ਪਟਿਆਲਾ

63ਵੀਂ ਜ਼ਿਲਾ ਸਕੂਲ ਚੈਂਪੀਅਨਸ਼ਿਪ ਦੇ ਮੁਕਾਬਲੇ ਹੋਏ

ਅਲਾਈਨਾ ਨੇ ਜਿੱਤਿਆ ਸਵੀਮਿੰਗ ‘ਚ ਗੋਲਡ ਮੈਡਲ
ਪਟਿਆਲਾ, 23 ਅਗਸਤ (ਮਧੂਸਾਰ ਬਿਊਰੋ) 63ਵੀਂ ਜ਼ਿਲਾ ਸਕੂਲ ਸਵੀਮਿੰਗ ਚੈਂਪੀਅਨ ਵਿਚ ਅੰਡਰ-11 ਵਿਚ ਭਾਗ ਲੈਣ ਵਾਲੀ ਅਲਾਈਨਾ ਨਾਮੀ ਸਕੂਲੀ ਵਿਦਿਆਰਥਣ ਨੇ ਇਕ ਗੋਲਡ ਅਤੇ ਇਕ ਸਿਲਵਰ ਮੈਡਲ ਪ੍ਰਾਪਤ ਕਰਕੇ ਜਿਥੇ ਸਕੂਲ ਦਾ ਨਾਮ ਚਮਕਾਇਆ, ਉਥੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ।

ਦੱਸਣਯੋਗ ਹੈ ਕਿ ਅਲਾਈਨਾ ਜੋ ਕਿ ਅੰਡਰ-11 ਵਰਗ ਵਿਚ ਸਭ ਤੋਂ ਘਟ ਉਮਰ ਦੀ ਸਵੀਮਰ ਹੈ ਨੂੰ ਕੋਚ ਗੁਰਪ੍ਰੀਤ ਸਿੰਘ ਮਿੱਠੂ ਵਲੋਂ ਹੀ ਪਿਛਲੇ ਕਾਫੀ ਸਮੇਂ ਲਗਾਤਾਰ ਉਸਦੀ ਸਵੀਮਿੰਗ ਪ੍ਰਤੀ ਲਗਨ ਨੂੰ ਦੇਖਦਿਆਂ ਸਵੀਮਿੰਗ ਦੇ ਗੁਰ ਸਿਖਾਏ ਜਾ ਰਹੇ ਸੀ, ਜਿਸ ਸਦਕਾ ਹੀ ਅੱਜ ਅਲਾਈਨਾਂ ਨੇ ਸਵੀਮਿੰਗ ਮੁਕਾਬਲਿਆਂ ਵਿਚ ਘਟ ਉਮਰੇ ਹੋ ਕੇ ਵੀ ਗੋਲਡ ਤੇ ਸਿਲਵਰ ਮੈਡਲ ਪ੍ਰਾਪਤ ਕੀਤਾ।
ਜ਼ਿਲਾ ਸਿੱਖਿਆ ਅਧਿਕਾਰੀ ਕੰਵਲ ਕੁਮਾਰੀ ਦੀ ਅਗਵਾਈ ਹੇਠ ਚੱਲ ਰਹੀ ਉਕਤ ਚੈਂਪੀਅਨਸ਼ਿਪ ਲਈ ਵੱਖ-ਵੱਖ ਖੇਡਾਂ ਦੇ ਮੁਕਾਬਲਿਆਂ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਵੱਖ-ਵੱਖ ਖੇਡਾਂ ਵਿਚ ਵਧੀਆ ਪ੍ਰਦਰਸਨ ਕਰਨ ਵਾਲਿਆਂ ਵਿਚ ਅੰਡਰ-11 ਦੇ ਸਵੀਮਿੰਗ ਮੁਕਾਬਲਿਆਂ ਵਿਚ ਅਲਾਈਨ ਤੇ ਸੁਖਮਦੀਪ ਸਿੰਘ, ਰੁਦਰਪ੍ਰਤਪਾਤ, ਪ੍ਰੀਵਿਕਰਮ, ਅਸ਼ਪ੍ਰੀਤ ਤੇ 200 ਮੀਟਰ ਵਿਚ ਪ੍ਰੀਵਿਕਰਮ ਨੇ ਇਕ ਗੋਲਡ ਅਤੇ ਚਾਂਦੀ ਦਾ ਤਮਗਾ ਜਿੱਤਿਆ।

Leave a Reply

Your email address will not be published. Required fields are marked *