ਪੰਜਾਬਪਟਿਆਲਾ

ਹਨੀਪ੍ਰੀਤ ਨੇ ਐੱਸ.ਆਈ.ਟੀ. ਟੀਮ ਸਾਹਮਣੇ ਖੋਲ੍ਹੇ ਕਈ ਰਾਜ਼

ਚੰਡੀਗੜ੍ਹ 5 ਅਕਤੂਬਰ (ਮਧੂਸਾਰ ਬਿਊਰੋ) ਡੇਰਾ ਮੁਖੀ ਦੀ ਅਹਿਮ ਰਾਜ਼ਦਾਰ ਹਨੀਪ੍ਰੀਤ ਇੰਸਾ ਨੇ ਸਿਰਫ 24 ਘੰਟੇ ਦੇ ਅੰਦਰ ਹੀ ਹਰਿਆਣਾ ਪੁਲਸ ਦੀ ਐੱਸ.ਆਈ.ਟੀ. ਟੀਮ ਦੇ ਅੱਗੇ ਕਈ ਸਵਾਲਾਂ ਦੇ ਜਵਾਬ ਦਿੱਤੇ।

ਹਨੀਪ੍ਰੀਤ ਨੇ ਇਹ ਮੰਨ ਲਿਆ ਹੈ ਕਿ ਉਹ ਵਾੱਟਸਐਪ ਦੇ ਜ਼ਰੀਏ ਡੇਰੇ ਦੇ ਕਈ ਲੋਕਾਂ ਨਾਲ ਲਗਾਤਾਰ ਸੰਪਰਕ ‘ਚ ਸੀ। ਇਸ ਦੌਰਾਨ ਉਸਦਾ ਅਦਿੱਤਯ ਇੰਸਾ ਅਤੇ ਪਵਨ ਇੰਸਾ ਨਾਲ ਵੀ ਸੰਪਰਕ ਹੋਇਆ। ਇਸ ਤੋਂ ਇਲਾਵਾ ਹਨੀਪ੍ਰੀਤ ਨੇ ਆਪਣੀ ਫਰਾਰੀ ਦੇ 38 ਦਿਨਾਂ ਦਾ ਸੱਚ ਵੀ ਪੁਲਸ ਨੂੰ ਸਿਲਸਿਲੇ ਵਾਰ ਦੱਸਿਆ। ਉਸਨੇ ਕਿਹਾ ਕਿ ਉਹ ਦੇਸ਼ਧ੍ਰੋਹੀ ਨਹੀਂ ਸਗੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਠਿਕਾਣਾ ਬਦਲਦੀ ਰਹੀ।
ਹਾਲਾਂਕਿ ਬੁੱਧਵਾਰ ਦੁਪਹਿਰ ਬਾਅਦ ਕੋਰਟ ‘ਚ ਪੇਸ਼ ਹੋਣ ਤੱਕ ਹਨੀਪ੍ਰੀਤ ਖੁਦ ਨੂੰ ਮਾਨਸਿਕ ਤੌਰ ‘ਤੇ ਠੀਕ ਨਹੀਂ ਮਹਿਸੂਸ ਕਰ ਰਹੀ ਸੀ। ਹਨੀਪ੍ਰੀਤ ਕੋਰਟ ਰੂਮ ‘ਚ ਵੀ ਰੋਂਦੀ ਰਹੀ। ਫਿਲਹਾਲ 6 ਦਿਨਾਂ ਦੇ ਰਿਮਾਂਡ ‘ਚ ਐੱਸ.ਆਈ.ਟੀ. ਦੇ ਅਫਸਰ ਹਨੀਪ੍ਰੀਤ ਤੋਂ 40 ਸਵਾਲਾਂ ਦੇ ਜਵਾਬ ਮੰਗਣਗੇ। ਐੱਸ.ਆਈ.ਟੀ. ਦੀ ਟੀਮ ਹਨੀਪ੍ਰੀਤ ਨੂੰ ਸਿਰਸਾ ਅਤੇ ਹੋਰ ਸਥਾਨਾਂ ‘ਤੇ ਲੈ ਕੇ ਜਾਵੇਗੀ। ਪੁਲਸ ਹਨੀਪ੍ਰੀਤ ਦੇ ਮੋਬਾਈਲ ਦੀ ਕਾਲ ਡਿਟੇਲ ਦੇ ਜ਼ਰੀਏ ਉਸਨੂੰ ਪਨਾਹ ਦੇਣ ਵਾਲਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗੀ।

Leave a Reply

Your email address will not be published. Required fields are marked *