਰਕੇ ਘਰ ਘਰ ਜਾ ਕੇ ਝੂਠੇ ਵਾਅਦਿਆਂ ਦਾ ਪ੍ਰਚਾਰ ਕਰਨਗੇ।

Leave a Reply

Your email address will not be published. Required fields are marked *