ਪੰਜਾਬਪਟਿਆਲਾ

ਸਿਵਲ ਸਰਜਨ ਵੱਲੋਂ ਐਮਰਜੈਂਸੀ ਸੇਵਾਵਾਂ 24 ਘੰਟੇ ਚਾਲੂ ਰੱਖਣ ਦੇ ਆਦੇਸ਼

ਪਟਿਆਲਾ 19 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਮਾਨਯੋਗ ਸਿਹਤ ਮੰਤਰੀ ਪੰਜਾਬ ਵੱਲੋ ਸਿਹਤ ਸੇਵਾਵਾਂ ਵਿਚ ਸੁਧਾਰ ਸਬੰਧੀ ਦਿਤੇ ਨਿਰਦੇਸ਼ਾ ਨੂੰ ਅਧੀਨ ਆਉਂਦੀਆ ਸਿਹਤ ਸੰਸਥਾਂਵਾ ਵਿਚ ਲਾਗੂ ਕਰਵਾਉਣ ਹਿੱਤ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਵੱਲੋ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਦੀ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਵੱਖ ਵੱਖ ਜਿਲਾ ਸਿਹਤ ਪ੍ਰੋਗਰਾਮ ਅਫਸਰਾ ਤੋ ਇਲਾਵਾ ਸਮੂਹ ਸੀਨੀਅਰ ਮੈਡੀਕਲ ਅਫਸਰ ਹਾਜਰ ਹੋਏ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਹਸਪਤਾਲਾਂ ਵਿੱਚ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਐਂਮਰਜੈਂਸੀ ਸੇਵਾਵਾਂ 24 ਘੰਟੇ ਚਾਲੂ ਰੱਖਣੀਆਂ ਯਕੀਨੀ ਬਨਾਈਆਂ ਜਾਣ ਤੇ ਲੋਕਾ ਨੂੰ ਹਰ ਸਮੇਂ ਮੁਢਲੀਆਂ ਸਿਹਤ ਸਹੁਲਤਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਸਵਾਈਨ ਫਲੂ ਦੇ ਟਾਕਰੇ ਲਈ ਹਸਪਤਾਲਾਂ ਵਿੱਚ ਫਲੂ ਕਾਰਨਰ ਅਤੇ ਵੱਖਰੇ ਵਾਰਡ ਬਨਾਏ ਜਾਣ ਤਾਂ ਜੋ ਮਰੀਜ ਨੂੰ ਦੂਜੇ ਮਰੀਜਾਂ ਤੋਂ ਵੱਖਰਾ ਰੱਖਿਆਂ ਜਾ ਸਕੇ।ਉਨ੍ਰਾਂ ਕਿਹਾ ਕਿ ਸਵਾਈਨ ਫਲੂ, ਮਲੇਰੀਆ,ਡੇਂਗੂ ਅਤੇ ਚਿਕਨਗੁਨੀਆਂ ਸਬੰਧੀ ਆਮ ਲੋਕਾਂ ਨੂੰ ਹਰ ਹਫਤੇ ਜਾਗਰੂਕਤਾ ਕੈਂਪ ਲਗਾ ਕੇ ਜਾਗਰੂਕ ਕੀਤਾ ਜਾਵੇ। ਇਸ ਬਿਮਾਰੀ ਸਬੰਧੀ ਲੋਕਾਂ ਨੂੰ ਵੱਧ ਤੋ ਵੱਧ ਜਾਗਰੂਕ ਕੀਤਾ ਜਾਵੇ। ਮੀਟਿੰਗ ਦੌਰਾਨ ਡਾ. ਗੁਰਮੀਤ ਸਿੰਘ ਜਿਲ੍ਹਾ ਐਪੀਡੈਮੋਲੋਜਿਟ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਸਵਾਈਨ ਫਲੂ ਦੀਆਂ ਗਾਈਡਲਾਈਨਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਡੇਂਗੂ ਬੁਖਾਰ ਦੀ ਰੋਕਥਾਮ ਲਈ ਸਿਵਲ ਸਰਜਨ ਡਾ. ਸਿੰਘ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਮਿਊਸੀਪਲ ਕਮੇਟੀਆਂ ਦੇ ਸਹਿਯੋਗ ਨਾਲ ਮੱਛਰਾਂ ਦਾ ਲਾਰਵਾ ਪਾਏ ਜਾਣ ਵਾਲੇ ਘਰਾਂ, ਦੁਕਾਨਾਂ ਅਤੇ ਦਫਤਰਾਂ ਦੇ ਵੱਧ ਤੋਂ ਵੱਧ ਚਲਾਣ ਕੱਟੇ ਜਾਣ।ਮਲੇਰੀਆ ਬੁਖਾਰ ਦੇ ਕੇਸਾਂ ਦਾ ਡਰੱਗ ਪਾਲਸੀ 2013 ਅਨੁਸਾਰ ਇਲਾਜ਼ ਕਰਨਾ ਯਕੀਨੀ ਬਨਾਇਆ ਜਾਵੇ। ਕਿਸੇ ਕਿਸਮ ਦੀ ਆਉਟ ਬਰੇਕ ਹੋਣ ਤੇ ਤੁਰੰਤ ਜਿਲੇ ਤੇ ਸੂਚਨਾ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਜੱਚਾ ਬੱਚਾ ਮੌਤ ਦਰ ਨੂੰ ਘਟਾਉਣ ਦੇ ਲਈ ਗੰਭੀਰ ਖਤਰੇ ਦੀਆਂ ਨਿਸ਼ਾਂਨੀਆਂ ਵਾਲੀਆਂ ਗਰਭਵਤੀ ਔਰਤਾਂ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਉਨਾਂ ਦਾ ਸਮੇਂ-ਸਮੇਂ ਸਿਰ ਫਾਲੋਅੱਪ ਕੀਤਾ ਜਾਵੇ।ਇਸ ਸਬੰਧੀ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਗਿਆ ਕਿ ਗਰਭਵਤੀ ਔਰਤਾਂ ਦਾ ਖਾਸ ਖਿਆਲ ਰੱਖਣ ਲਈ ਆਸ਼ਾ ਅਤੇ ਏ.ਐਨ.ਐਜ਼ ਦੀਆਂ ਮੀਟਿੰਗਾਂ ਕੀਤੀਆਂ ਜਾਣ ਅਤੇ ਸਰਕਾਰੀ ਹਸਪਤਾਲਾਂ ਵਿੱਚ ਜਣੇਪੇ ਵਧਾਏ ਜਾਣ। ਉਨ੍ਹਾਂ ਕਿਹਾ ਕਿ ਤੰਬਾਕੂ ਕੰਟਰੋਲ ਐਕਟ ਤਹਿਤ ਜ਼ਸਟਿਸ ਜੂਵੇਨਾਈਲ ਐਕਟ ਤਹਿਤ 18 ਸਾਲ ਤੋਂ ਘੱਟ ਉਮਰ ਦੇ ਤੰਬਾਕੂ ਪਦਾਰਥਾਂ ਦੀ ਵਿਕਰੀ ਕਰ ਰਹੇ ਜਾ ਵਰਤੋਂ ਕਰ ਰਹੇ ਵਿਅਕਤੀਆਂ ਦੇ ਵੱਧ ਤੋਂ ਵੱਧ ਚਲਾਣ ਕੱਟੇ ਜਾਣ ਅਤੇ ਵੱਧ ਤੋਂ ਵੱਧ ਪਿੰਡਾਂ ਨੂੰ ਤੰਬਾਕੂ ਮੁਕਤ ਕਰਵਾਇਆ ਜਾਵੇ।ਉਨ੍ਹਾਂ ਦੱਸਿਆ ਕਿ 17 ਸਤੰਬਰ ਤੋਂ 19 ਸਤੰਬਰ ਤੱਕ ਮਾਈਗਰੇਟਰੀ ਅਬਾਦੀ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ।ਇਸ ਮੀਟਿੰਗ ਦੌਰਾਨ ਵੱਖ-ਵੱਖ ਸਿਹਤ ਪ੍ਰੋਗਰਾਮਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਵਿਸਥਾਰ ਵਿੱਚ ਚਰਚਾ ਕੀਤੀ ਗਈ।

Leave a Reply

Your email address will not be published. Required fields are marked *