ਪਟਿਆਲਾ

ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਬੱਚਿਆਂ ਦੀ ਬੇਹਤਰੀ ਲਈ ਕੰਮ ਕਰ ਰਹੀ : ਨਾਰੰਗ

ਪਟਿਆਲਾ (ਮਧੂਸਾਰ ਬਿਊਰੋ) ਜਿਹੜੇ ਬੱਚੇ ਪੜਾਈ ਵਿੱਚ, ਖੇਡਾਂ ਵਿੱਚ ਜਾਂ ਸਮਾਜਿਕ ਸੇਵਾਵਾਂ ਲਈ ਮੱਲਾਂ ਮਾਰਦੇ ਹਨ ਉਨ੍ਹਾਂ ਦਾ ਸਨਮਾਨ ਬਹੁਤ ਜਰੂਰੀ ਹੈ। ਬੱਚੇ ਇਹ ਸਨਮਾਨ ਲੈ ਕੇ ਖੁਸ਼ੀ ਮਹਿਸੂਸ ਕਰਦੇ ਹਨ ਅਤੇ ਜਿੰਦਗੀ ਵਿੱਚ ਅੱਗੇ ਵਧਦੇ ਹਨ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਬੱਚਿਆਂ ਦੀ ਬੇਹਤਰੀ ਲਈ ਕੰਮ ਕਰ ਰਹੀ ਹੈ।

ਬੱਚਿਆਂ ਨੂੰ ਪੜਾਈ ਵਿੱਚ ਮੱਲਾਂ ਮਾਰਣ ਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ ਤਾਂ ਕਿ ਬੱਚੇ ਪੜਾਈ ਵਿੱਚ ਮੈਰਿਟ ਵਿੱਚ ਆ ਕੇ ਸਕੂਲ, ਮਾਤਾ-ਪਿਤਾ ਅਤੇ ਅਧਿਆਪਕ ਦਾ ਨਾਂ ਰੋਸ਼ਨ ਕਰ ਸਕਣ। ਇਹ ਵਿਚਾਰ ਮਨਜੀਤ ਸਿੰਘ ਨਾਰੰਗ ਆਈ.ਏ.ਐਸ., ਐਮ.ਡੀ. ਪੀ.ਆਰ.ਟੀ.ਸੀ. ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਅੱਜ ਸਰਕਾਰੀ ਹਾਈ ਸਕੂਲ ਥੇੜੀ ਵਿਖੇ ਬੱਚਿਆਂ ਨੂੰ ਸਟੇਸ਼ਨਰੀ ਵੰਡਦੇ ਹੋਏ ਕਹੇ। ਸੋਸਾਇਟੀ ਵੱਲੋਂ ਸਮੇਂ-ਸਮੇਂ ਤੇ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ। ਅੱਜ ਕਲ ਡੇਂਗੂ ਵਰਗੀ ਬਿਮਾਰੀ ਤੋਂ ਵੀ ਬਚਣ ਦੀ ਜਰੂਰਤ ਹੈ।
ਸ੍ਰੀ ਵਿਜੈ ਕੁਮਾਰ ਗੋਇਲ ਪ੍ਰਧਾਨ ਸੋਸਾਇਟੀ ਨੇ ਕਿਹਾ ਕਿ ਸਾਡਾ ਫਰਜ਼ ਹੈ ਕਿ ਅਸੀਂ ਪੜਾਈ ਵਿੱਚ ਬੱਚਿਆਂ ਦੀ ਹੋਂਸਲਾ ਅਫਜਾਈ ਕਰੀਏ ਤਾਂ ਕਿ ਉਹ ਚੰਗੇ ਸਮਾਜ ਦੀ ਸਿਰਜਨਾ ਕਰ ਸਕਣ। ਅੱਜ ਤੱਕ ਡੇਂਗੂ ਦੀ ਬਿਮਾਰੀ ਜਾਂ ਵਾਇਰਲ ਚਲ ਰਿਹਾ ਹੈ। ਉਸ ਵਿੱਚ ਹਰੇਕ ਵਿਅਕਤੀ ਨੂੰ ਪੂਰੇ ਕੱਪੜੇ ਪਾਉਣੇ ਚਾਹੀਦੇ ਹਨ। ਪਾਣੀ ਨੂੰ ਖੜਣ ਨਹੀਂ ਦੇਣਾ ਚਾਹੀਦਾ ਅਤੇ ਵਾਹਕ ਦੀਆਂ ਚੀਜਾਂ ਖਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਡਾਕਟਰ ਨੂੰ ਸਮੇਂ ਤੇ ਦਿਖਾਉਣਾ ਬਹੁਤ ਜਰੂਰੀ ਹੈ ਅੱਜ ਸਰਕਾਰੀ ਹਾਈ ਸਕੂਲ ਪਿੰਡ ਥੇੜੀ ਵਿਖੇ 1000 ਕਾਪੀ ਅਤੇ ਪੈਨ ਆਦਿ ਬੱਚਿਆਂ ਨੂੰ ਇਨਾਮ ਦੇ ਕੇ ਹੋਂਸਲਾ ਅਫਜਾਈ ਕੀਤੀ ਗਈ। ਸੋਸਾਇਟੀ ਸਦਾ ਹੀ ਚੰਗੇ ਕੰਮਾਂ ਨੂੰ ਤਰਜੀਹ ਦੇਵੇਗੀ। ਜਲਦ ਹੀ ਨਵੰਬਰ ਮਹੀਨੇ ਵਿੱਚ ਇੱਕ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਇਸ ਅਵਸਰ ਤੇ ਸ੍ਰ. ਅਜੀਤ ਸਿੰਘ ਭੱਟੀ, ਡਾ. ਕੇ.ਕੇ. ਚੋਪੜਾ, ਸ੍ਰੀ ਰਜਿੰਦਰ ਡੁਡੇਜਾ, ਸ੍ਰ. ਮਲਕੀਅਤ ਸਿੰਘ ਸਿੱਧੂ, ਸ੍ਰੀ ਰਮੇਸ਼ ਮਿੱਤਲ, ਸ੍ਰੀਮਤੀ ਮੀਨਾ ਚੋਪੜਾ ਪ੍ਰਿੰਸੀਪਲ, ਸ੍ਰੀਮਤੀ ਸਰਭਜੀਤ ਕੌਰ, ਸ੍ਰੀਮਤੀ ਪ੍ਰਵੀਨ ਲਤਾ, ਸ੍ਰੀ ਹਰਨੇਕ ਸਿੰਘ, ਸ੍ਰ. ਹਰਕ੍ਰਿਸ਼ਨ ਸਿੰਘ, ਸ੍ਰੀ ਕਪਿਲ ਸੂਦ ਅਤੇ ਸ੍ਰੀਮਤੀ ਸੁਮਨ ਲਤਾ ਆਦਿ ਹਾਜਰ ਸਨ।

Leave a Reply

Your email address will not be published. Required fields are marked *