ਪੰਜਾਬ

ਸਿੱਖਾਂ ਨੂੰ ”ਘੁਮੰਤਰੂ” ਕਹਿਣਾ ਜਥੇਦਾਰ ਅਕਾਲ ਤਖਤ ਤੇ ਜੀ. ਕੇ ਦੀ ਬੱਜਰ ਗਲਤੀ : ਦਮਨ , ਸੰਤਗੜ

ਨਵੀ ਦਿੱਲੀ 19 ਸਤੰਬਰ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਯੂਥ ਵਿੰਗ ਇਕਾਈ ਦੇ ਪ੍ਰਧਾਨ ਦਮਨਦੀਪ ਸਿੰਘ ਦਮਨ ਤੇ ਜਨਰਲ ਸਕੱਤਰ ਸ੍ਰ ਇੰਦਰਜੀਤ ਸਿੰਘ ਸੰਤਗੜ• ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਵੱਲੋ ਸਿੱਖਾਂ ਨੂੰ ਇੱਕ ਨਵੇ ਲਕਬ ”ਘੁਮੰਤਰੂ) ਦੇ ਨਾਲ ਸੰਬੋਧਨ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਜਥੇਦਾਰ ਤੇ ਦਿੱਲੀ ਕਮੇਟੀ ਦੇ ਆਹੁਦੇਦਾਰਾਂ ਨੂੰ ਆਪਣੀ ਇਸ ਬੱਜਰ ਗਲਤੀ ਦੀ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।

ਜਾਰੀ ਇੱਕ ਬਿਆਨ ਰਾਹੀ ਸ੍ਰ ਦਮਨਦੀਪ ਸਿੰਘ ਦਮਨੇ ਤੇ ਸ੍ਰ ਇੰਦਰਜੀਤ ਸਿੰਘ ਸੰਤਗੜ ਨੇ ਕਿਹਾ ਕਿ ਇੱਕ ਪਾਸੇ ਸਿੱਖਾਂ ਦੇ ਫਿਲਮਾਂ ਵਿੱਚ ਮਜ਼ਾਕੀਆ ਰੋਲ ਨੂੰ ਲੈ ਕੇ ਸਿੱਖ ਸੜਕਾਂ ਤੇ ਜਾਂਦੇ ਹਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਮਨਜੀਤ ਸਿੰਘ ਜੀ ਕੇ ਅਤੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਬਿਨਾਂ ਮਾਮਲੇ ਦੀ ਘੇਖ ਕੀਤੀਆ ਹੀ ਧਮਕੀਆ ਭਰਿਆ ਬਿਆਨ ਦਾਗ ਦਿੰਦੇ ਹਨ ਭਾਂਵੇ ਅੱਜ ਤੱਕ ਇਹਨਾਂ ਦੀਆ ਗਿੱਦੜ ਭਬਕੀਆ ਦਾ ਕਦੇ ਵੀ ਕੋਈ ਅਸਰ ਨਹੀ ਹੋਇਆ ਤੇ ਨੌਜਵਾਨਾਂ ਵੱਲੋ ਵਿਰੋਧ ਕਰਨ ਤੇ ਗਲਤੀ ਕਰਨ ਵਾਲੇ ਮੁਆਫੀ ਮੰਗਣੀ ਪੈਦੀ ਹੈ। ਉਹਨਾਂ ਕਿਹਾ ਕਿ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਸਿੱਖਾਂ ਦਾ ਮਜ਼ਾਕ ਉਡਾਉਦਿਆ ਗੁਰੂ ਸਾਹਿਬ ਤੋ ਵਰੋਸੋਏ ਸਿਕਲੀਗਰ, ਵਣਜਾਰੇ ਤੇ ਲੁਬਾਣੇ ਸਿੱਖਾਂ ਨੂੰ ਨਵਾਂ ਲਕਬ ”ਘੁਮੰਤਰੂ” ਦੇ ਕੇ ਬੱਜਰ ਗਲਤੀ ਕੀਤੀ ਹੈ। ਉਹਨਾਂ ਕਿਹਾ ਕਿ ਗੁਰੂ ਦਾ ਸਿੱਖ ਇੱਕ ਖਾਲਸਾ,ਸਿੰਘ ਤੇ ਸਿੱਖ ਹੀ ਹੈ ਪਰ ਆਪਣੀ ਦਸਾ ਨਹੁੰਆ ਦੀ ਕਿਰਤ ਕਰਨ ਵਾਲਿਆ ਨੂੰ ਇੱਕ ਭੱਦੇ ਲਫਜ਼ ”ਘੁਮੰਤਰੂ” ਦੇ ਲਕਬ ਨਾਲ ਜੋੜਣਾ ਸਿੱਖ ਸੰਗਤ ਬਰਦਾਸ਼ਤ ਨਹੀ ਕਰੇਗੀ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ ਨਾ ਕਿ ‘ਘੁਮੰਤਰੂ’ ਸਿੱਖ ਬਣਾਏ ਹਨ। ਉਹਨਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਤੇ ਮਨਜੀਤ ਸਿੰਘ ਜੀ ਕੇ ਆਪਣੀ ਗਲਤੀ ਦੀ ਨੈਤਿਕ ਜਿੰਮੇਵਾਰੀ ਕਬੂਲਦਿਆ ਆਪਣੇ ਆਹੁਦਿਆ ਅਸਤੀਫੇ ਦੇਣ ਤੇ ਸਿੱਖ ਪੰਥ ਤੋ ਗਲ ਵਿੱਚ ਪੱਲਾ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਖੜ ਕੇ ਮੁਆਫੀ ਮੰਗਣ ਨਹੀ ਤਾਂ ਸਿੱਖ ਪੰਥ ਇਹਨਾਂ ਨੂੰ ਕਦੇ ਵੀ ਮੁਆਫ ਨਹੀ ਕਰੇਗਾ।

Leave a Reply

Your email address will not be published. Required fields are marked *