ਪੰਜਾਬਪਟਿਆਲਾ

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ 14 ਸਤੰਬਰ ਨੂੰ ਮੁੱਖ ਮੰਤਰੀ ਦੇ ਮਹਿਲ ਦਾ ਘਿਰਾਉ ਦਾ ਐਲਾਨ

ਪੰਜਾਬੀ ਯੂਨੀਵਰਸਿਟੀ ਲਈ ਵਿਸ਼ੇਸ਼ ਗਰਾਂਟ ਅਤੇ ਅਧਿਆਪਕਾਂ ਦੀ ਪੱਕੀ ਭਰਤੀ ਦੀ ਕੀਤੀ ਮੰਗ
ਪਟਿਆਲਾ 20 ਅਗਸਤ (ਮਧੂਸਾਰ ਬਿਊਰੋ) ਪੰਜਾਬ ਸਟੂਡੈਂਟਸ ਯੂਨੀਅਨ ਜਿਲ੍ਹਾ ਪਟਿਆਲਾ,ਵੱਲੋਂ ਤਰਕਸ਼ੀਲ ਹਾਲ ਵਿਖੇ ਬੀਤੇ ਕੱਲ ਵਿਸਥਾਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਪਟਿਆਲਾ, ਨਾਭਾ, ਸਮਾਣਾ ਅਤੇ ਪਾਤੜਾਂ ਆਦਿ ਖੇਤਰ ਦੀਆਂ ਪੀ.ਐੇਸ.ਯੂ ਦੀਆਂ ਇਕਾਈਆਂ ਦੇ ਵਿਦਿਆਰਥੀ ਆਗੂਆਂ ਨੇ ਹਿੱਸਾ ਲਿਆ।

