ਪੰਜਾਬਪਟਿਆਲਾ

ਖੇਤਰੀ ਯੁਵਕ ਮੇਲੇ ਦੇ ਦੂਜੇ ਦਿਨ ਨਾਟਕ ਦੀਆਂ ਪੇਸ਼ਕਾਰੀਆਂ ਨੇ ਸ੍ਰੋਤਿਆ ਨੂੰ ਕੀਲਿਆ

ਪਟਿਆਲਾ 15 ਅਕਤੂਬਰ (ਮਧੂਸਾਰ ਬਿਊਰੋ) ਪੰਜਾਬੀ ‘ਵਰਸਿਟੀ, ਪਟਿਆਲਾ ਵਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਖੇਤਰੀ ਯੁਵਕ ਮੇਲੇ ਦੇ ਅੱਜ ਦੂਜੇ ਦਿਨ ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ, ਰਾਜਪੁਰਾ ਰੋਡ ਪਿੰਡ ਕੌਲੀ ਵਿਖੇ ਵਿਦਿਆਰਥੀਆਂ ਵਲੋਂ ਵੱਖ-ਵੱਖ ਕਲਾਕ੍ਰਿਤ ਮੁਕਾਬਲਿਆ ‘ਚ ਗਰਮਜੋਸ਼ੀ ਨਾਲ ਭਾਗ ਲਿਆ।

ਭਾਵੇਂ ਕਿ ਅੱਜ ਕਲਾਸੀਕਲ ਇੰਸਟਰੂਮੈਂਟ ਪੱਛਮੀ ਸੋਲੋ, ਪੱਛਮੀ ਸਮੂਹ ਗਾਇਨ, ਵਾਦ-ਵਿਵਾਦ, ਭਾਸ਼ਣ ਕਲਾ ਆਦਿ ਵਰਗੇ ਮੁਕਾਬਲੇ ਵੀ ਹੋਏ ਪਰ ਸਾਰਾ ਦਿਨ ਨਾਟਕਾਂ ਦੀਆਂ ਪੇਸ਼ਕਾਰੀਆਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਸਵੇਰ ਦੇ ਸੈਸ਼ਨ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਜੀ. ਐੱਸ ਬੱਤਰਾ, ਡੀਨ ਰਿਸਰਚ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸੰਬੋਧਨ ਦੌਰਾਨ ਆਖਿਆ ਕਿ ਮੁਕਾਬਲਿਆਂ ‘ਚ ਜਿੱਤਣਾ ਹੀ ਸਭ ਕੁਝ ਨਹੀਂ ਹੁੰਦਾ ਸਗੋਂ ਇਮਾਨਦਾਰੀ ਨਾਲ ਇਨ੍ਹਾਂ ‘ਚ ਭਾਗ ਲੈਣਾ ਵੀ ਵੱਡੇ ਮਾਣ ਵਾਲੀ ਗੱਲ ਹੈ। ਅਜਿਹੇ ਯੁਵਕ ਮੇਲੇ ਜਿੱਥੇ ਵਿਦਿਆਰਥੀਆਂ ‘ਚ ਆਤਮ ਵਿਸ਼ਵਾਸ ਬਣਾਉਂਦੇ ਹਨ, ਉੱਥੇ ਹੀ ਉਨ੍ਹਾਂ ਦੀ ਸਰਬਪੱਖੀ ਸਖ਼ਸ਼ੀਅਤ ‘ਚ ਨਿਖਾਰ ਲਿਆਉਂਦੇ ਹਨ। ਵਿਸ਼ੇਸ਼ ਮਹਿਮਾਨ ਡਾ. ਸੁਖਚੈਨ ਸਿੰਘ, ਡੀ. ਆਈ. ਜੀ. ਪਟਿਆਲਾ ਰੇਂਜ ਨੇ ਦੁਪਹਿਰ ਦੇ ਸੈਸ਼ਨ ਦੌਰਾਨ ਸ਼ਿਰਕਿਤ ਕਰ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਨੂੰ ਸਾਂਭਣ ਦਾ ਸੱਦਾ ਦਿੰਦਿਆਂ ਆਖਿਆ ਕਿ ਉਨ੍ਹਾਂ ਵਲੋਂ ਪੇਸ਼ ਕੀਤੀਆਂ ਵੰਨਗੀਆਂ ਸਾਡੇ ਪਿਛੋਕੜ ਨੂੰ ਭਵਿੱਖ ਵਿੱਚ ਲਿਆ ਖਿੜਾਉਂਦੀਆਂ ਹਨ, ਜਿਸ ਲਈ ਹਰੇਕ ਪ੍ਰਤੀਯੋਗੀ ਨੂੰ ਇਨ੍ਹਾਂ ‘ਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਦੂਜੇ ਦਿਨ ਵਿਦਿਆਰਥੀਆਂ ਵਲੋਂ ਪੇਸ਼ ਨਾਟਕ ‘ਚ ਸਮਾਜਿਕ ਹਾਲਾਤਾਂ ਨੂੰ ਬਿਆਨ ਕਰਦੀਆਂ ਪੇਸ਼ਕਾਰੀਆਂ ਨੇ ਸ੍ਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ‘ਕੁੱਖ ਤੋਂ ਮੜੀਆਂ ਤੱਕ’ ਵਰਗੇ ਨਾਟਕਾਂ ਨੇ ਬਹੁਤ ਸਾਰੀਆਂ ਸਮਾਜਿਕ ਅਲਾਮਤਾਂ ਤੋਂ ਪਰਦਾ ਚੱਕਿਆ। ਵਿਦਿਆਰਥੀਆਂ ਦੀਆਂ ਇਨ੍ਹਾਂ ਪੇਸ਼ਕਾਰੀਆਂ ਨੇ ਜਿੱਥੇ ਅਤੀਤ ਨੂੰ ਬਿਆਨ ਕੀਤਾ, ਉੱਥੇ ਹੀ ਵਰਤਮਾਨ ‘ਚ ਉਲਝੇ ਇਨਸਾਨੀ ਤਾਣੇ-ਬਾਣੇ ਨੂੰ ਵੀ ਬਾਖੂਬੀ ਪੇਸ਼ ਕੀਤਾ। ਸੰਸਥਾ ਦੇ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਅਤੇ ਸਕੱਤਰ ਮੈਡਮ ਅਨੂਪਿੰਦਰ ਕੌਰ ਸੰਧੂ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਅੱਜ ਹੋਏ ਮੁਕਾਬਲਿਆਂ ਦੌਰਾਨ ਨਾਟਕ ਦੀ ਪੇਸ਼ਕਾਰੀ ‘ਚ ਸਰਕਾਰੀ ਮਹਿੰਦਰਾ ਕਾਲਜ ਨੇ ਪਹਿਲਾ ਸਥਾਨ, ਪੰਜਾਬੀ ਯੂਨੀਵਰਸਿਟੀ ਦੂਜਾ ਸਥਾਨ, ਖਾਲਸਾ ਕਾਲਜ, ਪਟਿਆਲਾ ਅਤੇ ਯੂਨੀਵਰਸਿਟੀ ਕੈਂਪਸ ਘਨੌਰ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਸ਼ਾਸਤਰੀ ਸੰਗੀਤ ਵਾਦਨ ‘ਤਾਲ’ ‘ਚ ਖਾਲਸਾ ਕਾਲਜ ਨੇ ਪਹਿਲਾ ਸਥਾਨ, ਸਰਕਾਰੀ ਮਹਿੰਦਰਾ ਕਾਲਜ ਨੇ ਦੂਜਾ ਸਥਾਨ ਹਾਸਿਲ ਕੀਤਾ। ਸ਼ਾਸਤਰੀ ਸੰਗੀਤ ਵਾਦਨ ‘ਸ੍ਵਵ’ ‘ਚ ਪੰਜਾਬੀ ਯੂਨੀਵਰਸਿਟੀ ਨੇ ਪਹਿਲਾ, ਖਾਲਸਾ ਕਾਲਜ ਨੇ ਦੂਜਾ ਅਤੇ ਸਰਕਾਰੀ ਗਰਲਜ਼ ਕਾਲਜ, ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੱਛਮੀ ਸਾਜ਼ ‘ਚ ਖਾਲਸਾ ਕਾਲਜ ਨੇ ਪਹਿਲਾ, ਪੰਜਾਬੀ ਯੂਨੀਵਰਸਿਟੀ ਨੇ ਦੂਜਾ ਅਤੇ ਸਰਕਾਰੀ ਮਹਿੰਦਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੱਛਮੀ ਗਾਇਨ ‘ਚ ਖਾਲਸਾ ਕਾਲਜ ਨੇ ਪਹਿਲਾ, ਪੰਜਾਬੀ ਯੂਨੀਵਰਸਿਟੀ ਨੇ ਦੂਜਾ ਅਤੇ ਸਰਕਾਰੀ ਮਹਿੰਦਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੱਛਮੀ ਸਮੂਹ ਗਾਇਨ ‘ਚ ਪੰਜਾਬੀ ਯੂਨੀਵਰਸਿਟੀ ਨੇ ਪਹਿਲਾ, ਖਾਲਸਾ ਕਾਲਜ ਨੇ ਦੂਜਾ ਅਤੇ ਸਰਕਾਰੀ ਮਹਿੰਦਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਸੰਸਥਾ ਦੇ ਰਜਿਸਟਰਾਰ ਪਵਨ ਕੁਮਾਰ, ਸਰਤਾਜ ਸਿੰਘ ਸੰਧੂ, ਵਾਈਸ ਪ੍ਰਿੰਸੀਪਲ ਚਰਨਜੀਤ ਸਿੰਘ ਸੋਹੀ, ਖਾਲਸਾ ਕਾਲਜ ਦੇ ਪ੍ਰਿ੍ਰੰਸੀ. ਡਾ. ਧਰਮਿੰਦਰ ਸਿੰਘ ਉੱਭਾ, ਪ੍ਰਿੰਸੀ. ਅਸ਼ੋਕ ਸਿੰਗਲਾ, ਪ੍ਰਿੰਸੀ. ਰੋਹਿਤ ਗਰਗ ਆਦਿ ਵੀ ਹਾਜ਼ਰ ਸਨ।
ਆਏ ਹੋਏ ਸਾਰੇ ਮੁੱਖ ਮਹਿਮਾਨ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆ। ਅੱਜ ਹੋਇਆਂ ਮੁਕਾਬਲਿਆਂ ਦੌਰਾਨ ਗਿੱਧੇ ‘ਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪਹਿਲਾ, ਮੁਲਤਾਨੀ ਮੱਲ ਮੋਦੀ ਕਾਲਜ ਨੇ ਦੂਜਾ ਤੇ ਖਾਲਸਾ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਲਾਸੀਕਲ ਵੋਕਲ ‘ਚ ਸਰਕਾਰੀ ਕਾਲਜ ਫਾਰ ਗਰਲਜ਼ ਨੇ ਪਹਿਲਾ, ਖਾਲਸਾ ਕਾਲਜ ਨੇ ਦੂਜਾ ਅਤੇ ਸਰਕਾਰੀ ਮਹਿੰਦਰਾ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਕੁਇਜ਼ ਮੁਕਾਬਲਿਆਂ ‘ਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪਹਿਲਾ, ਯੂਨੀਵਰਸਿਟੀ ਕਾਲਜ ਘਨੌਰ ਨੇ ਦੂਜਾ ਅਤੇ ਏਸ਼ੀਅਨ ਕਾਲਜ ਆਫ ਐਜੂਕੇਸ਼ਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਕਲਾਸੀ ਡਾਂਸ ‘ਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪਹਿਲਾ, ਸਰਕਾਰੀ ਮਹਿੰਦਰਾ ਕਾਲਜ ਨੇ ਦੂਜਾ ਅਤੇ ਖਾਲਸਾ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗਰੁੱਪ ਸ਼ਬਦ ‘ਚ ਖਾਲਸਾ ਕਾਲਜ ਨੇ ਪਹਿਲਾ, ਪੰਜਾਬੀ ਯੂਨੀਵਰਸਿਟੀ ਨੇ ਦੂਜਾ ਅਤੇ ਸਰਕਾਰੀ ਮਹਿੰਦਰਾ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਰਜਿਸਟਰਾਰ ਪਵਨ ਕੁਮਾਰ, ਤਾਲਮੇਲ ਅਫਸਰ ਪ੍ਰੋ. ਚਰਨਜੀਤ ਸਿੰਘ ਸੋਹੀ, ਪ੍ਰਿੰਸੀ. ਅਸ਼ੋਕ ਗੋਇਲ, ਪ੍ਰਿੰਸੀ. ਰੋਹਿਤ ਗਰਗ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *