ਪੰਜਾਬਪਟਿਆਲਾ

ਸੂਬਾ ਸਰਕਾਰ ਦਾ ਰਾਮ ਰਹਿਮ ਦੇ ਮਾਮਲੇ ‘ਚ ਆਦੇਸ਼ਾਂ ਦੀ ਪਾਲਣਾ ਕਰਵਾਉਣਾ ਮੁੱਖ ਟੀਚਾ ਰਿਹਾ : ਮਨੋਹਰ ਲਾਲ

ਨਵੀਂ ਦਿੱਲੀ 30 ਅਗਸਤ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੀ ਦਿਨਾਂ ਹਰਿਆਣਾ ਵਿਚ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹਿਮ ਦੇ ਮਾਮਲੇ ਵਿਚ ਹੋਏ ਘਟਨਾ ਤੋਂ ਬਾਅਦ ਮੌਜ਼ੂਦਾ ਵਿਚ ਹਰਿਆਣਾ ਦੀ ਸਥਿਤੀ ਆਮ ਹੈ ਅਤੇ ਸਥਿਤੀ ਨੁੰ ਆਮ ਬਣਾਏ ਰੱਖਣ ਲਈ ਸੂਬੇ ਵਿਚ ਵਪਾਰਕ ਪੱਧਰ ‘ਤੇ ਪ੍ਰਬੰਧ ਕੀਤੇ ਹੋਏ ਹਨ।

ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹਿਮ ਦੇ ਮਾਮਲੇ ਵਿਚ ਅਦਾਲਤੇ ਦੇ ਆਦੇਸ਼ਾਂ ਦੀ ਪਾਲਣਾ ਕਰਵਾਉਣਾ ਸੂਬਾ ਸਰਕਾਰ ਦੀ ਮੁੱਖ ਟੀਚਾ ਰਿਹਾ ਅਤੇ ਇਸ ਦਿਸ਼ਾ ਵਿਚ ਕਾਫੀ ਧੀਰਜ ਨਾਲ ਕਰਵਾਈ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੁਲਿਸ ਤੇ ਹੋਰ ਸੁਰੱਖਿਆ ਬਲਾਂ ਵੱਲੋਂ ਘੱਟੋਂ ਘੱਟ ਬਲ ਦੀ ਵਰਤੋਂ ਕਰਕੇ ਸਥਿਤੀ ਨੂੰ ਕੰਟ੍ਰੋਲ ਕੀਤਾ ਗਿਆ।
ਜਾਣਕਾਰੀ ਉਨ੍ਹਾਂ ਨੇ ਅੱਜ ਨਵੀਂ ਦਿੱਲੀ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਵਿਚ ਅਸੀਂ ਵੋਟ ਲਈ ਸਾਰੀਆਂ ਤੋਂ ਅਪੀਲ ਕਰਦੇ ਹਾਂ ਅਤੇ ਜੋ ਸਹਿਯੋਗ ਕਰਦਾ ਹੈ, ਉਸ ਦਾ ਸਹਿਯੋਗ ਲੈਣਾ ਹੁੰਦਾ ਹੈ, ਪਰ ਇਸ ਦਾ ਇਹ ਮਲਤਬ ਨਹੀਂ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਕਾਨੂੰਨ ਤੋੜਨ ਦੀ ਸ਼ਰਤ ‘ਤੇ ਕੋਈ ਸਹਿਯੋਗ ਲਿਆ ਜਾਂਦਾ ਹੈ। ਸਾਰੀਆਂ ਨੂੰ ਕਾਨੂੰਨ ਦੇ ਘੇਰੇ ਵਿਚ ਰਹਿਣਾ ਹੁੰਦਾ ਹੈ ਅਤੇ ਕੋਈ ਵੀ ਵਿਅਕਤੀ ਕਾਨੂੰਨ ਤੋਂ ਵੱਡਾ ਨਹੀਂ ਹੈ।
ਅਦਾਲਤ ਵਿਚ ਜਾਣ ਦੌਰਾਨ ਗੁਰਮੀਤ ਰਾਮ ਰਹਿਮ ਦੇ ਨਾਲ 2 ਵਿਧਾਇਕ ਹੋਣ ਬਾਰੇ ਵਿਚ ਮੀਡਿਆ ਵੱਲੋਂ ਕੀਤੇ ਗਏ ਸੁਆਲ ਦੇ ਜਬਾਵ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਕੋਈ ਵਿਧਾਇਕ ਉਨ੍ਹਾਂ ਦੇ ਨਾਲ ਨਹੀਂ ਸੀ ਅਤੇ ਇਸ ਤਰ੍ਹਾਂ ਦਾ ਕੋਈ ਵਿਸ਼ਾ ਨਹੀਂ ਹੈ। ਗੁਰਮੀਤ ਰਾਮ ਰਹਿਮ ਨਾਲ ਜਨਤਕ ਤੌਰ ‘ਤੇ ਮਿਲਦੇ ਰਹਿਣ ਦੇ ਸੁਆਲ ਦੇ ਜਵਾਬ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਜੋ ਮਿਲਦੇ ਰਹੇ ਉਹ ਮਿਲਦੇ ਰਹੇ, ਪਰ ਘਟਨਾ ਵਾਲੇ ਦਿਨ ਅਤੇ ਉਸ ਤੋਂ ਬਾਅਦ ਨਾ ਕੋਈ ਵਿਧਾਇਕ ਤੇ ਨਾ ਹੀ ਕੋਈ ਮੰਤਰੀ ਉਸ ਨਾਲ ਮਿਲਿਆ ਹੈ।
ਦੋਸ਼ੀ ਬਾਬਾ ਗੁਰਮੀਤ ਰਾਮ ਰਹਿਮ ਨੂੰ ਵੀ.ਆਈ.ਪੀ. ਟ੍ਰੀਟਮੈਂਟ ਦਿੱਤੇ ਜਾਣ ਦੇ ਸਬੰਧ ਵਿਚ ਪੁੱਛੇ ਗਏ ਇਕ ਸੁਆਲ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ.ਆਈ.ਪੀ. ਟ੍ਰੀਟਮੈਂਟ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ। ਸਿਰਫ ਜਦ ਤਕ ਜੇਲ ਵਿਚ ਲੋੜੀਦੀ ਵਿਵਸਥਾਵਾਂ ਨਹੀਂ ਹੋਈ ਤਦ ਤਕ ਉਨ੍ਹਾਂ ਨੂੰ ਰੈਸਟ ਹਾਊਸ ਲੈ ਜਾਇਆ ਗਿਆ ਸੀ। ਕਾਨੂੰਨ ਤੇ ਵਿਵਸਥਾ ਬਣਾਏ ਰੱਖਣ ਅਤੇ ਸਥਿਤੀ ਨੂੰ ਕੰਟ੍ਰੋਲ ਵਿਚ ਰੱਖੇ ਜਾਣ ਲਈ ਫਾਇਰਿੰਗ ਕਰਨ ਵਿਚ ਕੋਈ ਜਲਦਬਾਜੀ ਕੀਤੇ ਜਾਣ ‘ਤੇ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਕੋਈ ਜਲਦਬਾਜੀ ਨਹੀਂ ਹੋਈ। ਅਦਾਲਤ ਦੇ ਸਖਤ ਆਦੇਸ਼ ਸਨ ਅਤੇ ਸਥਿਤੀ ਨੂੰ ਕੰਟ੍ਰੋਲ ਕਰਨ ਦੀ ਦਿਸ਼ਾ ਵਿਚ ਪੁਲਿਸ ਤੇ ਹੋਰ ਬਲਾਂ ਵੱਲੋਂ ਲੋਂੜ ਅਨੁਸਾਰ ਹੀ ਘੱਟੋਂ ਘੱਟ ਬਲ ਦੀ ਵਰਤੋਂ ਕੀਤੀ ਗਈ ਤਾਂ ਜੋ ਘੱਟੋਂ ਘੱਟ ਨੁਕਸਾਨ ਹੋਵੇ। ਡੇਰਾ ਸੱਚਾ ਸੌਦਾ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਡੀਲ ਹੋਣ ਦੇ ਬਿਆਨ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਕੋਈ ਡੀਲ ਨਹੀਂ ਹੈ, ਸਿਰਫ ਸਨਸਨੀ ਫੈਲਾਉਣ ਲਈ ਇਹ ਸੱਭ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *