ਵਧੀਕ ਮੁੱਖ ਸਕੱਤਰ ਸਿਖਿਆ ਡਾ.ਕੇ.ਕੇ.ਖੰਡੇਲਵਾਲ ਨੇ 20188 ਅਧਿਆਪਕਾਂ ਦੇ ਕੀਤੇ ਤਬਾਦਲੇ
ਚੰਡੀਗੜ੍ਹ, 5 ਸਤੰਬਰ (ਮਧੂਸਾਰ ਬਿਊਰੋ) ਸਿਖਿਆ ਵਿਭਾਗ, ਹਰਿਆਣਾ ਦੇ ਵਧੀਕ ਮੁੱਖ ਸਕੱਤਰ ਡਾ. ਕੇ.ਕੇ.ਖੰਡੇਲਵਾਲ ਨੇ ਅੱਜ ਇੱਥੇ ਪੰਚਕੂਲਾ ਦੇ ਸਿਖਿਆ ਸਦਨ ਵਿਚ ਅੱਜ ਇਕ ਕਿਲਕ ਕਰਕੇ ਤਿੰਨ ਸ਼੍ਰੇਣੀਆਂ ਪ੍ਰਿੰਸੀਪਲ, ਟੀ.ਜੀ.ਟੀ. ਅਤੇ ਸੀ.ਐਂਡ.ਵੀ. ਅਧਿਆਪਕਾਂ ਦੇ ਕੁਲ 20188 ਅਧਿਆਪਕਾਂ ਦੇ ਤਬਾਦਲੇ ਕੀਤੇ।
ਡਾ. ਕੇ.ਕੇ.ਖੰਡੇਲਵਾਲ ਨੇ ਦਸਿਆ ਕਿ ਸੂਬੇ ਦੇ ਸਾਰੇ ਸਕੂਲਾਂ ਨੂੰ ਸੱਤ ਜੋਨ ਵਿਚ ਵੰਡ ਗਿਆ ਹੈ। ਇਸ ਪ੍ਰਕ੍ਰਿਆ ਦੇ ਤਹਿਤ ਅਧਿਆਪਕਾਂ ਤੋਂ ਆਪਣੀ ਪਸੰਦ ਦੇ ਸਕੂਲਾਂ ਦੇ ਸਬੰਧ ਵਿਚ ਆਪਸ਼ਨ ਕੀਤਾ ਗਿਆ। ਇਸ ਤੋਂ ਇਲਾਵਾ, ਇਕ ਹੀ ਥਾਂ ‘ਤੇ 5 ਸਾਲ ਜਾਂ ਇਸ ਤੋਂ ਵੱਧ ਦੀ ਸੇਵਾ ਪੂਰੀ ਕਰਨ ਵਾਲੇ ਅਧਿਆਪਕ ਲਾਜਿਮੀ ਤੌਰ ‘ਤੇ ਤਬਾਲਦਾ ਦੇ ਪਾਤਰ ਹਨ।
ਉਨ੍ਹਾਂ ਦਸਿਆ ਕਿ ਆਮ ਤਬਾਦਲਾ ਮੁਹਿੰਮ ਦੀ ਪ੍ਰਕ੍ਰਿਆ 17 ਅਗਸਤ, 2017 ਤੋਂ ਸ਼ੁਰੂ ਕੀਤੀ ਗਈ। ਇਸ ਤਰ੍ਹਾਂ, 17 ਅਗਸਤ ਤੋਂ 20 ਅਗਸਤ, 2017 ਤਕ ਸਵੈਇੱਛੁੱਕ ਹਿੱਸੇਦਾਰੀ ਅਤੇ 28 ਅਗਸਤ, 2017 ਤੋਂ 4 ਸਤੰਬਰ, 2017 ਤਕ ਦਾ ਸਮਾਂ ਅਧਿਆਪਕਾਂ ਨੂੰ ਉਨ੍ਹਾਂ ਦੀ ਪਸੰਦ ਦੇ ਵਿਕਲਪ ਦੇਣ ਲਈ ਦਿੱਤਾ ਗਿਆ। ਉਨ੍ਹਾਂ ਨੇ ਦਸਿਆ ਕਿ ਅਜਿਹੇ 192 ਅਧਿਆਪਕ ਹਨ, ਜਿੰਨ੍ਹਾਂ ਨੇ ਆਪਣੀ ਪਸੰਦ ਦਾ ਕੋਈ ਵਿਕਲਪ ਨਹੀਂ ਦਿੱਤਾ ਹੈ, ਸਗੋਂ ਵਿਕਲਪ ਦੇਣ ਦੇ ਸਬੰਧ ਵਿਚ ਵਿਭਾਗ ਵੱਲੋਂ ਇੰਨ੍ਹਾਂ ਅਧਿਆਪਕਾਂ ਨੂੰ ਟੈਲੀਫੋਨ ਕਰਕੇ ਸੂਚਨਾ ਵੀ ਦਿੱਤੀ ਗਈ ਸੀ।
ਡਾ.ਖੰਡੇਲਵਾਲ ਨੇ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੁਲ 20,188 ਤਬਾਲਦੇ ਕੀਤੇ ਗਏ ਅਧਿਆਪਕਾਂ ਵਿਚ ਇਕ ਹੀ ਥਾਂ ‘ਤੇ 5 ਸਾਲ ਦਾ ਸਮਾਂ ਪੂਰਾ ਕਰਨ ਵਾਲੇ 17,013 ਅਧਿਆਪਕ, ਸੀ.ਐਂਡ.ਵੀ. ਦੇ 8,903 ਅਧਿਆਪਕ, ਟੀ.ਜੀ.ਟੀ. ਦੇ 7,543 ਅਧਿਆਪਕ ਅਤੇ ਪ੍ਰਿੰਸਪੀਲ ਦੇ 567 ਉਮੀਦਵਾਰ ਸ਼ਾਮਿਲ ਹਨ। ਉਨ੍ਹਾਂ ਨੇ ਦਸਿਆ ਕਿ ਇਸ ਵਾਰ ਤਬਾਦਲੇ ਦੇ ਮਾਡਯੂਲ ਵਿਚ ਹੋਰ ਵੱਧ ਸੁਧਾਰ ਕੀਤਾ ਗਿਆ ਹੈ ਤਾਂ ਜੋ ਅਧਿਆਪਕਾਂ ਦੀ ਵੱਧ ਤੋਂ ਵੱਧ ਸੰਤੁਸ਼ਟੀ ਦਾ ਪੱਧਰ ਹਾਸਲ ਹੋ ਸਕੇ।
ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੇ ਮਾਰਗ ਦਰਸ਼ਨ ਵਿਚ ਸਰਕਾਰ ਅਧਿਆਪਕਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ, ਸਮੱਸਿਆ ਆਦਿ ਦੇ ਹਲ ਲਈ ਤਿਆਰ ਹੈ ਤਾਂ ਜੋ ਉਨ੍ਹਾਂ ਦੀ ਆਪਣੇ ਅਹੁੱਦੇ ਦੇ ਸਬੰਧ ਵਿਚ ਵੱਧ ਤੋਂ ਵੱਧ ਸੰਤੁਸ਼ਟੀ ਹੋ ਸਕੇ। ਇਸ ਤਰ੍ਰਾਂ, ਸੰਤੁਸ਼ਟ ਅਧਿਆਪਕ ਪੂਰੀ ਇਮਾਨਦਾਰੀ ਨਾਲ ਬੱਚਿਆਂ ਨੂੰ ਪੜ੍ਹ ਕੇ ਆਪਣੀ ਜਿੰਮੇਵਾਰੀ ਪੂਰੀ ਕਰਨਗੇ ਅਤੇ ਵਧੀਆ ਨਤੀਜੇ ਦੇਣਗੇ।
ਸ੍ਰੀ ਖੰਡੇਲਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਜਿਲਾ ਅਨੁਸਾਰ ਅਧਿਆਪਕ ਭਲਾਈ ਕੈਂਪਾਂ ਦਾ ਵੀ ਆਯੋਜਨ ਕੀਤਾ ਜਾਵੇਗਾ, ਤਾਂ ਜੋ ਅਧਿਆਪਕਾਂ ਨੂੰ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਲਈ ਦਫਤਰਾਂ ਦੇ ਚੱਕਰ ਨਾ ਕੱਟਣੇ ਪੈਣ। ਇਹ ਕੈਂਪ ਦੋ ਜਾਂ ਤਿੰਨ ਦਿਨ ਤਕ ਚਲੇਗਾ, ਜਿੰਨ੍ਹਾਂ ਵਿਚ ਸਿਖਿਆ ਵਿਭਾਗ ਦੇ ਡਾਇਰੈਕਟਰ ਤੇ ਹੋਰ ਅਧਿਕਾਰੀ ਹਾਜ਼ਿਰ ਹੋ ਕੇ ਅਧਿਆਪਕਾਂ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਨਿਪਟਾਰਾ ਕਰਨਗੇ। ਅਧਿਆਪਕ ਭਵਿੱਖ ਨਿਰਮਾਤਾ ਹੈ ਅਤੇ ਉਸ ਦੀ ਅਹੁੱਦੇ ਦੀ ਸੰਤੁਸ਼ਟੀ ਕਰਨਾ ਹਰਿਆਣਾ ਸਰਕਾਰ ਦੀ ਜਿੰਮੇਵਾਰੀ ਹੈ। ਸਰਕਾਰ ਅਧਿਆਪਕਾਂ ਦੇ ਮਾਨ-ਸਨਮਾਨ ਵਿਚ ਕੋਈ ਕਮੀ ਨਹੀਂ ਆਉਣ ਦੇਵੇਗੀ। ਹਰਿਆਣਾ ਸਰਕਾਰ ਨੇ ਅਧਿਆਪਕਾਂ ਦੇ ਤਬਾਦਲੇ ਦੇ ਸਬੰਧ ਵਿਚ ਜੋ ਨੀਤੀਗਤ ਫੈਸਲੇ ਕੀਤੇ ਹਨ, ਉਨ੍ਹਾਂ ਦੀ ਦੇਸ਼ ਵਿਚ ਸ਼ਲਾਘਾ ਹੋ ਰਹੀ ਹੈ।
ਡਾ. ਖੰਡੇਲਵਾਲ ਨੇ ਕਿਹਾ ਕਿ ਸਿਖਿਆ ਵਿਭਾਗ ਵੱਲੋਂ ਸਕੂਲਾਂ ਦਾ ਨਿਰੀਖਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਡੀ.ਈ.ਓ. ਨੂੰ ਗੱਡੀਆਂ ਉਪਲੱਬਧ ਕਰਵਾਈ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਸਕੂਲਾਂ ਦਾ ਨਿਰੀਖਣ ਕੀਤਾ ਜਾ ਸਕੇ।

