ਪਟਿਆਲਾ

ਨਾਨ – ਟੀਚਿੰਗ ਇੰਪਲਾਇਜ ਯੂਨੀਅਨ ਵੱਲੋਂ ਰੋਸ ਧਰਨਾ

ਪਟਿਆਲਾ 23 ਅਕਤੂਬਰ (ਮਧੂਸਾਰ ਬਿਊਰੋ) ਨਾਨ – ਟੀਚਿੰਗ ਇੰਪਲਾਇਜ ਯੂਨੀਅਨ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਸ੍ਰੀ ਭੁਪਿੰਦਰ ਠਾਕੁਰ ਜਨਰਲ ਸਕੱਤਰ ਪੰਜਾਬ ਦੇ ਦਿਸਾ ਅਨੁਸਾਰ ਅੱਜ ਖਾਲਸਾ ਕਾਲਜ, ਪਟਿਆਲਾ ਵਿੱਖੇ ਪ੍ਰਿੰਸੀਪਲ ਦਫਤਰ ਸਾਹਮਣੇ ਰੋਸ ਧਰਨਾ ਦਿੱਤਾ|

ਕਾਲਜ ਦੀ ਨਾਨ^ਟੀਚਿੰਗ ਯੂਨੀਅਨ ਦੇ ਪ੍ਰਧਾਨ ਸਮਸੇਰ ਸਿੰਘ ਅਤੇ ਸਕੱਤਰ ਹਰਮਿੰਦਰ ਸਿੰਘ ਸਾਹਿਵਾਲ ਵੱਲੋਂ ਮੌਜੂਦਾ ਸਰਕਾਰ ਦੀ ਕਰੜੇ ਸਬਦਾਂ ਨਾਲ ਵਿਰੋਧਤਾ ਕੀਤੀ ਉਹਨਾਂ ਨੇ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ ਜਿਸਦਾ ਨਤੀਜਾ ਆਉਣ ਵਾਲੇ ਸਮੇਂ ਵੇਖਣ ਨੂੰ ਮਿਲੇਗਾ|
ਮੁਲਾਜਮ ਸਰਕਾਰ ਤੋਂ ਬਹੁਤ ਦੁੱਖੀ ਹੈ. ਸਰਕਾਰ ਕੁੰਭਕਰਨ ਦੀ ਨੀਂਦ ਸੌਂ ਰਹੀ ਹੈ ਅਤੇ ਮੁਲਾਜਮ ਜਾਗ ਰਿਹਾ ਹੈ| ਯੂਨੀਅਨ ਦੇ ਸੀਨੀਅਰ ਆਗੂ ਬੀਬੀ ਸੁਰਿੰਦਰ ਕੌਰ, ਬੀਬੀ ਭਿੰਦਰ ਕੌਰ, ਸ. ਪਰਮਿੰਦਰ ਸਿੰਘ, ਸ. ਹਰਵਿੰਦਰ ਸਿੰਘ, ਕ੍ਰਿ੍ਹਸਨ ਕੁਮਾਰ, ਸ. ਪਾਲ ਸਿੰਘ ਜੀ ਨੇ ਬੜੀ ਗਰਮ ਜੋਸੀ ਨਾਲ ਸਰਕਾਰ ਵਿਰੁੱਧ ਆਪਣੀਆਂ ਮੰਗਾਂ ਪ੍ਰਤੀ ਨਾਰੇ ਲਗਾਉਂਦਿਆਂ ਸਰਕਾਰ ਨੂੰ ਕੋਸਿਆ|

Leave a Reply

Your email address will not be published. Required fields are marked *