ਮੀਟਿੰਗ ਵਿਚ ਸਟੇਜ ਸੈਕਟਰੀ ਦੀ ਭੂਮਿਕਾ ਹਰਦੀਪ ਢੱਡਰੀਆਂ ਨੇ ਅਦਾ ਕੀਤੀ। ਇਸ ਉਪਰੰਤ ਜਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਦੁਆਰਾ ਪੀ.ਐਸ.ਯੂ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕਰਦੇ ਹੋਏ ਪੀ.ਐਸ.ਯੂ ਦੀ ਦਿਸ਼ਾ ਨੂੰ ਸਪੱਸ਼ਟ ਕੀਤਾ ਗਿਆ।ਉਨ੍ਹਾਂ ਕਿਹਾ ਕਿ ਵਿਦਿਆਰਥੀ ਸੰਘਰਸ਼ ਦਾ ਮਕਸਦ ਸਮਾਜ ਦੀ ਅਗਾਂਹਵਧੂ ਅਤੇ ਮੁੱਢਲੀ ਤਬਦੀਲੀ ਕਰਨਾ ਹੈ। ਮੀਟਿੰਗ ਵਿਚ ਵਿਦਿਆਰਥੀ ਆਗੂਆਂ ਨੇ ਭਰਵੀਂ ਵਿਚਾਰ ਚਰਚਾ ਵਿਚ ਹਿੱਸਾ ਲਿਆ। ਇਸ ਉਪਰੰਤ ਮੀਟਿੰਗ ਵਿਚ ਮੁੱਖ ਭਾਸ਼ਣ ਪੀ.ਐਸ.ਯੂ ਦੇ ਸਾਬਕਾ ਸੂਬਾ ਪ੍ਰਧਾਨ ਰਮਿੰਦਰ ਪਟਿਆਲਾ ਵਲੋਂ ਦਿੱਤਾ ਗਿਆ। ਉਨ੍ਹਾਂ ਵਿਦਿਆਰਥੀ ਜਥੇਬੰਦੀ ਦੀ ਧਾਰਨਾ ਅਤੇ ਸਮਾਜ ਲਈ ਇਸਦੀ ਮਹੱਤਤਾ ਨੂੰ ਸਪੱਸ਼ਟ ਕੀਤਾ ਅਤੇ ਮੌਜੂਦਾ ਵਿਦਿਅਕ ਢਾਂਚੇ ਦੀਆਂ ਕਮਜੋਰੀਆਂ ਨੂੰ ਉਜਾਗਰ ਕਰਦੇ ਹੋਏ ਉਸਾਰੂ ਵਿਦਿਆਰਥੀ ਲਹਿਰ ਉਸਾਰਨ ਦਾ ਸੱਦਾ ਦਿੱਤਾ। ਅੰਤ ਵਿਚ ਜ਼ਿਲ੍ਹਾ ਕਮੇਟੀ ਵਲੋਂ ਆਉਣ ਵਾਲੀ 14 ਸਤੰਬਰ ਨੂੰ ਪਟਿਆਲਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਉ ਕਰਨ ਦਾ ਐਲਾਨ ਕੀਤਾ ਗਿਆ। ਜਿਸ ਵਿਚ ਪੰਜਾਬੀ ਯੁਨੀਵਰਸਿਟੀ ਨੂੰ ਵਿਸ਼ੇਸ਼ ਗਰਾਂਟ, ਅਧਿਆਪਕਾਂ ਨੂੰ ਰੈਗੂਲਰ ਕਰਨਾ ਅਤੇ ਸਕੂਲਾਂ, ਕਾਲਜਾਂ ਅਤੇ ਯੁਨੀਵਰਸਿਟੀਆਂ ਵਿਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨੂੰ ਤੁਰੰਤ ਭਰਨਾ, ਲੜਕੀਆਂ ਦੀ ਪੂਰੀ ਫ਼ੀਸ ਮਾਫ਼ ਕਰਨ ਦੇ ਐਲਾਨ ਨੂੰ ਲਾਗੂ ਕਰਨਾ, ਐਮ.ਫ਼ਿਲ ਅਤੇ ਪੀ.ਐਚ.ਡੀ ਦੀਆਂ ਸੀਟਾਂ ਵਿਚ ਵਾਧਾ ਕਰਨਾ, S3/S“ ਵਿਦਿਆਰਥੀਆਂ ਦੀ ਭਰੀ ਫ਼ੀਸ ਵਾਪਿਸ ਕਰਨਾ, ਘੱਟ ਗਿਣਤੀਆਂ ਅਤੇ O23 ਵਿਦਿਆਰਥੀਆਂ ਦੇ ਵਜੀਫ਼ੇ ਜਾਰੀ ਕਰਨਾ ਅਤੇ ਫਿਰੋਜ਼ਪੁਰ ਵਿਚ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਲੱਭੇ ਗੁਪਤ ਟਿਕਾਣੇ ਨੂੰ ਮਿਊਜ਼ੀਅਮ ਅਤੇ ਪਬਲਿਕ ਲਾਇਬ੍ਰੇਰੀ ਬਣਾਉਣ ਦੀਆਂ ਮੰਗਾਂ ਉਠਾਈਆਂ ਜਾਣਗੀਆਂ। ਮੀਟਿੰਗ ਵਿਚ ਸ਼ਾਮਿਲ ਵਿਦਿਆਰਥੀਆਂ ਵਿਚ ਸੰਘਰਸ਼ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਗਿਆ। ਸਭ ਵਿਦਿਆਰਥੀਆਂ ਨੇ ਜੋਰਦਾਰ ਸੰਘਰਸ਼ ਦਾ ਅਹਿਦ ਕਰਦੇ ਹੋਏ ਮੀਟਿੰਗ ਦੀ ਸਮਾਪਤੀ ਕੀਤੀ। ਇਸ ਸਮੇਂ ਗੁਰਸੇਵਕ ਸੇਬੀ, ਵਿਕਰਮ ਸ਼ਤਰਾਣਾ, ਰਵੀ ਰਸੂਲਪੁਰ, ਰਣਦੀਪ, ਹਰਜੀਤ ਸੁੱਖੇਵਾਲ, ਦਲਜੀਤ,ਲਖਵਿੰਦਰ ਸਿੰਘ ਆਦਿ ਮੁੱਖ ਆਗੂ ਸ਼ਾਮਿਲ ਸਨ।

Leave a Reply

Your email address will not be published. Required fields are marked *