ਪੰਜਾਬਪਟਿਆਲਾ

ਬਿਜਲੀ ਨਿਗਮ ਦੇ 67 ਹਜਾਰ ਪੈਨਸਨਰਾਂ ਦੀਆਂ ਪੈਨਸਨਾ ਰੁਕੀਆਂ

ਬਿਜਲੀ ਨਿਗਮ ਦਾ 4500 ਕਰੋੜ ਰੁਪਏ ਪੰਜਾਬ ਸਰਕਾਰ ਤੋ ਜਾਰੀ ਕਰਨ ਦੀ ਮੰਗ:
ਇੰਪਲਾਈਜ਼ ਫੈਡਰੇਸ਼ਨ ਨੇ ਲਿਖਿਆਂ ਮੁੱਖ ਮੰਤਰੀ ਨੂੰ ਪੱਤਰ: ਮਨਜੀਤ ਸਿੰਘ ਚਾਹਲ
ਪਟਿਆਲਾ 3 ਦਸੰਬਰ (ਮਧੂਸਾਰ ਬਿਊਰੋ) ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਖਜਾਨਾ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਬਿਜਲੀ ਨਿਗਮ ਵਿਚੋ ਸੇਵਾ ਮੁਕਤ ਹੋਏ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਮਹੀਨੇ ਦੇ ਅਖਰੀਲੇ ਦਿਨ ਪੈਨਸ਼ਨ ਮਿਲ ਜਾਦੀ ਸੀ।

ਲੇਕਿਨ ਇਸ ਵਾਰ ਜਿਥੇ ਕਰਮਚਾਰੀਆਂ ਨੁੰ ਤਨਖਾਹਾਂ 1ਤਰੀਕ ਨੂੰ ਮਿਲਿਆਂ ਹਨ ਉਥੇ ਅੱਜ ਦੂਜੇ ਦਿਨ ਵੀ 67000 ਹਜਾਰ ਦੇ ਕਰੀਬ ਪੈਨਸ਼ਨਰਾਂ ਨੂੰ ਪੇਨਸ਼ਨਾਂ ਨਹੀ ਮਿਲਿਆਂ।ਇਸ ਸਬੰਧੀ ਜਾਣਕਾਰੀ ਦੇਦੇ ਹੋਏ ਜਥੇਬੰਦੀ ਦੇ ਸੁਬਾਈ ਕਨਵੀਨਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਅਤੇ ਸੀਨੀਅਰ ਆਗੂ ਪੁਰਨ ਸਿੰਘ ਖਾਈ ਨੇ ਦੱਸਿਆਂ ਕਿ ਜਥੇਬੰਦੀ ਨੇ ਪੱਤਰ ਵਿੱਚ ਕਿਹਾ ਕਿ ਬਿਜਲੀ ਨਿਗਮ ਦਾ ਸਬਸਿਡੀਆਂ ਦੇ ਰੂਪ ਵਿੱਚ 4500 ਕਰੋੜ ਰੁਪਇਆ ਨਵੰਬਰ ਮਹੀਨੇ ਤੋ ਪੰਜਾਬ ਸਰਕਾਰ ਵੱਲ ਪੈਡਿਗ ਪਿਆਂ ਹੈ।ਜਿਸ ਕਾਰਨ ਬਿਜਲੀ ਮੁਲਾਜਮਾਂ ਦੀਆਂ ਤਨਖਾਹਾ ਅਤੇ ਪੈਨਸਨਰਾਂ ਨੂੰ ਪੈਨਸ਼ਨ ਮਿਲਣ ਚ ਦੇਰੀ ਹੋ ਰਹੀ ਹੇ। ਜਥੇਬੰਦੀ ਦੇ ਸੁਬਾਈ ਆਗੂਆਂ ਪੁਰਨ ਸਿੰਘ ਖਾਈ ਪ੍ਰਧਾਨ ਸੰਗਰੂਰ ਸਰਕਲ,ਜਗਜੀਤ ਸਿੰਘ ਮੱਤੀ ਪ੍ਰਧਾਨ ਪਟਿਆਲਾ ਸਰਕਲ ,ਮੰਗਲ ਸਿੰਘ ਠਰ ਪ੍ਰਧਾਨ ਤਰਨਤਾਰਨ ਸਰਕਲ ੂ, ਹਰਬੰਸ ਸਿੰਘ ਪ੍ਰਧਾਨ ਬਰਨਾਲਾ ਸਰਕਲ,ਜ਼ਸਵੰਤ ਸਿੰਘ ਪੰਨੂ ਪ੍ਰਧਾਨ ਅਮ੍ਰਿਤਸਰ ਸਰਕਲ,ਮੱਖਣ ਸਿੰਘ ਪ੍ਰਧਾਨ ਹੈਡ ਆਫਿਸ ਪਟਿਆਲਾ,ਜ਼ਸਵੰਤ ਸਿੰਘ ਸਹਿਰੀ ਪ੍ਰਧਾਨ ਅਮ੍ਰਿਤਸਰ,ਅਵਤਾਰ ਸਿੰਘ ਪ੍ਰਧਾਨ ਲੁਧਿਆਣਾ ਸਰਕਲ,ਗੁਰਦੀਪ ਸਿੰਘ ਟਿਵਾਣਾ ਪ੍ਰਧਾਨ ਖੰਨਾ ਸਰਕਲ,ਮਹਿੰਦਰ ਪਾਲ ਪ੍ਰਧਾਨ ਰੋਪੜ ਸਰਕਲ,ਦਵਿੰਦਰ ਸਿੰਘ ਪ੍ਰਧਾਨ ਹੁਸਿਆਰਪੁਰ ਸਰਕਲ ਅਤੇ ਬ੍ਰਿਜ ਮੋਹਨ ਪ੍ਰਧਾਨ ਜਲੰਧਰ ਸਰਕਲ ਨੈ ਸਰਕਾਰ ਤੋ ਮੰਗ ਕੀਤੀ ਕਿ ਬਿਜਲੀ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਪੈਨਸਨਾਂ ਮਹੀਨੇ ਦੇ ਅਖਰੀਲੇ ਦਿਨ ਦੇਣਾਂ ਯਕੀਨੀ ਬਣਾਇਆਂ ਜਾਵੇ।ਉਹਨਾਂ ਕਿਹਾ ਕਿ ਬਿਜਲੀ ਮੁਲਾਜਮਾਂ ਦੀਆਂ ਮੰਗਾ ਦਾ ਹੱਲ ਕਰਾਉਣ ਲਈ ਜਥੇਬੰਦੀ ਦਾ ਵਫਦ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਮਿਲੇਗਾ।।

Leave a Reply

Your email address will not be published. Required fields are marked *