ਪਟਿਆਲਾ

ਪਿੰਗਲਾ ਆਸ਼ਰਮ ਦੇ ਮਰੀਜਾਂ ਨੂੰ ਸਿਹਤ ਸੇਵਾਵਾਂ ਲਈ ਐਂਬੂਲੈਂਸ ਭੇਟ ਕੀਤੀ

ਪਿੰਗਲਾ ਆਸ਼ਰਮ ਦੇ ਸਹਿਯੋਗ ਲਈ ਜਨਤਾ ਸਮੂਹਿਕ ਉਪਰਾਲੇ ਕਰੇ : ਪ੍ਰਿੰਸੀਪਲ ਕਮਿਸ਼ਨਰ ਜਗਤਾਰ ਸਿੰਘ
ਸਨੌਰ 4 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪਿੰਗਲਾ ਆਸ਼ਰਮ ਸਨੌਰ ਬਹੁਤ ਜਿਸ ਵਧੀਆ ਢੰਗ ਨਾਲ ਅਪਾਹਿਜ ਤੇ ਮਾਨਸਿਕ ਰੋਗੀਆਂ ਦੀ ਸੇਵਾ ਸੰਭਾਲ ਕਰ ਰਿਹਾ ਹੈ ਉਸ ਲਈ ਸਾਨੂੰ ਸਭ ਨੂੰ ਇੱਥੋਂ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਮਿਲ ਕੇ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਹਰ ਪੱਧਰ ਤੇ ਸਮੂਹਿਕ ਉਪਰਾਲੇ ਕਰ ਕੇ ਇੱਥੋਂ ਦੀਆਂ ਦਰਪੇਸ਼ ਸਮੱਸਿਆਂਵਾਂ ਨੂੰ ਹੱਲ ਕਰਨਾ ਚਾਹੀਦਾ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ ਸ੍ਰ ਜਗਤਾਰ ਸਿੰਘ ਨੇ ਜੀ ਐੱਮ ਸਪਿੰਨਫੈਬ ਲਿਮਿਟਡ ਸਮਾਣਾ ਅਤੇ ਰੇਡੀਏਂਟ ਟੈਕਸਟਾਈਲਜ਼ ਲਿਮਿਟਡ ਸਮਾਣਾ ਦੇ ਸਹਿਯੋਗ ਨਾਲ ਪਿੰਗਲਾ ਆਸ਼ਰਮ ਦੇ ਮਰੀਜਾਂ ਦੀ ਸੁਵਿਧਾ ਲਈ ਐਂਬੂਲੇਂਸ ਵੈਨ ਭੇਟ ਕਰਦੇ ਹੋਏ
ਤਤਕਰਾਉਣ ਜਾਂ ਐਮਰਜੰਸੀ ਸਮੇਂ ਹਸਪਤਾਲ ਲੈ ਕੇ ਜਾਣ ਦੀ ਜੋ ਮੁਸ਼ਕਿਲ ਸੀ ਉਹ ਸ੍ਰ ਜਗਤਾਰ ਸਿੰਘ ਦੇ ਸੁਹਿਰਦ ਯਤਨਾ ਸਦਕਾ ਹੱਲ ਹੋ ਗਈ ਹੈ ਉਹ ਇਸ ਲਈ ਉਹਨਾਂ ਦਾ ਦਿੱਲੋਂ ਧੰਨਵਾਦ ਕਰਦੇ ਹਨ। ਕੀਤਾ। ਇੱਕ ਹੋਰ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਜੇਕਰ ਹਰੇਕ ਪਟਿਆਲਾ ਸ਼ਹਿਰੀ ਰੋਜਾਨਾ ਇੱਕ ਰੁਪਏ ਦਾ ਦਾਨ ਵੀ ਪਿੰਗਲਾ ਆਸ਼ਰਮ ਨੂੰ ਤਾਂ ਦੇਵੇ ਤਾਂ ਆਸ਼ਰਮ ਦੀਆਂ ਸਾਰੀਆਂ ਸਮੱਸਿਆਂਵਾਂ ਹੱਲ ਹੋਰ ਜਾਣਗੀਆਂ।
ਇਸ ਮੌਕੇ ਪਿੰਗਲਾ ਆਸ਼ਰਮ ਪਹੁੰਚਣ ਤੇ ਇੱਕ ਸਾਦੇ ਤੇ ਪ੍ਰਬਾਵਸ਼ਾਲੀ ਸਮਾਗਮ ‘ਚ ਸ੍ਰ ਜਗਤਾਰ ਸਿੰਘ ਤੇ ਹੋÂ ਸਹਿਯੋਗੀਆਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਸਮਾਜ ਸੇਵਕ ਓਪੀ ਗਰਗ­ ਲਲਿਤ ਸਿੰਗਲਾ­ ਗਣੇਸ ਚੰਦ ਬਾਂਸਲ­ ਰੋਹਿਤ ਕੁਮਾਰ ਗੁਪਤਾ­ ਵਿਜੈਪਾਲ ਗੁਪਤਾ­ ਸ਼ੁਭਾਸ ਕੁਮਾਰ­ ਹਰਿੰਦਰ ਸੈਣੀ­ ਪੀਸੀ ਜਿੰਦਲ­ ਰਾਕੇਸ਼ ਠਾਕੁਰ­ ਕਰਨਲ ਜੇ ਐਸ ਥਿੰਦ­ ਐੱਸ ਆਰ ਪਾਸੀ ਤੇ ਐੱਚ ਐੱਸ ਅਰੋੜਾ ਵੀ ਮੌਜੂਦ ਸਨ।

Leave a Reply

Your email address will not be published. Required fields are marked *