ਪਟਿਆਲਾ

ਇਮੀਗਰੇਸ਼ਨ ਕੰਸਲਟੈਂਟ ਵੀ ਸਰਕਾਰੀ ਰੋਜਗਾਰ ਬਿਉਰੋ ਕੋਲ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ: ਵਧੀਕ ਡਿਪਟੀ ਕਮਿਸ਼ਨਰ

-ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ ਦੀ ਗਵਰਨਿੰਗ ਕੌਂਸਲ ਦੀ ਪਲੇਠੀ ਮੀਟਿੰਗ ਹੋਈ
ਪਟਿਆਲਾ, 24 ਨਵੰਬਰ (ਮਧੂਸਾਰ ਬਿਊਰੋ) ਬੇਰੋਜਗਾਰ ਨੌਜਵਾਨਾਂ ਨੂੰ ਰੋਜਗਾਰ ਦੇ ਮੋਕੇ ਉਪਲਬੱਧ ਕਰਵਾਉਣ ਲਈ ਸਰਕਾਰ ਵੱਲੋਂਂ ਬਣਾਏ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ ਦੀ ਗਵਰਨਿੰਗ ਕੌਂਸਲ ਦੀ ਪਲੇਠੀ ਮੀਟਿੰਗ ਵਧੀਕ ਡਿਪਟੀ ਕਮ੍ਹਿਨਰ ਵਿਕਾਸ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਵਿੱਚ ਹੋਈ।

ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਹੁਣ ਤੱਕ ਵਿਦੇਸ਼ ਭੇਜਣ ਦੇ ਨਾਮ ‘ਤੇ ਕਈ ਟਰੈਵਲ ਏਜੰਟਾਂ ਵੱਲੋਂ ਧੋਖਾ ਧੜੀ ਕਰਨ ਦੀਆਂ ਸ਼ਿਕਾਇਤਾਂ ਆÀੁਂਦੀਆਂ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਮਾਨਤਾ ਪ੍ਰਾਪਤ ਟਰੈਵਲ ਏਜੰਟਾਂ ਦੀ ਸੂਚੀ ਹਾਲੀ ਵਿੱਚ ਜਾਰੀ ਕੀਤੀ ਗਈ ਹੈ। ਪਰ ਹੁਣ ਸਰਕਾਰ ਨੇ ਇੱਕ ਹੋਰ ਰਾਹਤ ਦਿੰਦਿਆਂ ਆਦੇਸ਼ ਜਾਰੀ ਕੀਤੇ ਹਨ ਕਿ ਇਮੀਗਰੇਸ਼ਨ ਕੰਸਲਟੈਂਟ ਵੀ ਸਰਕਾਰੀ ਰੋਜਗਾਰ ਬਿਉਰੋ ਕੋਲ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿੰਨੀ ਸਕੱਤਰੇਤ ਵਿਖੇ ਚੱਲ ਰਹੇ ਸੁਵਿਧਾ ਕੇਂਦਰ ਵਿੱਚ ਰੋਜਗਾਰ ਬਿਉਰੋ ਦਾ ਦਫ਼ਤਰ ਹੈ ਜਿਥੇ ਕੋਈ ਵੀ ਇੰਮੀਗਰੇਸ਼ਨ ਕੰਸਲਟੈਂਟ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਟਰੈਵਲ ਏਜੰਟਾਂ ਅਤੇ ਇੰਮੀਗਰੇਸ਼ਨ ਸਲਾਹਕਾਰਾਂ ਦੇ ਸ਼ੋਸ਼ਣ ਤੋਂ ਬਚਾਉਣ ਲਈ ਸਰਕਾਰ ਦੁਆਰਾ ਇੰਮੀਗੇਰਸਨ ਸਲਾਹਕਾਰਾਂ ਦੀ ਜਿਲਾ ਪੱਧਰ ਤੇ ਇੰਮਪੈਨਲਮੈਂਟ ਕਰਨ ਲਈ ਡਾਇਰੈਕਟਰ ਰੋਜਗਾਰ ਜਨਰੇਸ਼ਨ ਅਤੇ ਟਰੇਨਿੰਗ ਦੁਆਰਾ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ।
ਮੀਟਿੰਗ ਵਿਚ ਸਰਕਾਰੀ ਦਫਤਰ ਨੂੰ ਭਰੀਆਂ ਗਈਆਂ ਅਸਾਮੀਆਂ ਦੀ ਸੂਚਨਾ ਬਿਊਰੋ ਨੂੰ ਦੇਣ ਤੇ ਰੋਜਗਾਰ, ਸਵੈ ਰੋਜਗਾਰ ਟਰੇਨਿੰਗ ਤੇ ਆਦਿ ਦੀ ਸਾਰੀ ਜਾਣਕਾਰੀ ਇਕ ਛੱਤ ਥੱਲੇ ਦਿੱਤੀ ਜਾਣ ਬਾਰੇ ਜਾਣੂ ਕਰਵਾਇਆ ਗਿਆ। ਸ਼੍ਰੀ ਪਰੇ ਵੱਲੋਂ ਜਿਲੇ ਦੇ ਪ੍ਰਾਈਵੇਟ ਸੈਕਟਰ ਦੇ ਨਿਯੋਜਕਾਂ ਤੇ ਵਿਦਿਅਕ ਤੇ ਤਕਨੀਕੀ ਸੰਸਥਾਵਾਂ, ਉਦਯੋਗਾਂ ਨੂੰ ਰੋਜਗਾਰ ਜਨਰੇਸ਼ਨ ਅਤੇ ਟਰੇਨਿੰਗ ਨਾਲ ਮਿਲ ਕੇ ਰੋਜਗਾਰ ਕੈਂਪ ਲਗਾਉਣ ਬਾਰੇ ਕਿਹਾ ਗਿਆ। ਉਹਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਜੋ ਪਰਿਵਾਰ 200 ਯੂਨਿਟ ਤੋਂ ਘੱਟ ਬਿਜਲੀ ਦੀ ਖਪਤ ਕਰ ਰਿਹਾ ਹੈ ਤੇ ਉਸਦੇ ਪਰਿਵਾਰ ਦਾ ਕੋਈ ਵੀ ਵਿਅਕਤੀ ਦਿਹਾੜੀ ਵਾਲੀ ਨੌਕਰੀ/ਸਵੈ ਰੋਜਗਾਰ ਨਹੀਂ ਕਰਦਾ ਉਹਨਾਂ ਪਰਿਵਾਰਾਂ ਦਾ ਸਰਵੇ ਕਰਨ ਬਾਰੇ ਦੱਸਿਆ ਤੇ ਉਹਨਾਂ ਪਰਿਵਾਰਾਂ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਲਈ ਉੁਪਰਾਲਾ ਕਰਨ ਲਈ ਕਿਹਾ ਗਿਆ।
ਮੀਟਿੰਗ ਵਿਚ ਸ੍ਰੀਮਤੀ ਗੁਰਮੀਤ ਕੌਰ ਸ਼ੇਰ ਗਿੱਲ ਡਿਪਟੀ ਡਾਇਰੈਕਟਰ ਜਿਲਾ ਬਿਊਰੋ ਆਫ ਰੋਜਗਾਰ ਜਨਰ੍ਹੇਨ ਅਤੇ ਟਰੇਨਿੰਗ, ਡੀ.ਡੀ.ਪੀ.ਓ. ਸ਼੍ਰੀ ਸੁਰਿੰਦਰ ਸਿੰਘ ਢਿੱਲੋਂ, ਇੰਡਸਟਰੀ ਐਸੋਸ਼ਏਸ਼ਨ ਦੇ ਸ਼੍ਰੀ ਐਨ.ਐਸ. ਖੁਰਾਣਾ, ਸ੍ਰੀ ਰਵਿੰਦਰ ਪਾਲ ਸਿੰਘ ਰੋਜਗਾਰ ਜਨਰ੍ਹੇਨ ਅਤੇ ਟਰੇਨਿੰਗ ਅਫਸਰ ਸਮਾਣਾ, ਸ੍ਰੀ ਦਿਲਬਾਗ ਸਿੰਘ ਰੋਜਗਾਰ ਜਨਰੇਸ਼ਨ ਅਤੇ ਟਰੇਨਿੰਗ ਅਫਸਰ ਰਾਜਪੁਰਾ ਅਤੇ ਹੋਰ ਸੰਬਧਤ ਵਿਭਾਗਾਂ ਦੇ ਜਿਲਾ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *