ਪੰਜਾਬਪਟਿਆਲਾ

17 ਦਸੰਬਰ ਨੂੰ ਪਟਿਆਲਾ ਸ਼ਹਿਰ ਦੇ 260664 ਵੋਟਰ ਚੁਣਨਗੇ 57 ਕਾਊਂਸਲਰ

ਘੱਗਾ ਦੇ 13 ਅਤੇ ਘਨੌਰ ਦੇ 6 ਵਾਰਡਾਂ ‘ਚ ਵੀ ਹੋਣਗੀਆਂ ਚੋਣਾਂ
ਰਾਜ ਚੋਣ ਕਮਿਸ਼ਨ ਨੇ 3 ਆਈ.ਏ.ਐਸ ਅਤੇ ਇੱਕ ਪੀ.ਸੀ.ਐਸ ਅਧਿਕਾਰੀ ਦੀ ਚੋਣ ਅਵਜਰਵਰ ਦੇ ਤੌਰ ‘ਤੇ ਕੀਤੀ ਨਿਯੁਕਤੀ
ਚੋਣ ਕਮਿਸ਼ਨ ਨੇ ਸਿਵਲ ਪ੍ਰਸਾਸਨ ਦੇ ਕਰੀਬ 1 ਹਜ਼ਾਰ ਕਰਮਚਾਰੀ ਅਤੇ 2800 ਪੁਲਿਸ ਕਰਮਚਾਰੀ ਅਤੇ ਅਧਿਕਾਰੀਆਂ ਦੀ ਕੀਤੀ ਤਾਇਨਾਤੀ
ਪਟਿਆਲਾ, 13 ਦਸੰਬਰ: ਨਗਰ ਨਿਗਮ ਪਟਿਆਲਾ ਅਤੇ ਘੱਗਾ ਘਨੌਰ ਨਗਰ ਪੰਚਾਇਤਾਂ ਦੀਆਂ 17 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ‘ਚ ਜਿੱਥੇ ਪਟਿਆਲਾ ਸ਼ਹਿਰ ਦੇ 260664 ਵੋਟਰ ਸ਼ਹਿਰ ਦੇ 57 ਹੋਰ ਕੌਂਸਲਰ ਚੁਣਨਗੇ ਉÎੱਥੇ ਹੀ ਘੱਗਾ ਦੇ 13 ਵਾਰਡਾਂ ਲਈ 6763 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ ਜਦਕਿ ਘਨੌਰ ਦੇ 6 ਵਾਰਡਾਂ ‘ਚ ਹੋਣ ਵਾਲੀਆਂ ਨਗਰ ਪੰਚਾਇਤ ਦੀਆਂ ਚੋਣਾਂ ‘ਚ 2973 ਲੋਕ ਵੋਟਾਂ ਪਾਉਣਗੇ।

ਦੱਸਣਾ ਵੀ ਜ਼ਰੂਰੀ ਹੈ ਕਿ ਪਟਿਆਲਾ ਸ਼ਹਿਰ ਦੇ 41, 42 ਅਤੇ 47 ਨੰਬਰ ਵਾਰਡ ਤੋਂ ਪਹਿਲਾਂ ਹੀ ਕੌਂਸਲਰ ਚੁੱਣੇ ਜਾ ਚੁੱਕੇ ਹਨ ਇਸੇ ਤਰ੍ਹਾਂ ਘਨੌਰ ਦੇ ਕੁੱਲ 11 ਵਾਰਡਾਂ ਚੋਂ 1,3,6,7 ਅਤੇ 10 ਨੰਬਰ ਵਾਰਡ ਚੋਂ ਕੌਂਸਲਰ ਚੁਣੇ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ 57 ਵਾਰਡਾਂ ਲਈ ਕੁੱਲ 217 ਬੂਥ ਬਣਾਏ ਗਏ ਹਨ ਜਿੱਥੇ 125177 ਮਹਿਲਾਂ ਵੋਟਰ ਅਤੇ 135487 ਮਰਦ ਵੋਟਰ ਵੋਟਾਂ ਪਾਉਣ ਲਈ ਜਾ ਸਕਣਗੇ। ਇਹਨਾਂ 57 ਵਾਰਡਾਂ ‘ਚ ਕੁੱਲ 207 ਉਮੀਦਵਾਰ ਮੈਦਾਨ ਵਿੱਚ ਹਨ। ਘੱਗਾ ਨਗਰ ਪੰਚਾਇਤ ਦੇ 13 ਵਾਰਡਾਂ ਲਈ 13 ਬੂਥ ਬਣਾਏ ਗਏ ਹਨ ਜਿੱਥੇ 41 ਉਮੀਦਵਾਰ ਮੈਦਾਨ ਵਿੱਚ ਹਨ ਘਨੌਰ ਦੇ 6 ਵਾਰਡਾਂ ਲਈ 6 ਬੂਥ ਹਨ ਅਤੇ 14 ਉਮੀਦਵਾਰ ਮੈਦਾਨ ਵਿੱਚ ਹਨ। ਜ਼ਿਲ੍ਹੇ ਵਿੱਚ ਕੁੱਲ 262 ਉਮੀਦਵਾਰ ਚੋਣ ਲੜ ਰਹੇ ਹਨ ਜਿਹਨਾਂ ਵਿੱਚ 124 ਮਰਦ ਅਤੇ 138 ਮਹਿਲਾਂ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।
ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਚੋਣ ਕਮਿਸ਼ਨ ਜ਼ਿਲ੍ਹੇ ਵਿੱਚ ਪੈਣ ਵਾਲੀਆਂ ਵੋਟਾਂ ਪੂਰੀ ਪਾਰਦਰਸ਼ਤਾ ਨਾਲ ਕਰਵਾਉਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਚੋਣਾਂ ਅਜ਼ਾਦ ਅਤੇ ਨਿਰਪੱਖ ਤਰੀਕੇ ਨਾਲ ਹੋਣ ਇਸ ਲਈ ਰਾਜ ਚੋਣ ਕਮਿਸ਼ਨ ਨੇ 3 ਆਈ.ਏ.ਐਸ ਅਤੇ ਇੱਕ ਪੀ.ਸੀ.ਐਸ ਅਧਿਕਾਰੀ ਦੀ ਚੋਣ ਅਵਜਰਵਰ ਦੇ ਤੌਰ ‘ਤੇ ਨਿਯੁਕਤੀ ਕਰ ਦਿੱਤੀ ਹੈ। ਇਹਨਾਂ ਵਿੱਚ ਪਟਿਆਲਾ ਦੇ ਵਾਰਡ ਨੰ 1 ਤੋਂ 20 ਲਈ ਆਈ.ਐਸ. ਅਧਿਕਾਰੀ ਡਾ.ਅਮਰਪਾਲ ਸਿੰਘ ਨੂੰ ਅਵਜਰਵਰ ਬਣਾਇਆ ਗਿਆ ਹੈ ਉਹ ਪਨਸਪ ਦੇ ਐਮ.ਡੀ. ਅਤੇ ਮਨਰੇਗਾ ਦੇ ਜੁਆਇੰਟ ਡਿਵੈਲਪਮੈਂਟ ਕਮਿਸ਼ਨਰ ਹਨ।
ਇਸੇ ਤਰ੍ਹਾਂ ਪਟਿਆਲਾ ਸ਼ਹਿਰ ਦੇ ਵਾਰਡ ਨੰ:21 ਤੋਂ 40 ਅਤੇ ਘੱਗਾ ਨਗਰ ਪੰਚਾਇਤ ਲਈ ਆਈ.ਐਸ. ਅਧਿਕਾਰੀ ਸ਼ੀ ਸਿਬਨ ਸੀ. ਨੂੰ ਤਾਇਨਾਤ ਕੀਤਾ ਗਿਆ ਹੈ ਉਹ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਅਤੇ ਪੰਜਾਬ ਸਟੇਟ ਕਮਿਸ਼ਨ ਫਾਰ ਐਨ.ਆਰ.ਆਈ ਮਾਮਲਿਆਂ ਦੇ ਐਡੀਸਨਲ ਸਕੱਤਰ ਹਨ। ਪਟਿਆਲਾ ਸ਼ਹਿਰ ਦੇ ਵਾਰਡ ਨੰ 41 ਤੋਂ 50 ਅਤੇ ਨਗਰ ਪੰਚਾਇਤ ਘਨੌਰ ਲਈ ਆਈ.ਐਸ. ਅਧਿਕਾਰੀ ਸ੍ਰੀ ਪ੍ਰਵੀਨ ਥਿੰਦ ਨੂੰ ਤਾਇਨਾਤ ਕੀਤਾ ਗਿਆ ਹੈ ਉਹ ਤਕਨੀਕੀ ਸਿੱਖਿਆ ਅਤੇ ਇੰਡਸਟੀਰਿਅਲ ਟ੍ਰੇਨਿੰਗ ਵਿਭਾਗ ਦੇ ਡਾਇਰੈਕਟਰ ਅਤੇ ਵਿਸ਼ੇਸ਼ ਸਕੱਤਰ ਹਨ। ਪਟਿਆਲਾ ਸ਼ਹਿਰ ਦੇ ਵਾਰਡ ਨੰ:51 ਤੋਂ 60 ਲਈ ਪੀ.ਸੀ.ਐਸ ਅਧਿਕਾਰੀ ਸ੍ਰੀਮਤੀ ਹਰਗੁਣਜੀਤ ਕੌਰ ਸਕੱਤਰ ਸਕੂਲ ਸਿੱਖਿਆ ਬੋਰਡ ਨਿਯੁਕਤ ਕੀਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੋਣਾਂ ਨੂੰ ਨਿਰਪੱਖ ਅਤੇ ਅਜ਼ਾਦ ਤੌਰ ‘ਤੇ ਕਰਵਾਉਣ ਲਈ ਚੋਣ ਕਮਿਸ਼ਨ ਨੇ ਸਿਵਲ ਪ੍ਰਸਾਸਨ ਦੇ ਕਰੀਬ 1 ਹਜ਼ਾਰ ਕਰਮਚਾਰੀ, ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸ਼ਨ ਦੇ 2800 ਕਰਮਚਾਰੀ ਅਤੇ ਅਧਿਕਾਰੀਆਂ ਦੀ ਤਾਇਨਾਤੀ ਕਰ ਦਿੱਤੀ ਹੈ।
ਉਹਨਾਂ ਦੱਸਿਆ ਕਿ ਸਾਰੇ ਪੋਲਿੰਗ ਸਟਾਫ ਦੀ ਤਾਇਨਾਤੀ ਕਰਨ ਤੋਂ ਇਲਾਵਾ ਲੋੜ ਮੁਤਾਬਿਕ ਚੋਣ ਸਮੱਗਰੀ ਦਾ ਪ੍ਰਕਾਸ਼ਨ ਕਰਵਾ ਲਿਆ ਗਿਆ ਹੈ ਅਤੇ ਸਬੰਧਿਤ ਰਿਟਰਨਿੰਗ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਇਸੇ ਤਰ੍ਹਾਂ ਈ.ਵੀ.ਐਮ ਮਸ਼ੀਨਾਂ ਰਿਟਰਨਿੰਗ ਅਧਿਕਾਰੀਆਂ ਨੂੰ ਦੇ ਦਿੱਤੀਆਂ ਗਈਆਂ ਹਨ ਅਤੇ ਈ.ਵੀ.ਐਮ ਤੇ ਲੱਗਣ ਵਾਲੇ ਬੈਲਟ ਪੇਪਰਾਂ ਦੀ ਛਪਾਈ ਵੀ ਹੋ ਗਈ ਹੈ। ਸ੍ਰੀ ਪਰੇ ਨੇ ਦੱਸਿਆ ਕਿ ਕਮਿਸ਼ਨ ਵੱਲੋਂ 3 ਨੋਡਲ ਅਫਸ਼ਰਾਂ ਦੀ ਤਾਇਨਾਤੀ ਕੀਤੀ ਗਈ ਹੈ ਜਿਹਨਾਂ ਵਿੱਚ ਆਦਰਸ਼ ਚੋਣ ਜਾਬਤੇ ਲਈ ਡੀ.ਡੀ.ਪੀ.ਓ ਪਟਿਆਲਾ ਸ੍ਰੀ ਸੁਰਿੰਦਰ ਸਿੰਘ ਢਿੱਲੋ, ਸ਼ਿਕਾਇਤਾਂ ਲਈ ਡਿਪਟੀ ਸੀ.ਈ.ਓ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਚਰਨਜੀਤ ਸਿੰਘ ਵਾਲੀਆ ਅਤੇ ਈ.ਵੀ.ਐਮ ਲਈ ਬੀ.ਡੀ.ਪੀ.ਓ ਭੁੱਨਰਹੇੜ੍ਹੀ ਸ੍ਰੀ ਨਰਭਿੰਦਰ ਸਿੰਘ ਗਰੇਵਾਲ ਨੂੰ ਨਿਯੁਕਤ ਕੀਤਾ ਗਿਆ ਹੈ। 17 ਦਸੰਬਰ ਨੂੰ ਸਵੇਰੇ 8 ਵਜੇ ਤੋਂ 4 ਵਜੇ ਤੱਕ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਪੋਲਿੰਗ ਬੂਥਾਂ ਤੇ ਵੋਟਾਂ ਪੈਣ ਤੋਂ ਬਾਅਦ ਕੀਤੀ ਜਾਵੇਗੀ।

Leave a Reply

Your email address will not be published. Required fields are marked *